ਤਾਜਾ ਵੱਡੀ ਖਬਰ
ਸਮੁੱਚੇ ਵਿਸ਼ਵ ਉਪਰ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਨੇ ਇਸ ਕਦਰ ਆਪਣਾ ਬੁਰਾ ਪ੍ਰਭਾਵ ਪਾਇਆ ਹੋਇਆ ਹੈ ਕਿ ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ ਇਹ ਬਿਮਾਰੀ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ। ਹੁਣ ਤੱਕ ਸਾਢੇ ਸੱਤ ਕਰੋੜ ਤੋਂ ਵੱਧ ਲੋਕ ਪੂਰੇ ਸੰਸਾਰ ਵਿਚ ਇਸ ਬਿਮਾਰੀ ਨਾਲ ਗ੍ਰਸਤ ਹੋ ਚੁੱਕੇ ਹਨ। ਦੁਨੀਆਂ ਦੇ ਬਹੁਤ ਸਾਰੇ ਦੇਸ਼ ਇਸ ਬਿਮਾਰੀ ਦੇ ਨਾਲ ਮੁਕਾਬਲਾ ਕਰਨ ਦੇ ਲਈ ਬਹੁਤ ਸਾਰੇ ਤਰੀਕੇ ਅਪਣਾ ਰਹੇ ਹਨ।
ਇਟਲੀ ਦੇਸ਼ ਵਿੱਚ ਵੀ ਇਸ ਵਾਇਰਸ ਦੀ ਚੱਲ ਰਹੀ ਦੂਜੀ ਲਹਿਰ ਕਾਰਨ ਬਹੁਤ ਸਾਰੇ ਕੇਸ ਸਾਹਮਣੇ ਆ ਰਹੇ ਹਨ। ਆਪਣੇ ਦੇਸ਼ ਵਾਸੀਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਸਰਕਾਰ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ। ਇਸੇ ਦੌਰਾਨ ਹੀ ਇਟਲੀ ਦੇ ਪ੍ਰਧਾਨ ਮੰਤਰੀ ਗਿਊਸੇਪ ਕਾਂਤੇ ਨੇ ਅਗਲੀਆਂ ਛੁੱਟੀਆਂ ਦੌਰਾਨ ਪੂਰੇ ਦੇਸ਼ ਵਿੱਚ ਤਾਲਾਬੰਦੀ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਉਹਨਾਂ ਨੇ ਸ਼ੁੱਕਰਵਾਰ ਨੂੰ ਆਪਣੇ ਮੰਤਰੀ ਪਰਿਸ਼ਦ ਦੀ ਬੈਠਕ ਤੋਂ ਬਾਅਦ ਵਿੱਚ ਕੀਤਾ।
ਇਸ ਐਲਾਨ ਮੌਕੇ ਸਿਰਫ ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕੇ ਉੱਪਰ ਹੀ ਲੋਕਾਂ ਨੂੰ ਕੁਝ ਰਿਆਇਤ ਕੀਤੀ ਗਈ ਹੈ। ਇਨ੍ਹਾਂ ਮੌਕਿਆਂ ਦੇ ਜਸ਼ਨਾਂ ਉੱਪਰ ਲੋਕ ਸਿਰਫ 2 ਮਹਿਮਾਨਾਂ ਨੂੰ ਹੀ ਆਪਣੇ ਘਰ ਬੁਲਾ ਸਕਦੇ ਹਨ। ਪ੍ਰਧਾਨ ਮੰਤਰੀ ਗਿਊਸੇਪ ਕਾਂਤੇ ਨੇ ਆਪਣੇ ਮੰਤਰੀ ਪਰੀਸ਼ਦ ਨਾਲ ਕੀਤੀ ਗਈ ਮੀਟਿੰਗ ਦੌਰਾਨ ਇੱਕ ਕਾਨੂੰਨ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ। ਜਿਸ ਤਹਿਤ 24 ਨਵੰਬਰ ਤੋਂ 27 ਨਵੰਬਰ ਅਤੇ 1 ਜਨਵਰੀ 2021 ਤੋਂ 6 ਜਨਵਰੀ 2021 ਨੂੰ ਪੂਰੇ ਦੇਸ਼ ਨੂੰ ਰੈੱਡ ਜ਼ੋਨ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।
ਇਸ ਦੌਰਾਨ ਦੇਸ਼ ਅੰਦਰ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਜਾਣ ਉੱਪਰ ਪੂਰਨ ਰੋਗ ਲਗਾ ਦਿੱਤੀ ਜਾਵੇਗੀ। ਦੇਸ਼ ਵਾਸੀ ਸਿਰਫ ਜ਼ਰੂਰੀ ਕੰਮ ਜਿਵੇਂ ਕਿ ਸਿਹਤ ਸਬੰਧੀ ਦਿੱਕਤਾਂ ਜਾਂ ਐਮਰਜੈਂਸੀ ਦੇ ਹਾਲਾਤਾਂ ਵਿੱਚ ਹੀ ਘਰ ਤੋਂ ਬਾਹਰ ਨਿਕਲ ਸਕਦੇ ਹਨ। ਇਸ ਨਵੇਂ ਕਾਨੂੰਨ ਤਹਿਤ ਦੇਸ਼ ਅੰਦਰ ਬਾਰ, ਰੈਸਟੋਰੈਂਟ, ਜਿੰਮ, ਪਾਰਕਾਂ ਅਤੇ ਹੋਰ ਜ਼ਿਆਦਾ ਇਕੱਠ ਵਾਲੇ ਸਥਾਨਾਂ ਅਤੇ ਗੈਰ ਜਰੂਰੀ ਸਮਾਨ ਵਾਲ਼ੀਆਂ ਦੁਕਾਨਾਂ ਨੂੰ ਬੰਦ ਰੱਖਣ ਦਾ ਹੁਕਮ ਦਿੱਤਾ ਹੈ। ਇਸ ਦੌਰਾਨ ਸਰਕਾਰੀ ਆਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਵੀ ਕੀਤਾ ਜਾਵੇਗਾ।
Previous Postਆਪਣੇ ਮਰੇ ਹੋਏ ਪਿਤਾ ਨੂੰ 4 ਸਾਲ ਤੱਕ SMS ਕਰਦੀ ਰਹੀ ਧੀ, ਇੱਕ ਦਿਨ ਅਚਾਨਕ ਆਇਆ ਇਹ Reply
Next Postਕਰਲੋ ਘਿਓ ਨੂੰ ਭਾਂਡਾ: ਇਹ ਮਸ਼ਹੂਰ ਅਦਾਕਾਰ ਐੱਨ. ਸੀ. ਬੀ. ਦੀ ਜਾਂਚ ਵਿਚਾਲੇ ਦੇਸ਼ ਛੱਡ ਹੋਇਆ ਤਿੱਤਰ