ਅਮਰੀਕਾ ਡੌਂਕੀ ਲਾਕੇ ਜਾ ਰਹਿਆਂ ਨਾਲ ਵਾਪਰਿਆ ਹਾਦਸਾ, ਹੋਈ 17 ਦੀ ਮੌਤ- ਬਚਾਅ ਕਾਰਜ ਜਾਰੀ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿੱਚ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਕਾਨੂੰਨੀ ਅਤੇ ਗੈਰ ਕਾਨੂੰਨੀ ਰਸਤੇ ਅਮਰੀਕਾ ਵਿਚ ਦਾਖਲ ਹੋਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾਂਦੀਆਂ ਹਨ। ਜਿੱਥੇ ਬਹੁਤ ਸਾਰੇ ਗੈਰ ਕਾਨੂੰਨੀ ਰਸਤੇ ਜਾਂਦੇ ਹੋਏ ਰਸਤੇ ਵਿਚ ਵੀ ਬਹੁਤ ਸਾਰੇ ਹਾਦਸਿਆਂ ਦੇ ਸ਼ਿਕਾਰ ਵੀ ਹੋ ਜਾਂਦੇ ਹਨ ਅਤੇ ਕਈ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ। ਹੁਣ ਅਮਰੀਕਾ ਡੌਂਕੀ ਲਾ ਕੇ ਜਾ ਰਹਿਆਂ ਨਾਲ ਵਾਪਰਿਆ ਹਾਦਸਾ, ਹੋਈ 17 ਦੀ ਮੌਤ- ਬਚਾਅ ਕਾਰਜ ਜਾਰੀ , ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਜਾਣ ਵਾਲੇ ਕੁਝ ਲੋਕਾਂ ਨਾਲ ਰਸਤੇ ਵਿੱਚ ਹੀ ਬਹਾਮਾਸ ਦੇ ਦੱਖਣੀ ਦੀਪਾਂ ਕੋਲ ਭਿਆਨਕ ਹਾਦਸਾ ਵਾਪਰਿਆ ਹੈ ਜਿੱਥੇ ਕਿਸ਼ਤੀ ਪਲਟਣ ਕਾਰਨ 17 ਲੋਕਾਂ ਦੀ ਮੌਤ ਹੋਈ ਹੈ ਅਤੇ ਇਸ ਕਿਸ਼ਤੀ ਵਿੱਚ ਸਵਾਰ 25 ਸ਼ਰਨਾਰਥੀਆਂ ਨੂੰ ਬਚਾਇਆ ਗਿਆ ਹੈ।

ਇਸ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਜਿੱਥੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ ਗਏ ਹਨ ਅਤੇ ਪੁਲਿਸ ਵੱਲੋਂ ਵੀ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਹੈ ਦੱਸਿਆ ਗਿਆ ਹੈ ਕਿ ਅਮਰੀਕਾ ਅਤੇ ਕੁਝ ਲੋਕਾਂ ਵੱਲੋਂ ਕੀਤੀ ਜਾ ਰਹੀ ਇਕ ਕਿਸ਼ਤੀ ਵਿਚ 60 ਲੋਕ ਬੈਠ ਸਕਦੇ ਸੀ, ਉਥੇ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਿਸ਼ਤੀ ਵਿਚ ਵਧੇਰੇ ਲੋਕਾਂ ਨੂੰ ਬਿਠਾਇਆ ਗਿਆ ਸੀ ਜਿਸਦੇ ਚਲਦਿਆਂ ਹੋਇਆ ਇਹ ਹਾਦਸਾ ਵਾਪਰਿਆ ਹੈ। ਜਿਸ ਦੇ ਚਲਦਿਆਂ ਹੋਇਆਂ ਇਸ ਹਾਦਸੇ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਸਕਦਾ ਹੈ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਕਿਸ਼ਤੀ ਵਿੱਚ ਜਿੱਥੇ ਵਧੇਰੇ ਲੋਕਾਂ ਨੂੰ ਸਵਾਰ ਕੀਤਾ ਗਿਆ ਸੀ ਉੱਥੇ ਹੀ ਖਰਾਬ ਮੌਸਮ ਦੇ ਚਲਦਿਆਂ ਹੋਇਆ ਕਿਸ਼ਤੀ ਦੇ ਡੁੱਬਣ ਕਾਰਨ ਐਨੇ ਲੋਕਾਂ ਦੀ ਮੌਤ ਹੋ ਗਈ ਹੈ।

ਉਥੇ ਹੀ ਪੁਲਿਸ ਵੱਲੋਂ ਸਮੁੰਦਰ ਰਸਤੇ ਮਨੁੱਖੀ ਤਸਕਰੀ ਕੀਤੇ ਜਾਣ ਦੇ ਦੋਸ਼ ਵਿਚ ਇਸ ਮਨੱਖੀ ਤਸਕਰੀ ਨਾਲ ਜੁੜੇ ਹੋਏ 2 ਸ਼ੱਕੀ ਵਿਅਕਤੀਆਂ ਨੂੰ ਵੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ।ਗੈਰ ਕਾਨੂੰਨੀ ਤਰੀਕੇ ਨਾਲ ਕਿਸ਼ਤੀ ਰਹੀ ਅਮਰੀਕਾ ਪਹੁੰਚ ਰਹੇ 842 ਲੋਕਾਂ ਨੂੰ ਮਈ ਵਿੱਚ ਅਮਰੀਕਾ ਲੈ ਜਾਣ ਵਾਲੀ ਇਕ ਕਿਸ਼ਤੀ ਵੀ ਭਟਕ ਗਈ ਸੀ