ਅਮਰੀਕਾ ਤੋਂ ਯੂਕਰੇਨ ਦੀ ਮਦਦ ਬਾਰੇ ਆ ਗਈ ਹੁਣ ਇਹ ਵੱਡੀ ਖਬਰ – ਯੂਕਰੇਨ ਵਾਸੀਆਂ ਚ ਖੁਸ਼ੀ

ਆਈ ਤਾਜਾ ਵੱਡੀ ਖਬਰ

ਰੂਸ ਅਤੇ ਯੂਕਰੇਨ ਦੇ ਵਿਚਕਾਰ ਜਿਥੇ ਪਿਛਲੇ ਮਹੀਨੇ ਤੋਂ ਲਗਾਤਾਰ ਯੁੱਧ ਜਾਰੀ ਹੈ ਉਥੇ ਹੀ ਬਹੁਤ ਸਾਰੇ ਦੇਸ਼ਾਂ ਵੱਲੋਂ ਰੂਸ ਦੀ ਨਿੰਦਾ ਕੀਤੀ ਜਾ ਰਹੀ ਹੈ ਅਤੇ ਉਸ ਦੇ ਇਸ ਫੈਸਲੇ ਨੂੰ ਲੈ ਕੇ ਰੂਸ ਉੱਪਰ ਬਹੁਤ ਸਾਰੇ ਦੇਸ਼ਾਂ ਵੱਲੋਂ ਲਗਾਤਾਰ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਕਾਰਨ ਆਰਥਿਕ ਮੰਦੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਰੂਸ ਵੱਲੋਂ ਜਿੱਥੇ ਜ਼ਮੀਨ ਉਪਰ ਲਗਾਤਾਰ ਹਵਾਈ ਹਮਲੇ ਕੀਤੇ ਜਾ ਰਹੇ ਹਨ ਅਤੇ ਜਿਸ ਕਾਰਨ ਯੂਕ੍ਰੇਨ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਚੁੱਕਾ ਹੈ ਅਤੇ ਬਹੁਤ ਸਾਰੇ ਸ਼ਹਿਰਾਂ ਉਪਰ ਕਬਜ਼ਾ ਕਰ ਲਿਆ ਗਿਆ ਹੈ ਅਤੇ ਯੂਕਰੇਨ ਦੇ ਬਹੁਤ ਸਾਰੇ ਲੱਖਾਂ ਦੀ ਤਦਾਦ ਵਿੱਚ ਲੋਕ ਦੂਸਰੇ ਦੇਸ਼ਾਂ ਵਿੱਚ ਸ਼ਰਨ ਲੈਣ ਲਈ ਚਲੇ ਗਏ ਹਨ।

ਯੂਕ੍ਰੇਨ ਦੀ ਸਥਿਤੀ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਉਸ ਨੂੰ ਭਰਪੂਰ ਸਹਾਇਤਾ ਕੀਤੀ ਜਾ ਰਹੀ ਹੈ। ਹੁਣ ਅਮਰੀਕਾ ਤੋਂ ਯੂਕਰੇਨ ਦੀ ਮਦਦ ਬਾਰੇ ਵੀ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਯੂਕਰੇਨ ਵਾਲਿਆਂ ਵਿੱਚ ਖੁਸ਼ੀ ਵੇਖੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਵੱਲੋਂ ਜਿਥੇ ਰੂਸ ਨੂੰ ਹਮਲੇ ਬੰਦ ਕਰਨ ਵਾਸਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ ਉਥੇ ਹੀ ਹੁਣ ਅਮਰੀਕੀ ਕਾਂਗਰਸ ਵਲੋਂ ਯੂਕਰੇਨ ਅਤੇ ਉਸਦੇ ਯੂਰਪੀ ਸਹਿਯੋਗੀ ਦੇਸ਼ਾਂ ਨੂੰ ਮਦਦ ਦੇਣ ਦਾ ਐਲਾਨ ਕੀਤਾ ਗਿਆ ਹੈ।

ਜਿਸ ਵਾਸਤੇ ਐਮਰਜੈਂਸੀ ਸਹਾਇਤਾ ਦੀ ਮਨਜੂਰੀ ਵੀਰਵਾਰ ਨੂੰ ਸੈਨੇਟ ਵਿੱਚ ਦੇਰ ਰਾਤ ਦੇ ਦਿੱਤੀ ਗਈ ਹੈ। ਇਸ ਸਹਾਇਤਾ ਤੇ ਵਿੱਚ ਅਮਰੀਕਾ ਵੱਲੋਂ ਯੂਕਰੇਨ ਦੀ ਫ਼ੌਜ ਨੂੰ 1.5 ਲੱਖ ਕਰੋੜ ਅਮਰੀਕੀ ਡਾਲਰ ਦਾ ਪ੍ਰਸਤਾਵ ਮਨਜ਼ੂਰ ਕੀਤਾ ਗਿਆ ਹੈ। ਜਿਸ ਵਿੱਚ 13.6 ਅਰਬ ਡਾਲਰ ਦੀ ਫ਼ੌਜੀ ਅਤੇ ਮਨੁੱਖੀ ਐਮਰਜੈਂਸੀ ਸਹਾਇਤਾ ਕੀਤੀ ਗਈ ਹੈ।

ਇਸ ਪ੍ਰਸਤਾਵ ਨੂੰ ਜਿੱਥੇ ਬੀਤੀ ਰਾਤ ਸੈਨੇਟ ਵਿਚ ਅੰਤਿਮ ਮਨਜ਼ੂਰੀ ਦਿੱਤੀ ਗਈ ਹੈ ਉਥੇ ਹੀ ਇਹ ਮਨਜ਼ੂਰੀ ਮਿਲਣ ਤੋਂ ਬਾਅਦ ਰਾਸ਼ਟਰਪਤੀ ਜੋ ਬਾਈਡੇਨ ਵੱਲੋਂ ਵੀ ਆਪਣੀ ਸਹਿਮਤੀ ਦਿੰਦੇ ਹੋਏ ਹਸਤਾਖਰ ਕੀਤੇ ਜਾਣਗੇ। ਸਦਨ ਵਿਚ ਇਹ ਬਿਲ ਬੁੱਧਵਾਰ ਨੂੰ ਅਸਾਨੀ ਨਾਲ ਪਾਸ ਕਰ ਦਿੱਤਾ ਗਿਆ ਸੀ। ਇਸ ਪ੍ਰਸਤਾਵ ਬਾਰੇ ਸੁਣ ਕੇ ਯੂਕਰੇਨ ਦੇ ਲੋਕ ਖੁਸ਼ ਹਨ ਕਿ ਉਨ੍ਹਾਂ ਨਾਲ ਕੀਤਾ ਗਿਆ ਵਾਅਦਾ ਨਿਭਾਇਆ ਗਿਆ ਹੈ।