ਆਈ ਤਾਜ਼ਾ ਵੱਡੀ ਖਬਰ
ਕਰੋਨਾ ਸਮੇਂ ਜਿਥੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਾਫੀ ਲੰਮਾ ਸਮਾਂ ਜੱਦੋਜਹਿਦ ਕੀਤੀ ਗਈ ਸੀ। ਕਿਸਾਨਾਂ ਵੱਲੋਂ ਜਿੱਥੇ ਇਹ ਸੰਘਰਸ਼ ਦਿੱਲੀ ਦੀਆਂ ਸਰਹੱਦਾਂ ਉਪਰ ਇੱਕ ਸਾਲ ਤੋਂ ਵਧੇਰੇ ਸਮੇਂ ਲਈ ਜਾਰੀ ਰੱਖਿਆ ਗਿਆ ਸੀ। ਇਸ ਕਿਸਾਨੀ ਸੰਘਰਸ਼ ਦੇ ਦੌਰਾਨ ਬਹੁਤ ਸਾਰੇ ਕਿਸਾਨਾਂ ਦੀ ਜਾਨ ਵੀ ਚਲੀ ਗਈ। ਜਿੱਥੇ ਕੁਝ ਗਰਮੀ,ਸਰਦੀ ਦੇ ਕਾਰਨ ਸ਼ਹੀਦ ਹੋਏ, ਉੱਥੇ ਹੀ ਬਹੁਤ ਸਾਰੇ ਕਿਸਾਨ ਆਉਂਦੇ ਜਾਂਦੇ ਸਮੇਂ ਰਸਤੇ ਵਿੱਚ ਵਾਪਰਨ ਵਾਲੇ ਹਾਦਸਿਆਂ ਦੇ ਵੀ ਸ਼ਿਕਾਰ ਹੋਏ। ਵਿਦੇਸ਼ਾਂ ਵਿੱਚ ਵੀ ਪੰਜਾਬੀ ਭਾਈਚਾਰੇ ਵੱਲੋਂ ਇਸ ਕਿਸਾਨੀ ਸੰਘਰਸ਼ ਨੂੰ ਜਾਰੀ ਰੱਖਿਆ ਗਿਆ।
ਜਿਸ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਦੇ ਸਾਹਮਣੇ ਆਉਂਦੀਆਂ ਰਹੀਆਂ। ਇਹ ਸੰਘਰਸ਼ ਜਿੱਥੇ ਸਭ ਤੋਂ ਲੰਮਾ ਸਮਾਂ ਚੱਲਣ ਵਾਲਾ ਸੰਘਰਸ਼ ਬਣ ਗਿਆ ਹੈ। ਉੱਥੇ ਹੀ ਹੁਣ ਅਮਰੀਕਾ ਤੋਂ ਆਏ ਸਰਦਾਰ ਪੱਤਰਕਾਰ ਅੰਗਦ ਸਿੰਘ ਨੂੰ ਦਿੱਲੀ ਦੇ ਏਅਰਪੋਰਟ ਤੋਂ ਵਾਪਸ ਭੇਜਿਆ ਗਿਆ ਹੈ ਜਿਸ ਵੱਲੋਂ ਕਿਸਾਨੀ ਅੰਦੋਲਨ ਤੇ ਡਾਕੂਮੈਂਟਰੀ ਫਿਲਮ ਬਣਾਈ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਦੇ ਵਿਚ ਜਿੱਥੇ ਵਾਇਸ ਨਿਊਜ਼ ਲਈ ਏਸ਼ੀਆ ਕੇਂਦ੍ਰਿਤ ਡਾਕੂਮੈਂਟਰੀ ਫਿਲਮ ਬਣਾਈ ਗਈ ਸੀ ਜੋ ਕਿ ਅਮਰੀਕੀ ਪੱਤਰਕਾਰ ਅੰਗਦ ਸਿੰਘ ਵੱਲੋਂ ਬਣਾਈ ਗਈ ਸੀ।
