ਆਈ ਤਾਜਾ ਵੱਡੀ ਖਬਰ
ਦੁਨੀਆ ਵਿੱਚ ਕਰੋਨਾ ਨੇ ਸਭ ਦੇਸ਼ਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੈ। ਜਿਸ ਕਾਰਨ ਸਾਰੇ ਦੇਸ਼ਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪਿਆ ਹੈ। ਕਰੋਨਾ ਦੇ ਚਲਦੇ ਹੋਏ ਸਭ ਤੋਂ ਜ਼ਿਆਦਾ ਅਸਰ ਹਵਾਈ ਆਵਾਜਾਈ ਉਪਰ ਪਿਆ ਹੈ। ਸਾਰੀ ਦੁਨੀਆਂ ਅੰਦਰ ਵਧੇ ਕਰੋਨਾ ਦੇ ਪ੍ਰਭਾਵ ਨੂੰ ਦੇਖਦੇ ਹੋਏ ਸਭ ਦੇਸ਼ਾਂ ਵੱਲੋਂ ਤਾਲਾਬੰਦੀ ਦੌਰਾਨ ਹਵਾਈ ਆਵਾਜਾਈ ਤੇ ਰੋਕ ਲਗਾ ਦਿਤੀ ਗਈ ਸੀ। ਜਿਸ ਕਾਰਨ ਬਹੁਤ ਸਾਰੇ ਯਾਤਰੀ ਵਿਦੇਸ਼ਾਂ ਵਿੱਚ ਫਸ ਗਏ ਸਨ। ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਮੁੜ ਤੋਂ ਕੁਝ ਉਡਾਣਾਂ ਨੂੰ ਸ਼ੁਰੂ ਕੀਤਾ ਗਿਆ ਸੀ ।
ਸਭ ਦੇਸ਼ਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਲਈ ਕੋਸ਼ਿਸ਼ਾਂ ਜਾਰੀ ਸਨ, ਪਰ ਬ੍ਰਿਟੇਨ ਵਿੱਚ ਹੁਣ ਫਿਰ ਕਰੋਨਾ ਦੇ ਨਵੇਂ ਸਟਰੇਂਨ ਕਾਰਨ ਸਾਰੀ ਦੁਨੀਆ ਚਿੰਤਾ ਵਿਚ ਪੈ ਗਈ ਹੈ । ਇਸ ਖ਼ਤਰਨਾਕ ਵਾਇਰਸ ਨੂੰ ਦੇਖਦੇ ਹੋਏ , ਬ੍ਰਿਟੇਨ, ਸਾਊਦੀ ਅਰਬ, ਓਮਾਨ ਤੋਂ ਆਉਣ ਵਾਲੀਆਂ ਉਡਾਣਾਂ ਤੇ 22 ਦਸੰਬਰ ਤੋਂ 31 ਦਸੰਬਰ ਤੱਕ ਪਾਬੰਦੀ ਲਗਾ ਦਿੱਤੀ ਗਈ ਸੀ। ਅੰਤਰਰਾਸ਼ਟਰੀ ਫਲਾਈਟ ਬਾਰੇ ਇਕ ਮਾੜੀ ਖਬਰ ਸਾਹਮਣੇ ਆਈ ਹੈ , ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੱਲੋਂ ਬਿਆਨ ਦਿੱਤਾ ਗਿਆ ਹੈ। ਬ੍ਰਿਟੇਨ ਤੋਂ ਭਾਰਤ ਆਏ ਯਾਤਰੀਆਂ ਵਿੱਚ ਕਰੋਨਾ ਦੇ ਨਵੇ ਸਟਰੇਨ ਦੇ ਛੇ ਮਾਮਲੇ ਸਾਹਮਣੇ ਆਏ ਸਨ। ਕਰੋਨਾ ਦਾ ਇਹ ਨਵਾਂ ਵਾਇਰਸ 70 ਫੀਸਦੀ ਜ਼ਿਆਦਾ ਖ-ਤ-ਰ-ਨਾ-ਕ ਹੈ।
ਭਾਰਤ ਵਿੱਚ ਬ੍ਰਿਟੇਨ ਤੋਂ ਉਡਾਣਾਂ ਰਾਹੀਂ ਆਏ ਯਾਤਰੀਆਂ ਨੂੰ ਵੱਖ ਵੱਖ ਹਵਾਈ ਅੱਡਿਆਂ ਤੇ ਆਰ ਟੀ ਪੀ ਸੀ ਆਰ ਦਾ ਟੈਸਟ ਕਰਵਾਉਣ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ ਸੀ। ਇਸ ਟੈਸਟ ਤੋਂ ਬਾਅਦ ਹੀ ਸਾਰੇ ਯਾਤਰੀਆਂ ਨੂੰ ਘਰ ਜਾਣ ਦਿੱਤਾ ਸੀ। ਇਸ ਟੈਸਟ ਦੌਰਾਨ 6 ਯਾਤਰੀ ਸੰਕ੍ਰਮਿਤ ਮਿਲੇ ਸਨ ਜਿਨ੍ਹਾਂ ਨੂੰ ਉਨ੍ਹਾਂ ਵੱਖ-ਵੱਖ ਸੂਬਿਆਂ ਵਿਚ ਇਕਾਂਤਵਾਸ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਨ੍ਹਾਂ ਲੋਕਾਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਵੀ ਇਕਾਂਤ ਵਾਸ ਕੀਤਾ ਗਿਆ ਹੈ। ਯੂ ਕੇ ਤੋਂ ਆਏ 6 ਯਾਤਰੀਆਂ ਵਿੱਚ ਇਹ ਵਾਇਰਸ ਪਾਇਆ ਗਿਆ ਸੀ।
ਇਨ੍ਹਾਂ ਮਾਮਲਿਆਂ ਨੂੰ ਦੇਖਦੇ ਹੋਏ ਸ਼ਹਿਰੀ ਹਵਾ ਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲ ਵਾਰ ਨੂੰ ਇਹ ਸੰਕੇਤ ਦਿੱਤਾ ਹੈ ਕਿ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ ਤੇ ਲਾਈ ਗਈ ਪਾਬੰਦੀ ਨੂੰ ਅੱਗੇ ਵਧਾਇਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਯੂ ਕੇ ਤੋਂ ਉਡਾਣਾਂ ਨੂੰ ਥੋੜ੍ਹੇ ਹੋਰ ਸਮੇਂ ਲਈ ਮੁਅੱਤਲ ਕੀਤੇ ਜਾਣ ਦੀ ਉਮੀਦ ਹੈ। ਅਜੇਹਾ ਲੰਮੇ ਸਮੇਂ ਤੱਕ ਲਈ ਨਹੀਂ ਹੋ ਸਕਦਾ।
Previous Postਕਿਸਾਨ ਅੰਦੋਲਨ ਨੇ ਉਡਾਈ ਸਰਕਾਰ ਦੀ ਨੀਂਦ-ਹੁਣ ਆ ਗਈ ਕੇਂਦਰ ਅੰਦਰੋਂ ਇਹ ਵੱਡੀ ਖਬਰ
Next Postਅਮਰੀਕਾ ਤੋਂ ਹੁਣ ਆ ਗਈ ਇਹ ਵੱਡੀ ਖਬਰ – ਲੱਗ ਗਈ 1 ਕਰੋੜ ਕੱਚੇ ਬੰਦਿਆਂ ਦੀ ਲਾਟਰੀ