ਅਮਰੀਕਾ ਚ ਵਾਪਰਿਆ ਵੱਡਾ ਸੜਕੀ ਹਾਦਸਾ, 20 ਵਾਹਨ ਆਪਸ ਚ ਟਕਰਾਏ- 5 ਲੋਕਾਂ ਦੀ ਹੋਈ ਮੌਤ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੁਨੀਆਂ ਵਿਚ ਵਾਪਰਨ ਵਾਲੇ ਭਿਆਨਕ ਸੜਕ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਦੇ ਘਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਉੱਥੇ ਹੀ ਕੁਝ ਲੋਕਾਂ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਅਜਿਹੇ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ। ਜਿੱਥੇ ਕੁਝ ਲੋਕਾਂ ਦੀ ਗਲਤੀ ਨਾਲ ਵਾਪਰਨ ਵਾਲੇ ਇਨ੍ਹਾਂ ਹਾਦਸਿਆਂ ਦੇ ਵਿੱਚ ਬਹੁਤ ਸਾਰੇ ਬੇਕਸੂਰੇ ਲੋਕਾਂ ਦੀ ਜਾਨ ਜਾ ਰਹੀ ਹੈ। ਹੁਣ ਅਮਰੀਕਾ ਚ ਵਾਪਰਿਆ ਵੱਡਾ ਸੜਕੀ ਹਾਦਸਾ, 20 ਵਾਹਨ ਆਪਸ ਚ ਟਕਰਾਏ,ਜਿੱਥੇ 5 ਲੋਕਾਂ ਦੀ ਹੋਈ ਮੌਤ , ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੜਕ ਹਾਦਸਾ ਵਾਪਰਨ ਦੀ ਇਹ ਦੁਖਦਾਈ ਖਬਰ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਤੋਂ ਸਾਹਮਣੇ ਆਏ ਹਨ ਜਿਥੇ ਇਕ ਭਿਆਨਕ ਸੜਕ ਹਾਦਸਾ ਹੋਇਆ , ਜਿਥੇ ਵਾਪਰੇ ਇਸ ਹਾਦਸੇ ਦੇ ਵਿਚ ਪੰਜ ਲੋਕਾਂ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ । ਇਹ ਹਾਦਸਾ ਅਮਰੀਕਾ ਵਿਚ ਮੋਂਟਾਨਾ ਰਾਜ ਤੋਂ ਸਾਹਮਣੇ ਆਇਆ ਹੈ ਜਿੱਥੇ ਇੰਟਰਸਟੇਟ 90 ‘ਤੇ ਸ਼ੁੱਕਰਵਾਰ ਸ਼ਾਮ ਨੂੰ ਵਾਪਰੇ ਭਿਆਨਕ ਸੜਕ ਹਾਦਸੇ ਦੇ ਵਿੱਚ ਘੱਟੋ-ਘੱਟ 20 ਵਾਹਨਾਂ ਦੇ ਆਪਸ ਵਿਚ ਟਕਰਾ ਜਾਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ।

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ। ਇਸ ਬਾਰੇ ਟਵੀਟ ਕਰਦੇ ਹੋਏ ਗਵਰਨਰ ਗ੍ਰੇਗ ਗੀਆਫੋਰਟਡ ਨੇ ਜ਼ਖਮੀ ਹੋਏ ਲੋਕਾਂ ਦੇ ਪ੍ਰਤੀ ਆਪਣੀ ਹਮਦਰਦੀ ਜ਼ਾਹਰ ਕੀਤੀ ਹੈ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਵਾਸਤੇ ਦੁਆ ਕੀਤੀ ਗਈ ਹੈ। ਤੇ ਇਨ੍ਹਾਂ ਜ਼ਖਮੀਆਂ ਦੀ ਮੱਦਦ ਕਰਨ ਵਾਲੇ ਕਰਮਚਾਰੀਆਂ ਦਾ ਉਨ੍ਹਾਂ ਵੱਲੋਂ ਧੰਨਵਾਦ ਵੀ ਕੀਤਾ ਗਿਆ ਹੈ।

ਹਾਰਡਿਨ ਤੋਂ 5 ਕਿਲੋਮੀਟਰ ਦੂਰ ਪੱਛਮ ਵਿਚ ਵਾਪਰਿਆ ਇਹ ਹਾਦਸਾ ਇੰਨਾ ਦਰਦਨਾਕ ਸੀ ਕਿ ਜਿਥੇ ਕਰਮਚਾਰੀ ਘਟਨਾ ਸਥਾਨ ਤੇ 90 ਮਿੰਟ ਬਾਅਦ ਪਹੁੰਚੇ ਹਨ ਅਤੇ ਹਾਦਸੇ ਦੀ ਸੂਚਨਾ ਵੀ ਸ਼ਾਮ ਕਰੀਬ ਸਾਢੇ ਚਾਰ ਵਜੇ ਦੇ ਕਰੀਬ ਉਨ੍ਹਾਂ ਨੂੰ ਮਿਲੀ ਸੀ। ਇਸ ਹਾਦਸੇ ਦੀ ਚਪੇਟ ਵਿਚ ਆਉਣ ਕਾਰਨ ਜਿੱਥੇ ਪੰਜ ਲੋਕਾਂ ਦੀ ਮੌਤ ਹੋਈ ਹੈ ਉੱਥੇ ਹੀ ਬਹੁਤ ਸਾਰੇ ਲੋਕ ਗੰਭੀਰ ਜਖ਼ਮੀ ਹਨ ਅਤੇ ਇਸ ਸਮੇਂ ਹਸਪਤਾਲ ਵਿਚ ਜੇਰੇ ਇਲਾਜ ਹਨ।