ਇਹ ਪੱਤਰਕਾਰ ਜਿਥੇ ਪੰਜਾਬ ਆਪਣੀ ਨਿੱਜੀ ਯਾਤਰਾ ਲਈ ਆਇਆ ਸੀ ਅਤੇ 14 ਘੰਟਿਆਂ ਦਾ ਸਫ਼ਰ ਕਰ ਕੇ ਹਵਾਈ ਅੱਡੇ ਪਹੁੰਚਣ ਤੇ ਅਧਿਕਾਰੀਆਂ ਵੱਲੋਂ ਬਿਨਾਂ ਕਾਰਣ ਦੱਸੇ ਹੀ ਅੰਗਦ ਸਿੰਘ ਨੂੰ ਅਮਰੀਕਾ ਵਾਪਸ ਭੇਜਣ ਵਾਸਤੇ ਨਿਊਯਾਰਕ ਦੀ ਅਗਲੀ ਫਲਾਈਟ ਵਿੱਚ ਬਿਠਾ ਕੇ ਵਿਦਾ ਕਰ ਦਿੱਤਾ ਗਿਆ। ਉਥੇ ਹੀ ਇਸ ਬਾਰੇ ਗੱਲ ਕਰਦੇ ਹੋਏ ਹੁਣ ਅੰਗਦ ਸਿੰਘ ਜੀ ਮਾਤਾ ਗੁਰਮੀਤ ਕੌਰ ਵੱਲੋਂ ਫੇਸਬੁੱਕ ਤੇ ਇੱਕ ਪੋਸਟ ਜਾਰੀ ਕਰਦੇ ਹੋਏ ਦੱਸਿਆ ਗਿਆ ਹੈ ਅੰਗਦ ਸਿੰਘ ਨੂੰ ਅਮਰੀਕਾ ਵਾਪਸ ਭੇਜਣ ਬਾਰੇ ਅਜੇ ਤਕ ਕੋਈ ਵੀ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ।
ਜਿੱਥੇ ਉਨ੍ਹਾਂ ਦੇ ਬੇਟੇ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਦੇਖਦੇ ਹੋਏ ਫਿਲਮ ਬਣਾਈ ਗਈ ਸੀ। ਕਿਸ ਤਰ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਕਿਸਾਨਾਂ ਵੱਲੋਂ ਦਿੱਲੀ ਦੀਆਂ ਸਰਹੱਦਾਂ ਤੇ ਸਰਕਾਰ ਦਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਜਿੱਥੇ ਅੰਗਦ ਸਿੰਘ ਪੱਤਰਕਾਰ ਵੱਲੋਂ ਪੁਰਸਕਾਰ ਜਿੱਤੇ ਗਏ ਹਨ ਅਤੇ ਇਸ ਤਰਾਂ ਉਸ ਨੂੰ ਵਾਪਸ ਭੇਜਣਾ ਕਈ ਤਰਾਂ ਦੇ ਸਵਾਲ ਖੜੇ ਕਰ ਰਿਹਾ ਹੈ।
Home ਤਾਜਾ ਖ਼ਬਰਾਂ ਅਮਰੀਕਾ ਤੋਂ ਆਏ ਸਰਦਾਰ ਪੱਤਰਕਾਰ ਨੂੰ ਦਿੱਲੀ ਏਅਰਪੋਰਟ ਤੋਂ ਭੇਜਿਆ ਵਾਪਿਸ, ਕਿਸਾਨ ਅੰਦੋਲਨ ਤੇ ਬਣਾਈ ਸੀ ਡਾਕੂਮੈਂਟਰੀ ਫ਼ਿਲਮ
ਤਾਜਾ ਖ਼ਬਰਾਂ
ਅਮਰੀਕਾ ਤੋਂ ਆਏ ਸਰਦਾਰ ਪੱਤਰਕਾਰ ਨੂੰ ਦਿੱਲੀ ਏਅਰਪੋਰਟ ਤੋਂ ਭੇਜਿਆ ਵਾਪਿਸ, ਕਿਸਾਨ ਅੰਦੋਲਨ ਤੇ ਬਣਾਈ ਸੀ ਡਾਕੂਮੈਂਟਰੀ ਫ਼ਿਲਮ
Previous Postਪੰਜਾਬ: 3 ਸਾਲਾਂ ਬੱਚੀ ਦੀ ਧੜ ਤੋਂ ਵੱਖ ਕੀਤੀ ਲਾਸ਼ ਮਾਈਨਰ ਚੋਂ ਮਿਲੀ, ਇਲਾਕੇ ਚ ਪਈ ਦਹਿਸ਼ਤ
Next Postਸਿੱਧੂ ਮੂਸੇ ਵਾਲਾ ਦੇ ਫੈਨਜ਼ ਲਈ ਆਈ ਵੱਡੀ ਚੰਗੀ ਖਬਰ, ਅਗਲੇ ਹਫਤੇ ਆ ਰਿਹਾ ਨਵਾਂ ਗੀਤ