ਆਈ ਤਾਜ਼ਾ ਵੱਡੀ ਖਬਰ
ਰੂਸ ਯੂਕਰੇਨ ਵਿਚਾਲੇ ਜੰਗ ਕਾਰਨ ਹੁਣ ਰੂਸ ਅਤੇ ਯੂਕਰੇਨ ਇਸ ਸਮੇਂ ਆਰਥਿਕ ਸੰਕਟ ਨਾਲ ਜੂਝ ਰਹੇ ਹਨ । ਹੁਣ ਤਕ ਦੋਵਾਂ ਦੇਸ਼ਾਂ ਦੇ ਕਈ ਨਾਗਰਿਕਾਂ ਦੀ ਇਸ ਯੁੱਧ ਦੌਰਾਨ ਜਾਨ ਚਲੀ ਗਈ ਹੈ ਤੇ ਲਗਾਤਾਰ ਵੱਖ ਵੱਖ ਦੇਸ਼ਾਂ ਵੱਲੋਂ ਯੂਕਰੇਨ ਦਾ ਸਮਰਥਨ ਕੀਤਾ ਜਾ ਰਿਹਾ ਹੈ । ਗਲ੍ਹ ਕੀਤੀ ਜਾਵੇ ਜੇਕਰ ਅਮਰੀਕਾ ਦੀ ਤਾ , ਅਮਰੀਕਾ ਦੇ ਵੱਲੋਂ ਸ਼ੁਰੂ ਤੋਂ ਹੀ ਯੂਕਰੇਨ ਦੀ ਸਹਾਇਤਾ ਕੀਤੀ ਜਾ ਰਹੀ ਹੈ । ਇੰਨਾ ਹੀ ਨਹੀਂ ਸਗੋਂ ਅਮਰੀਕਾ ਵੱਲੋਂ ਰੂਸ ਦੇ ਉੱਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਇਸ ਯੁੱਧ ਦੇ ਕਾਰਨ ਲਗਾਈਆਂ ਗਈਆਂ ਹੈ ।
ਇਸੇ ਵਿਚਾਲੇ ਹੁਣ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਯੂਕਰੇਨ ਦੀ ਮੱਦਦ ਕਰਨ ਸੰਬੰਧੀ ਐਲਾਨ ਕਰ ਦਿੱਤਾ ਹੈ । ਦੱਸ ਦੇਈਏ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਹੁਣ ਯੂਕਰੇਨ ਨੂੰ ਚਾਲੀ ਬਿਲੀਅਨ ਡਾਲਰ ਦੀ ਸਹਾਇਤਾ ਦੇਣ ਦੇ ਪ੍ਰਸਤਾਵ ਤੇ ਹਸਤਾਖਰ ਕਰਕੇ ਮਨਜ਼ੂਰੀ ਦੇ ਦਿੱਤੀ ਹੈ । ਜ਼ਿਕਰਯੋਗ ਹੈ ਕਿ ਰੂਸ ਤੇ ਯੂਕਰੇਨ ਦੇ ਹਮਲੇ ਖ਼ਿਲਾਫ਼ ਅਮਰੀਕਾ ਇਕ ਸੰਯੁਕਤ ਮੋਰਚਾ ਬਣਾੳੁਣ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ । ਅਮਰੀਕਾ ਦੀ ਉਧਾਰ ਦੇਣ ਦੀ ਇਸ ਨੀਤੀ ਨੇ ਦੂਜੇ ਵਿਸ਼ਵ ਯੁੱਧ ਵਿੱਚ ਨਾਮੀ ਜਰਮਨੀ ਨੂੰ ਹਰਾਉਣ ਵਿੱਚ ਮਦਦ ਕੀਤੀ ਸੀ ।
ਇਸੇ ਵਿਚਾਲੇ ਅਮਰੀਕਾ ਨੇ ਰੂਸ ਵਿਰੁੱਧ ਜੰਗ ਲੜਨ ਦੇ ਲਈ ਯੂਕਰੇਨ ਨੂੰ ਅਰਬਾਂ ਡਾਲਰ ਦੀ ਸਹਾੲਿਤਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ । ਅਮਰੀਕਾ ਵੱਲੋਂ ਯੂਕਰੇਨ ਨੂੰ ਚਾਲੀ ਬਿਲੀਅਨ ਡਾਲਰ ਦੀ ਫ਼ੌਜ ਤੇ ਨਾਲ ਹੀ ਮਨੁੱਖੀ ਸਹਾਇਤਾ ਪ੍ਰਦਾਨ ਕਰਵਾਉਣ ਦਾ ਐਲਾਨ ਕੀਤਾ ਹੈ। ਹਾਲਾਂਕਿ ਰਾਸ਼ਟਰਪਤੀ ਜੋਅ ਬਾਇਡੇਨ ਨੇ ਕਾਂਗਰਸ ਨੂੰ 33 ਬਿਲੀਅਨ ਡਾਲਰ ਦੀ ਰਕਮ ਪ੍ਰਦਾਨ ਕਰਨ ਦੀ ਬੇਨਤੀ ਪ੍ਰਧਾਨ ਕੀਤੀ ਹੈ । ਜ਼ਿਕਰਯੋਗ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਜਾਣ ਕਾਰਨ ਹੁਣ ਤੱਕ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ।
ਇਸ ਜੰਗ ਦਾ ਪ੍ਰਭਾਵ ਹੋ ਦੂਜੇ ਦੇਸ਼ਾਂ ਦੇ ਵਿਚ ਵਧ ਰਹੀ ਮਹਿੰਗਾਈ ਦਾ ਰੂਪ ਧਾਰਨ ਵਿੱਚ ਲੱਗਿਆ ਹੋਇਆ ਹੈ । ਲਗਾਤਾਰ ਇਸ ਯੁੱਧ ਕਾਰਨ ਮਹਿੰਗਾਈ ਆਪਣੇ ਪੈਰ ਪਸਾਰਦੀ ਨਜ਼ਰ ਆ ਰਹੀ ਹੈ । ਇਸੇ ਵਿਚਾਲੇ ਹੁਣ ਅਮਰੀਕਾ ਵੀ ਯੂਕਰੇਨ ਦੀ ਮਦਦ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।
Home ਤਾਜਾ ਖ਼ਬਰਾਂ ਅਮਰੀਕਾ ਤੋਂ ਆਈ ਵੱਡੀ ਖਬਰ, ਰਾਸ਼ਟਰਪਤੀ ਜੋ ਬਾਇਡਨ ਨੇ ਯੂਕ੍ਰੇਨ ਸਹਾਇਤਾ ਲਈ ਕਰਤਾ ਵੱਡਾ ਐਲਾਨ- ਲਿਆ ਇਹ ਫੈਸਲਾ
ਤਾਜਾ ਖ਼ਬਰਾਂ
ਅਮਰੀਕਾ ਤੋਂ ਆਈ ਵੱਡੀ ਖਬਰ, ਰਾਸ਼ਟਰਪਤੀ ਜੋ ਬਾਇਡਨ ਨੇ ਯੂਕ੍ਰੇਨ ਸਹਾਇਤਾ ਲਈ ਕਰਤਾ ਵੱਡਾ ਐਲਾਨ- ਲਿਆ ਇਹ ਫੈਸਲਾ
Previous Postਪੰਜਾਬ ਚ ਇਥੇ ਨੌਜਵਾਨ ਗਿਆ ਸੀ ਮੰਗੇਤਰ ਨੂੰ ਮਿਲਣ ਅੱਗੋਂ ਸੋਹਰਿਆਂ ਨੇ ਕੀਤੀ ਕੁੱਟਮਾਰ- ਬੇਜਤੀ ਨਾ ਸਹਾਰਦੇ ਨੌਜਵਾਨ ਨੇ ਕਰਤਾ ਕਾਂਡ
Next Postਮਸ਼ਹੂਰ ਪੰਜਾਬੀ ਗਾਇਕ ਮਲਕੀਤ ਹੁਸੈਨਪੁਰੀ ਦੇ ਘਰੇ ਪਿਆ ਮਾਤਮ , ਹੋਈ ਪਿਤਾ ਦੀ ਅਚਾਨਕ ਮੌਤ