ਆਈ ਤਾਜਾ ਵੱਡੀ ਖਬਰ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਮਕਸਦ ਨਾਲ 26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ਤੇ ਟਰੈਕਟਰ ਪ੍ਰੇਡ ਦਾ ਆਯੋਜਨ ਕੀਤਾ ਗਿਆ ਸੀ। ਜਿੱਥੇ ਬਹੁਤ ਸਾਰੇ ਆਗੂਆਂ ਵੱਲੋਂ ਸ਼ਾਂਤਮਈ ਢੰਗ ਨਾਲ ਟਰੈਕਟਰ ਪਰੇਡ ਦਿੱਲੀ ਦੀਆਂ ਸੜਕਾਂ ਤੇ ਕੀਤੀ ਗਈ, ਉਥੇ ਹੀ ਕੁਝ ਕਿਸਾਨਾਂ ਵੱਲੋਂ ਲਾਲ ਕਿਲ੍ਹੇ ਉੱਪਰ ਪਹੁੰਚ ਕੇ ਕੇਸਰੀ ਝੰਡਾ ਲਹਿਰਾ ਦਿੱਤਾ ਗਿਆ। ਟਰੈਕਟਰ ਪਰੇਡ ਦੌਰਾਨ ਪੁਲਿਸ ਵੱਲੋ ਕਈ ਜਗ੍ਹਾ ਤੇ ਕਿਸਾਨਾਂ ਨੂੰ ਰੋਕਿਆ ਗਿਆ। ਇਸ ਦੌਰਾਨ ਲਾ-ਠੀ-ਚਾ-ਰ-ਜ ਵੀ ਕੀਤਾ ਗਿਆ। ਲਾਲ ਕਿਲੇ ਦੀ ਘਟਨਾ ਨੂੰ ਲੈ ਕੇ ਪੁਲਿਸ ਵੱਲੋਂ ਬਹੁਤ ਸਾਰੇ ਕਿਸਾਨ ਆਗੂਆਂ ਦੇ ਖਿਲਾਫ ਮੁਕੱਦਮੇ ਦਰਜ ਕਰਕੇ ਗ੍ਰਿਫਤਾਰੀ ਦੇ ਹੁਕਮ ਦਿੱਤੇ ਗਏ ਹਨ।
ਇਨ੍ਹਾਂ ਵਿੱਚ ਉਹ ਨੌਜਵਾਨਾਂ ਦੇ ਨਾਂ ਵੀ ਸ਼ਾਮਲ ਹਨ ਜੋ ਪਹਿਲੇ ਦਿਨ ਤੋਂ ਇਸ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹਨ। ਹੁਣ ਦੀਪ ਸਿੱਧੂ ਵੱਲੋਂ ਲਾਈਵ ਹੋ ਕੇ ਰੋ ਰੋ ਕੇ ਸਾਰੀ ਗੱਲ ਦੱਸੀ ਗਈ ਹੈ। ਪੁਲੀਸ ਵੱਲੋਂ ਲੱਖੇ ਸਿਧਾਣੇ ਅਤੇ ਅਦਾਕਾਰ ਦੀਪ ਸਿੱਧੂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਨ੍ਹਾਂ ਦੋਹਾਂ ਨੂੰ ਗ੍ਰਿਫਤਾਰ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਕਿਉ ਕਿ ਲਾਲ ਕਿਲੇ ਦੀ ਘਟਨਾ ਨੂੰ ਲੈ ਕੇ ਦੀਪ ਸਿੱਧੂ ਵੱਲੋਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਜਾਰੀ ਕੀਤੀ ਗਈ ਸੀ।
