ਆਈ ਤਾਜ਼ਾ ਵੱਡੀ ਖਬਰ
ਵਿਸ਼ਵ ਦਾ ਸ਼ਕਤੀਸ਼ਾਲੀ ਦੇਸ਼ ਅਮਰੀਕਾ ਜਿੱਥੇ ਆਪਣੀ ਇਕ ਵੱਖਰੀ ਪਹਿਚਾਣ ਰੱਖਦਾ ਹੈ। ਉਥੇ ਹੀ ਇਸ ਦੇ ਨਾਲ ਜੁੜੀਆਂ ਹੋਈਆਂ ਖ਼ਬਰਾਂ ਅਕਸਰ ਹੀ ਕਿਸੇ ਨਾ ਕਿਸੇ ਵਿਵਾਦ ਵਿੱਚ ਬਣੀਆਂ ਰਹਿੰਦੀਆਂ ਹਨ ਅਤੇ ਉਨ੍ਹਾਂ ਨਾਲ ਜੁੜਿਆ ਹੋਇਆ ਖ਼ਬਰਾਂ ਆਮ ਹੀ ਸਾਹਮਣੇ ਆਉਂਦੀਆਂ ਰਹਿੰਦੀ ਹਨ। ਅਮਰੀਕਾ ਵੱਲੋਂ ਜਿੱਥੇ ਇਸ ਸਮੇਂ ਰੂਸ ਤੇ ਯੂਕਰੇਨ ਦੇ ਚੱਲ ਰਹੇ ਯੁੱਧ ਦੇ ਵਿੱਚ ਯੂਕਰੇਨ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਉਥੇ ਹੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਕਿਸੇ ਨਾ ਕਿਸੇ ਘਟਨਾ ਨੂੰ ਲੈ ਕੇ ਆਏ ਦਿਨ ਵਿਵਾਦਾਂ ਵਿੱਚ ਬਣੇ ਹੋਏ ਹਨ। ਜਿੱਥੇ ਉਨ੍ਹਾਂ ਨਾਲ ਜੁੜੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਉੱਥੇ ਹੀ ਕਈ ਵਾਰ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਦਾ ਜ਼ਿਕਰ ਵੀ ਉਨ੍ਹਾਂ ਘਟਨਾਵਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਬਾਰੇ ਮਾੜੀ ਖਬਰ ਸਾਹਮਣੇ ਆਈ ਹੈ ਕਿ ਪਰਿਵਾਰ ਤੇ ਵੀ ਇਹ ਦੋਸ਼ ਲੱਗੇ ਹਨ।
ਪਿਛਲੇ ਕੁਝ ਸਮੇਂ ਤੋਂ ਜਿਥੇ ਲਗਾਤਾਰ ਵਿਵਾਦਾਂ ਵਿਚ ਫਸੇ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਤੋਂ ਵਿਵਾਦਾਂ ਵਿਚ ਘਿਰ ਗਏ ਹਨ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ। ਧੋਖਾਧੜੀ ਦੇ ਮਾਮਲੇ ਨੂੰ ਲੈ ਕੇ ਜਿਥੇ ਅਦਾਲਤ ਵੱਲੋਂ ਉਨ੍ਹਾਂ ਦੇ ਪੁੱਤਰ ਅਤੇ ਧੀ ਨੂੰ ਗਵਾਹੀ ਦੇਣ ਵਾਸਤੇ ਆਖਿਆ ਗਿਆ ਹੈ।
ਜਿਸ ਬਾਬਤ ਬੁੱਧਵਾਰ ਨੂੰ ਅਦਾਲਤ ਵੱਲੋਂ ਦਸਤਾਵੇਜ਼ ਵੀ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੁਣ ਡੋਨਾਲਡ ਟਰੰਪ ਦੇ ਵੱਡੇ ਪੁੱਤਰ ਡੋਨਾਲਡ ਟਰੰਪ ਜੂਨੀਅਰ ਅਤੇ ਧੀ ਇਵਾਂਕਾ ਵੱਲੋਂ ਪਰਿਵਾਰਕ ਧੋਖਾਧੜੀ ਦੇ ਮਾਮਲੇ ਵਿਚ ਹੁਣ ਗਵਾਹੀ ਦੇਣੀ ਹੋਵੇਗੀ ਜੋ ਕਿ ਇਸ ਮਾਮਲੇ ਵਿੱਚ 15 ਜੁਲਾਈ ਤੋਂ ਨਿਊਯਾਰਕ ਸਿਵਲ ਜਾਂਚ ਵਿੱਚ ਦਿੱਤੀ ਜਾਵੇਗੀ।
ਜਿੱਥੇ ਜਾਂਚ ਕਰਤਾਵਾਂ ਦੀ ਟੀਮ ਵੱਲੋਂ ਅਗਲੇ ਹਫਤੇ ਤੱਕ ਆਪਣੀ ਜਾਂਚ ਪੂਰੀ ਕੀਤੀ ਜਾਵੇਗੀ। ਉਥੇ ਹੀ 13 ਜੂਨ ਤੱਕ ਨਿਊਯਾਰਕ ਰਾਜ ਦੀ ਉੱਚ ਅਦਾਲਤ ਵਿੱਚ ਸਟੇਟ ਲਈ ਅਪੀਲ ਕਰਨ ਵਾਸਤੇ 13 ਜੂਨ ਤੱਕ ਦਾ ਸਮਾਂ ਦਸਤਾਵੇਜ਼ ਦੇ ਅਨੁਸਾਰ ਟਰੰਪ, ਡੋਨਾਲਡ ਟਰੰਪ ਜੂਨੀਅਰ ਅਤੇ ਧੀ ਇਵਾਂਕਾ ਨੂੰ ਦਿੱਤਾ ਗਿਆ ਹੈ। ਅਦਾਲਤ ਵੱਲੋਂ ਦਰਜ ਕੀਤੀ ਗਈ ਪਟੀਸ਼ਨ ਵਿੱਚ ਦੱਸਿਆ ਗਿਆ ਹੈ ਕਿ ਜਿੱਥੇ ਆਰਗਨਾਈਜ਼ੇਸ਼ਨ ਵੱਲੋਂ ਬੈਂਕ ਤੋਂ ਲੋਨ ਲੈਣ ਸਮੇਂ ਅਰਜ਼ੀ ਦੇਣ ਵੇਲੇ ਅਚੱਲ ਜਾਇਦਾਦਾਂ ਦੇ ਮੁੱਲ ਨੂੰ ਲੈ ਕੇ ਧੋਖਾਧੜੀ ਵਿਚ ਵਾਧਾ ਕੀਤਾ ਗਿਆ ਸੀ, ਉੱਥੇ ਹੀ ਟੈਕਸ ਦੇ ਮੁਲੰਕਣ ਨੂੰ ਘਟਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ।
Previous Postਅਮਰੀਕਾ ਜਾਣ ਵਾਲਿਆਂ ਲਈ ਆਈ ਵੱਡੀ ਚੰਗੀ ਖਬਰ, ਬਾਈਡੇਨ ਸਰਕਾਰ ਵਲੋਂ ਹੋ ਗਿਆ ਇਹ ਐਲਾਨ
Next Postਇਥੇ ਉਡਦਾ ਹੋਇਆ ਹਵਾਈ ਜਹਾਜ ਹੋਇਆ ਹਾਦਸੇ ਦਾ ਸ਼ਿਕਾਰ, 4 ਲੋਕਾਂ ਦੀ ਹੋਈ ਮੌਤ- ਤਾਜਾ ਵੱਡੀ ਖਬਰ