ਆਈ ਤਾਜਾ ਵੱਡੀ ਖਬਰ
ਪੂਰੇ ਸੰਸਾਰ ਭਰ ਦੇ ਵਿੱਚ ਫੈਲੀ ਹੋਈ ਕੋਰੋਨਾ ਦੀ ਬਿਮਾਰੀ ਨੇ ਅਜੇ ਤੱਕ ਵੀ ਆਪਣਾ ਪ੍ਰਭਾਵ ਜਾਰੀ ਰੱਖਿਆ ਹੋਇਆ ਹੈ। ਜਿਸ ਦੇ ਚੱਲਦੇ ਹੋਏ ਬਹੁਤ ਸਾਰੇ ਦੇਸ਼ ਅਜੇ ਵੀ ਇਸ ਬੀਮਾਰੀ ਤੋਂ ਆਪਣੇ ਲੋਕਾਂ ਦਾ ਬਚਾਅ ਕਰਨ ਵਾਸਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਨੂੰ ਅੱਗੇ ਵਧਾ ਰਹੇ ਹਨ। ਅਜਿਹੇ ਵਿਚ ਵੀ ਇਕ ਵੱਡੀ ਖ਼ਬਰ ਯੂਨਾਈਟਿਡ ਅਰਬ ਅਮੀਰਾਤ ਤੋਂ ਆਈ ਹੈ ਜਿੱਥੇ ਕੋਰੋਨਾ ਦੇ ਨਵੇਂ ਸਟ੍ਰੇਨ ਨੂੰ ਦੇਖਦੇ ਹੋਏ ਹਵਾਈ ਉਡਾਨਾਂ ਦੀ ਪਾਬੰਦੀ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਯੂਨਾਈਟਿਡ ਅਰਬ ਅਮੀਰਾਤ ਦੀ ਇੱਕ ਏਅਰਲਾਈਨ ਇਤਿਹਾਦ ਏਅਰਵੇਜ਼ ਨੇ ਭਾਰਤ ਸਮੇਤ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਆਉਣ ਵਾਲੇ ਜਹਾਜ਼ਾਂ ਦੀ ਉਡਾਨ ਨੂੰ 31 ਜੁਲਾਈ ਤੱਕ ਲਈ ਮੁਲਤਵੀ ਕਰ ਦਿੱਤਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਏਅਰਲਾਈਨ ਨੇ ਟਵਿੱਟਰ ਉੱਪਰ ਦੱਸਿਆ ਕਿ ਇਨ੍ਹਾਂ ਦੇਸ਼ਾਂ ਤੋਂ ਕੋਰੋਨਾ ਦੀ ਲਾਗ ਨੂੰ ਲੈ ਕੇ ਵੱਧ ਰਹੇ ਕੇਸਾਂ ਕਾਰਨ ਹਵਾਈ ਯਾਤਰੀਆਂ ਦੇ ਆਉਣ ਉਪਰ ਪਾਬੰਦੀ ਲਗਾਈ ਗਈ ਹੈ। ਇਥੋਂ ਦੇ ਖਲੀਜ਼ ਟਾਈਮਜ਼ ਦੀ ਇਕ ਰਿਪੋਰਟ ਅਨੁਸਾਰ ਯੂਨਾਈਟਿਡ ਅਰਬ ਅਮੀਰਾਤ ਵਿੱਚ ਸਿਰਫ ਉਹ ਲੋਕ ਵੀ ਆ ਸਕਦੇ ਹਨ ਜੋ ਵਿਦੇਸ਼ੀ ਡਿਪਲੋਮੈਟ ਹਨ ਜਾਂ ਜੋ ਇਥੋਂ ਦੇ ਨਾਗਰਿਕ ਜਾਂ ਫਿਰ ਜਿਨ੍ਹਾਂ ਨੂੰ ਗੋਲਡਨ ਵੀਜ਼ਾ ਹਾਸਲ ਹੈ। ਪਰ ਇਹਨਾਂ ਲੋਕਾਂ ਦਾ 48 ਘੰਟੇ ਪਹਿਲਾਂ ਕੀਤਾ ਗਿਆ ਆਰਸੀ-ਪੀਸੀਆਰ ਟੈਸਟ ਨੈਗੇਟਿਵ ਹੋਣਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇੱਥੋਂ ਦੀ ਹੀ ਅਮੀਰਾਤ ਏਅਰਲਾਈਨਸ ਨੇ ਦੱਖਣੀ ਅਫਰੀਕਾ ਅਤੇ ਨਾਈਜੀਰੀਆ ਤੋਂ ਆਉਣ ਵਾਲੀਆਂ ਉਡਾਣਾਂ ਰੱਦ ਕਰ ਦਿੱਤਾ ਸੀ। ਫਿਲਹਾਲ ਭਾਰਤ ਵਾਸਤੇ ਅਜੇ ਤੱਕ ਇਨ੍ਹਾਂ ਪਾਬੰਦੀਆਂ ਵਿੱਚ ਕੋਈ ਰਾਹਤ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਜਿਸ ਕਾਰਨ ਯੂਨਾਈਟਿਡ ਅਰਬ ਅਮੀਰਾਤ ਜਾਣ ਦੇ ਚਾਹਵਾਨ ਲੋਕਾਂ ਨੂੰ ਅਜੇ ਕੁਝ ਚਿਰ ਹੋਰ ਉਡੀਕ ਕਰਨੀ ਪਵੇਗੀ।
ਉਧਰ ਸੰਯੁਕਤ ਅਰਬ ਅਮੀਰਾਤ ਦੇ ਜਨਰਲ ਸਿਵਲ ਐਵੀਏਸ਼ਨ ਅਥਾਰਿਟੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ 13 ਦੇਸ਼ਾਂ ਤੋਂ ਆਉਣ ਵਾਲੀਆਂ ਹਵਾਈ ਉਡਾਨਾਂ ਉਪਰ ਪਾਬੰਦੀ ਲੱਗੀ ਹੋਈ ਹੈ। ਜਿਸ ਕਾਰਨ ਵੱਡੀ ਗਿਣਤੀ ਦੇ ਵਿੱਚ ਖਾਸਕਰ ਵਰਕਰ ਅਤੇ ਸਿਹਤ ਖੇਤਰ ਵਿੱਚ ਕੰਮ ਕਰਨ ਵਾਲੇ ਲੋਕ ਭਾਰਤ ਵਿੱਚ ਫਸ ਗਏ ਹਨ ਅਤੇ ਹੋ ਸਕਦਾ ਹੈ ਕਿ ਸੰਯੁਕਤ ਅਰਬ ਅਮੀਰਾਤ ਇਨ੍ਹਾਂ ਲੋਕਾਂ ਨੂੰ ਵਾਪਸ ਬੁਲਾਉਣ ਦੇ ਲਈ ਕੋਈ ਹੀਲਾ ਜ਼ਰੂਰ ਕਰੇਗਾ।
Previous Postਹੁਣ ਪੈ ਗਿਆ ਇਹ ਸਿਆਪਾ – ਬੇਅੰਤ ਕੌਰ ਬਾਰੇ ਹੁਣੇ ਹੁਣੇ ਕਨੇਡਾ ਤੋਂ ਆਈ ਇਹ ਵੱਡੀ ਖਬਰ
Next Postਹੁਣੇ ਹੁਣੇ ਨਵਜੋਤ ਸਿੱਧੂ ਨੇ ਗੱਡ ਦਿੱਤਾ ਝੰਡਾ – ਹੋ ਗਿਆ ਹੁਣ ਇਹ ਐਲਾਨ