ਉਸ ਖ਼ਿਲਾਫ਼ ਲੋਕਾਂ ਨੂੰ ਭ-ੜ-ਕਾ ਕੇ ਇਸ ਘਟਨਾ ਨੂੰ ਅੰਜਾਮ ਦੇਣ ਦਾ ਦੋ-ਸ਼ ਲੱਗ ਰਿਹਾ ਹੈ। ਅੱਜ ਸਿੱਧੂ ਵੱਲੋਂ ਰੋਂਦੇ ਹੋਏ ਦੱਸਿਆ ਗਿਆ ਹੈ ਕਿ ਉਹ ਕਿਸ ਤਰ੍ਹਾਂ ਦਿਨ ਗੁਜ਼ਾਰ ਰਿਹਾ ਹੈ। ਉਸ ਨੇ ਕਿਹਾ ਕਿ 26 ਜਨਵਰੀ ਨੂੰ ਲਾਲ ਕਿਲੇ ਉੱਪਰ ਪੰਜ ਲੱਖ ਬੰਦਾ ਹਾਜ਼ਿਰ ਸੀ। ਉਨ੍ਹਾਂ ਸਭ ਨੂੰ ਛੱਡ ਕੇ ਮੈਨੂੰ ਹੀ ਗ਼ੱ-ਦਾ-ਰ ਆਖਿਆ ਜਾ ਰਿਹਾ ਹੈ ਤੇ ਮੈਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਸ ਨੇ ਭਾਵੁਕ ਹੁੰਦੇ ਦੱਸਿਆ ਕਿ ਮੈਂ ਫਰੂਟ ਖਾ ਕੇ ਆਪਣਾ ਗੁਜ਼ਾਰਾ ਕਰ ਰਿਹਾ ਹਾਂ ਮੈਨੂੰ ਅਨਾਜ ਵੀ ਨਹੀਂ ਮਿਲ ਰਿਹਾ।
ਉਸ ਨੇ ਕਿਹਾ ਕਿ ਜੇ ਮੈਂ ਚੋਣਾਂ ਦੌਰਾਨ ਸੰਨੀ ਦਾ ਸਾਥ ਦਿੱਤਾ ਸੀ, ਉਥੇ ਹੀ ਅੱਜ ਸਨੀ ਦਿਓਲ ਨੇ ਵੀ ਮੇਰਾ ਸਾਥ ਦਿੱਤਾ ਹੈ। ਮੈਂ ਬੀਜੇਪੀ ਲਈ ਨਹੀਂ ਸੰਨੀ ਦਿਓਲ ਲਈ ਵੋਟਾਂ ਮੰਗੀਆਂ ਸਨ। ਉਸ ਨੇ ਕਿਹਾ ਕਿ ਮੈਨੂੰ ਬਹੁਤ ਦੁੱਖ ਹੋਇਆ ਹੈ ਕਿ ਲੋਕਾਂ ਵੱਲੋਂ ਮੈਨੂੰ ਬੀਜੇਪੀ ਅਤੇ ਆਰ ਐਸ ਐਸ ਦਾ ਏਜੰਟ ਆਖਿਆ ਜਾ ਰਿਹਾ ਹੈ। ਉਸਨੇ ਆਖਿਆ ਕਿ ਮੇਰੇ ਪਿਤਾ ਜੀ ਨੂੰ ਵੀ ਬਿਨਾਂ ਵਜ੍ਹਾ ਬ-ਦ-ਨਾ-ਮ ਕੀਤਾ ਜਾ ਰਿਹਾ ਹੈ।
ਉਸ ਨੇ ਰੋਂਦੇ ਹੋਏ ਆਖਿਆ ਕਿ ਮੈਂ ਲੋਕਾਂ ਦੀ ਅਵਾਜ਼ ਬੁਲੰਦ ਕੀਤੀ ਤੇ ਉਸਦੇ ਬਦਲੇ ਮੈਨੂੰ ਅੱਜ ਗੱ-ਦਾ-ਰ ਕਿਹਾ ਜਾ ਰਿਹਾ ਹੈ। ਉਸਨੇ ਆਖਿਆ ਕਿ ਸਰਕਾਰਾਂ ਮੈਨੂੰ ਜੋ ਕੁਝ ਕਹਿ ਰਹੀਆਂ ਹਨ ਉਸ ਦਾ ਦੁੱਖ ਨਹੀਂ, ਪਰ ਜੋਂ ਲੋਕ ਮੇਰੇ ਬਾਰੇ ਗੱਲ ਕਰ ਰਹੇ ਹਨ,ਉਸ ਦਾ ਦੁੱਖ ਹੈ।
Previous Postਅਰਵਿੰਦ ਕੇਜਰੀਵਾਲ ਵਲੋਂ ਕਿਸਾਨ ਅੰਦੋਲਨ ਬਾਰੇ ਹੁਣ ਆਈ ਇਹ ਵੱਡੀ ਤਾਜਾ ਖਬਰ
Next Postਮੁੰਡਿਆਂ ਨੇ ਸ਼ੋਸ਼ਲ ਮੀਡੀਆ ਤੇ ਕਿਸਾਨਾਂ ਬਾਰੇ ਪਾਈ ਅਜਿਹੀ ਪੋਸਟ ਲੋਕ ਲਾਈਨਾਂ ਬੰਨ ਬੰਨ ਆ ਗਏ ਮਦਦ ਲਈ