ਆਈ ਤਾਜ਼ਾ ਵੱਡੀ ਖਬਰ
ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਜਿਥੇ ਵਿਦੇਸ਼ਾਂ ਦਾ ਰੁਖ਼ ਕੀਤਾ ਜਾਂਦਾ ਹੈ ਜਿੱਥੇ ਜਾ ਕੇ ਉਹ ਆਪਣੇ ਬਿਹਤਰ ਜੀਵਨ ਦੇ ਸੁਪਨਿਆਂ ਨੂੰ ਪੂਰਾ ਕਰ ਸਕਣ ਉੱਥੇ ਹੀ ਨੌਜਵਾਨਾਂ ਵੱਲੋਂ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿੱਚ ਜਾਣ ਨੂੰ ਪਹਿਲ ਦਿੱਤੀ ਜਾਂਦੀ ਹੈ। ਵਿਦੇਸ਼ਾਂ ਵਿੱਚ ਜਾ ਕੇ ਜਿੱਥੇ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਵੱਲੋਂ ਆਪਣੀ ਮਿਹਨਤ ਅਤੇ ਹਿੰਮਤ ਸਦਕਾ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਿਆ ਗਿਆ ਹੈ। ਜਿੱਥੇ ਉਨ੍ਹਾਂ ਵੱਲੋਂ ਕਈ ਉੱਚ ਅਹੁਦਿਆਂ ਤੇ ਨੌਕਰੀ ਹਾਸਲ ਕੀਤੀਆਂ ਗਈਆਂ ਹਨ ਜਿਸ ਕਾਰਨ ਉਨ੍ਹਾਂ ਦਾ ਪੂਰਾ ਮਾਣ-ਸਤਿਕਾਰ ਕੀਤਾ ਜਾਂਦਾ ਹੈ। ਜਿਸ ਸਦਕਾ ਪੰਜਾਬੀਆਂ ਦਾ ਸਿਰ ਫ਼ਖਰ ਨਾਲ ਉੱਚਾ ਹੋ ਜਾਂਦਾ ਹੈ। ਉਥੇ ਹੀ ਕੁਝ ਅਜਿਹੇ ਨੌਜਵਾਨ ਵੀ ਹਨ ਜਿਨ੍ਹਾਂ ਵੱਲੋਂ ਗਲਤ ਰਸਤੇ ਤੇ ਜਾ ਕੇ ਜਲਦ ਅਮੀਰ ਹੋਣ ਦੇ ਸੁਪਨੇ ਵੇਖੇ ਜਾਂਦੇ ਹਨ।
ਇਸ ਪੈਸੇ ਦੇ ਲਾਲਚ ਵੱਸ ਹੀ ਉਹ ਕਈ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੰਦੇ ਹਨ। ਅਜਿਹੇ ਗਲਤ ਰਸਤੇ ਤੇ ਚਲਦੇ ਹੋਏ ਕਈ ਵਾਰ ਉਨ੍ਹਾਂ ਨੂੰ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜਦੋਂ ਉਨ੍ਹਾਂ ਦੀਆਂ ਇਹ ਹਰਕਤਾਂ ਪੁਲਿਸ ਦੀ ਨਜ਼ਰ ਵਿਚ ਆ ਜਾਂਦੀਆਂ ਹਨ। ਹੁਣ ਅਮਰੀਕਾ ਵਿੱਚ ਪੰਜਾਬੀ ਮੁੰਡੇ ਨੂੰ ਇਸ ਕਾਰਨ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਦੇ ਸੂਬੇ ਇੰਡੀਆਨਾ ਦੀ ਪਟਨਮ ਕਾਊਟੀ ਦੇ ਇੰਟਰਸਟੇਟ ਹਾਈਵੇ ਤੋਂ ਸਾਹਮਣੇ ਆਇਆ ਹੈ।
ਜਿੱਥੇ ਇਕ ਪੰਜਾਬੀ ਨੌਜਵਾਨ ਵਿਕਰਮ ਸੰਧੂ ਉਮਰ 32 ਸਾਲਾ ਨੂੰ ਇਸ ਲਈ ਪੁਲਿਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਹੈ। ਕਿਉਂਕਿ ਇਸ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ 115 ਪੌਂਡ ਦੇ ਲੱਗਭੱਗ ਸ਼ੱਕੀ ਕੋਕੀਨ ਬਰਾਮਦ ਕੀਤੀ ਗਈ ਹੈ। ਇਹ ਘਟਨਾ 9 ਜਨਵਰੀ ਦੀ ਹੈ ਜਦੋਂ ਇਹ ਨੌਜਵਾਨ ਆਪਣਾ ਟਰੱਕ ਲੈ ਕੇ ਹਿਊਸਟਨ ਟੈਕਸਾਸ ਤੋਂ ਇੰਡਿਆਨਾਪੋਲਿਸ ਨੂੰ ਜਾ ਰਿਹਾ ਸੀ।
ਉਸ ਸਮੇਂ ਵੀ ਤੱਤ ਦੀ ਇੰਸਪੈਕਸ਼ਨ ਲਈ ਪੁਲਿਸ ਵੱਲੋਂ ਉਸ ਨੂੰ ਰੋਕਿਆ ਗਿਆ। ਉਸ ਸਮੇਂ ਵਿਕਰਮ ਸੰਧੂ ਦੇ ਟਰੱਕ ਵਿਚੋਂ ਪੁਲਿਸ ਵੱਲੋਂ 2 ਮਿਲੀਅਨ ਡਾਲਰ ਦੀ ਕੀਮਤ ਦੀ ਸ਼ੱਕੀ ਕੋਕੀਨ ਬਰਾਮਦ ਕੀਤੀ ਗਈ। ਪੁਲਿਸ ਵੱਲੋਂ ਇਹ ਕੋਕੀਨ ਟਰੱਕ ਵਿਚ ਸੌਣ ਵਾਲੇ ਹਿੱਸੇ ਤੋਂ ਬਰਾਮਦ ਕੀਤੀ ਗਈ ਹੈ।
Previous Postਇਥੇ ਹੋਇਆ ਰੇਲ ਦੀ ਪਟੜੀ ਤੇ ਹੋਇਆ ਹਵਾਈ ਜਹਾਜ ਕਰੈਸ਼ – ਤਾਜਾ ਵੱਡੀ ਖਬਰ
Next Postਘਰ ਦੇ ਮੰਜੇ ਤੇ ਦਿੱਤੀ ਗਈ ਵਿਅਕਤੀ ਨੂੰ ਇਸ ਤਰਾਂ ਭਿਆਨਕ ਮੌਤ ਦੇਖਣ ਵਾਲਿਆਂ ਦੇ ਮਨ ਗਏ ਵਲੂੰਧਰੇ