ਆਈ ਮਾੜੀ ਖਬਰ : ਬਾਬਾ ਬਾਲਕ ਨਾਥ ਦੀਆਂ ਸੰਗਤਾਂ ਲਈ ਵਰਤੀ ਜਾਣ ਵਾਲੀ ਬੇੜੀ ਭਾਖੜਾ ਡੈਮ ਵਿੱਚ ਡੁੱਬੀ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਆਏ ਦਿਨ ਹੀ ਇਕ ਤੋਂ ਬਾਅਦ ਇਕ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜੋ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੰਦੀਆਂ ਹਨ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇੱਕ ਤੋਂ ਬਾਅਦ ਇੱਕ ਕੁਦਰਤੀ ਆਫ਼ਤਾਂ ਦਾ ਆਉਣਾ ਲਗਾਤਾਰ ਜਾਰੀ ਹੈ ਜਿਸ ਵਿਚ ਬਹੁਤ ਸਾਰੇ ਲੋਕ ਇਨ੍ਹਾਂ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਹੋ ਰਹੇ ਹਨ। ਜਿਸ ਸਮੇਂ ਵੀ ਇਨਸਾਨ ਵੱਲੋਂ ਕੁਦਰਤ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਸ ਦਾ ਖਮਿਆਜਾ ਵੀ ਵਾਰੀ ਵਾਰੀ ਇਨਸਾਨ ਨੂੰ ਭੁਗਤਣਾ ਪੈ ਰਿਹਾ ਹੈ। ਦੇਸ਼ ਅੰਦਰ ਜਿੱਥੇ ਸਾਰੇ ਲੋਕਾਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਥੇ ਹੀ ਆਉਣ ਵਾਲੀ ਤੇਜ਼ ਬਰਸਾਤ,ਅਸਮਾਨੀ ਬਿਜਲੀ ਅਤੇ ਤੂਫਾਨ ਦੇ ਕਾਰਨ ਕਈ ਘਟਨਾਵਾਂ ਹੋਣ ਦੀਆਂ ਖ਼ਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹੁਣ ਬਾਬਾ ਬਾਲਕ ਨਾਥ ਦੀਆ ਸੰਗਤਾਂ ਲਈ ਵਰਤੀ ਜਾਣ ਵਾਲੀ ਬੇੜ੍ਹੀ ਭਾਖੜਾ ਨਹਿਰ ਵਿੱਚ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਇਕ ਬੇੜੀ ਭਾਖੜਾ ਨਹਿਰ ਵਿਚ ਡੁੱਬਣ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਬਾਬਾ ਬਾਲਕ ਨਾਥ ਵਿਖੇ ਸੰਗਤਾਂ ਨੂੰ ਲਿਜਾਣ ਅਤੇ ਲਿਆਉਣ ਵਾਲੀ ਬੇੜੀ ਮੌਸਮ ਦੀ ਤਬਦੀਲੀ ਕਾਰਨ ਖਰਾਬ ਹੋਏ ਮੌਸਮ ਦੀ ਚਪੇਟ ਵਿਚ ਆ ਗਈ।

ਜਿਸ ਕਾਰਨ ਤੁਫਾਨ ਦੀ ਚਪੇਟ ਵਿੱਚ ਆਉਂਦੇ ਹੀ ਇਸ ਬੇੜੀ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਬੇੜੀ ਪਾਣੀ ਦੇ ਵਿੱਚ ਡੁੱਬ ਗਈ। ਬੇੜੀ ਦੀ ਰਫਤਾਰ ਤੇਜ਼ ਹੋਣ ਕਾਰਨ ਅਤੇ ਅਚਾਨਕ ਆਏ ਤੂਫਾਨ ਕਾਰਨ ਚਾਲਕ ਵੱਲੋਂ ਉਸਨੂੰ ਸੰਭਾਲਿਆ ਨਹੀਂ ਗਿਆ। ਦਸਿਆ ਗਿਆ ਹੈ ਕਿ ਇਸ ਬੇੜੀ ਨੂੰ ਚਲਾਉਣ ਵਾਲਾ ਕੱਲਾ ਬੇੜੀ ਚਾਲਕ ਹੀ ਇਸ ਵਿੱਚ ਮੌਜੂਦ ਸੀ। ਇਸ ਘਟਨਾ ਤੋਂ ਬਾਅਦ ਨਜ਼ਦੀਕ ਦੇ ਸਥਾਨਕ ਲੋਕਾਂ ਵੱਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ ਅਤੇ ਪੁਲਿਸ ਅਤੇ ਸਥਾਨਕ ਲੋਕਾਂ ਵੱਲੋਂ ਬੇੜੀ , ਅਤੇ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।

ਉਥੇ ਹੀ ਦੱਸਿਆ ਗਿਆ ਹੈ ਕਿ ਬਹੁਤ ਸਾਰੇ ਸ਼ਰਧਾਲੂ ਬਾਬਾ ਬਾਲਕ ਨਾਥ ਜਾਣ ਵਾਸਤੇ ਦਾ ਇਸਤੇਮਾਲ ਕਰਦੇ ਹਨ। ਉੱਥੇ ਹੀ ਕੁੱਝ ਲੋਕਾਂ ਵੱਲੋਂ ਭਾਖੜਾ ਡੈਮ ਵਿੱਚ ਬੋਟ ਦਾ ਨਜ਼ਾਰਾ ਲੈਣ ਲਈ ਵੀ ਸਫਰ ਕੀਤਾ ਜਾਂਦਾ ਹੈ। ਅਜੇ ਤੱਕ ਇਸ ਬੋਟ ਅਤੇ ਚਾਲਕ ਬਾਰੇ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ।