ਆਈ ਤਾਜ਼ਾ ਵੱਡੀ ਖਬਰ
ਇਕ ਪਾਸੇ ਦੇਸ਼ ਵਿਚ ਲਗਾਤਾਰ ਮੰਕੀਪੌਕਸ ਦੇ ਮਾਮਲੇ ਵਧ ਰਹੇ ਹਨ । ਜਿਸ ਨੇ ਕੇਂਦਰ ਸਰਕਾਰ ਦੀ ਚਿੰਤਾ ਲਗਾਤਾਰ ਵਧਾਈ ਗਈ ਹੈ । ਪਰ ਦੂਜੇ ਪਾਸੇ ਕੁਦਰਤੀ ਕਹਿਰ ਲੋਕਾਂ ਦੀਆਂ ਲਗਾਤਾਰ ਜਾਨਾਂ ਲੈ ਰਹੇ ਹਨ । ਇਸੇ ਵਿਚਾਲੇ ਹੁਣ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਦੇ ਰੌਂਗਟੇ ਖੜ੍ਹੇ ਕਰ ਦਿੱਤੇ ਹਨ । ਦਰਅਸਲ ਅਸਮਾਨੀ ਬਿਜਲੀ ਡਿੱਗਣ ਕਾਰਨ ਨੌੰ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਮਾਮਲਾ ਮੱਧ ਪ੍ਰਦੇਸ਼ ਤੋ ਸਾਹਮਣੇ ਆਇਆ ਹੈ ।
ਜਿੱਥੇ ਪਿਛਲੇ ਚੌਵੀ ਘੰਟਿਆਂ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋਈ ਹੈ ਅਤੇ ਦੋ ਹੋਰ ਲੋਕ ਬੁਰੀ ਤਰ੍ਹਾਂ ਨਾਲ ਝੁਲਸ ਚੁੱਕੇ ਹਨ । ਜਿਸ ਦੇ ਚਲਦੇ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ । ਇਨ੍ਹਾਂ ਦੋਵਾਂ ਲੋਕਾਂ ਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਹੈ । ਉਥੇ ਹੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਪੁਲੀਸ ਨੇ ਦੱਸਿਆ ਕਿ ਵਿਦਿਸ਼ਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ ਪਨਤਾਲੀ ਕਿਲੋਮੀਟਰ ਦੀ ਦੂਰੀ ਤੇ ਇਕ ਪਿੰਡ ਵਿਚ ਬਿਜਲੀ ਡਿੱਗੀ ।
ਬਿਜਲੀ ਡਿੱਗਣ ਨਾਲ ਇਮਲੀ ਦੇ ਦਰੱਖਤ ਹੇਠਾਂ ਖੜ੍ਹੇ ਚਾਰ ਲੋਕਾਂ ਦੀ ਮੌਤ ਹੋ ਗਈ । ਜਿਨ੍ਹਾਂ ਦੀ ਉਮਰ ਤੀਹ ਤੋਂ ਚਾਲੀ ਸਾਲ ਵਿਚਕਾਰ ਦੱਸੀ ਜਾ ਰਹੀ ਸੀ । ਅਜਿਹਾ ਵੀ ਦੱਸਿਆ ਜਾ ਰਿਹਾ ਹੈ ਕਿ ਇਕ ਹੋਰ ਘਟਨਾ ‘ਚ ਸਤਨਾ ਜ਼ਿਲ੍ਹੇ ਦੇ ਨਾਗੌਦ ਥਾਣਾ ਖੇਤਰ ਦੇ ਪੋਡੀ-ਪਟੌਰਾ ਪਿੰਡ ‘ਚ ਸ਼ਨੀਵਾਰ ਦੁਪਹਿਰ ਬਿਜਲੀ ਡਿੱਗਣ ਕਾਰਨ ਇਕ ਖੇਤ ‘ਚ ਕੰਮ ਕਰ ਰਹੇ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 2 ਬੱਚੇ ਬੁਰੀ ਤਰ੍ਹਾਂ ਝੁਲਸ ਗਏ।
ਉਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਦੋਵਾਂ ਘਟਨਾਵਾਂ ਨੇ ਸਭ ਹੀ ਝੰਜੋੜ ਕੇ ਰੱਖ ਦਿੱਤਾ ਹੈ ਤੇ ਪੁਲੀਸ ਵੱਲੋਂ ਹੁਣ ਮ੍ਰਿਤਕ ਲੋਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ।
Previous Postਪਸ਼ੂਆਂ ਚ ਲੰਪੀ ਸਕਿਨ ਦੇ ਖਤਰੇ ਨੂੰ ਦੇਖਦੇ ਐਕਸ਼ਨ ਚ ਮਾਨ ਸਰਕਾਰ, ਮੰਗਵਾਈਆਂ 66,666 ਖੁਰਾਕਾਂ
Next Postਪਤੀ ਨੇ ਰਚੀ ਖਤਰਨਾਕ ਸਾਜਿਸ਼, ਪਹਿਲਾ ਪਤਨੀ ਦਾ ਕਰਵਾਇਆ 35 ਲੱਖ ਦਾ ਬੀਮਾ- ਸੁਪਾਰੀ ਦੇ ਕਰਵਾਇਆ ਬਦਮਾਸ਼ਾਂ ਤੋਂ ਕਤਲ