ਆਈ ਤਾਜਾ ਵੱਡੀ ਖਬਰ
ਦੇਸ਼ ਵਿਚ ਕਰੋਨਾਵਾਇਰਸ ਵੀ ਦੂਜੀ ਲਹਿਰ ਲਗਾਤਾਰ ਅਪਣਾ ਪਸਾਰਾ ਕਰ ਰਹੀ ਹੈ। ਰੋਜ਼ਾਨਾ 3 ਲੱਖ ਤੋਂ ਵੱਧ ਲੋਕ ਕਰੋਨਾ ਪੀੜਤ ਪਾਏ ਜਾਂਦੇ ਹਨ ਅਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਪਣੀਆਂ ਜਾਨਾਂ ਗਵਾ ਰਹੇ ਹਨ। ਜਿਸ ਦੇ ਚਲਦਿਆਂ ਸਥਾਨਕ ਸਰਕਾਰਾਂ ਦੇ ਵੱਲੋਂ ਸਮੇਂ ਸਮੇਂ ਤੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ ਅਤੇ ਲੋਕਾਂ ਨੂੰ ਉਨਾਂ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਜਾਂਦਾ ਹੈ ਤਾਂ ਜੋ ਕਿ ਇਸ ਵਾਇਰਸ ਉਤੇ ਥੰਮ ਪਾਇਆ ਜਾ ਸਕੇ। ਪਰ ਹੁਣ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜੇਕਰ ਇਸ ਸੂਬੇ ਨਾਲ ਸੰਬੰਧ ਰੱਖਦੇ ਹੋ ਤਾਂ ਇਸ ਖਬਰ ਨੂੰ ਜ਼ਰੂਰ ਪੜ੍ਹ ਲਵੋ।
ਦੇਸ਼ ਵਿਚ ਤੇਜ਼ੀ ਨਾਲ ਵੱਧ ਰਹੇ ਕਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਕਾਰਨ ਪੱਛਮੀ ਬੰਗਾਲ ਦੇ ਵਿਚ ਇਸ ਵਾਇਰਸ ਨੂੰ ਰੋਕਣ ਲਈ ਇਹ ਵੱਡਾ ਫੈਸਲਾ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੱਛਮੀ ਬੰਗਾਲ ਦੇ ਵਿੱਚ ਸਰਕਾਰ ਵੱਲੋਂ ਅਚਾਨਕ ਲੋਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਮੁੱਖ ਸਕੱਤਰ ਅਲਪਨ ਬੰਧੋਪਾਧਿਆਏ ਦੇ ਵੱਲੋਂ ਆਦੇਸ਼ ਜਾਰੀ ਕਰ ਕੇ ਦਿੱਤੀ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬੰਗਾਲ ਵਿਚ 16 ਮਈ ਤੋਂ ਲੈ ਕੇ 30 ਮਈ ਤੱਕ ਲੌਕਡਾਊਨ ਲਗਾਉਣ ਦਾ ਫੈਸਲਾ ਲਿਆ ਗਿਆ ਹੈ।
ਪਰ ਪ੍ਰਸ਼ਾਸਨ ਵੱਲੋਂ ਇਸ ਲੌਕਡਾਊਨ ਨਾਲ ਆਉਣ ਵਾਲੀਆਂ ਦਿੱਕਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਫੈਸਲਾ ਲਿਆ ਗਿਆ ਹੈ ਕੀ ਇਸ ਸਮੇਂ ਦੌਰਾਨ ਜ਼ਰੂਰੀ ਵਸਤਾਂ ਦੀਆਂ ਸੇਵਾਵਾਂ ਚਲਦੀਆਂ ਰਹਿਣਗੀਆਂ। ਇਸ ਤੋਂ ਇਲਾਵਾ ਪ੍ਰਾਈਵੇਟ ਦਫ਼ਤਰ ਅਤੇ ਸਕੂਲ ਜਾਂ ਕਾਲਜ ਆਦਿ ਬੰਦ ਰਹਿਣਗੇ। ਇਸ ਤੋਂ ਇਲਾਵਾ ਫ਼ਲ ਅਤੇ ਸਬਜ਼ੀਆਂ ਜਾਂ ਜ਼ਰੂਰੀ ਰਾਸ਼ਨ ਸਬੰਧੀ ਦੁਕਾਨਾਂ ਖੁੱਲਣ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ ਅਤੇ ਇਹ ਦੁਕਾਨਾਂ ਤਕਰੀਬਨ ਸਵੇਰੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ।
ਪ੍ਰਸ਼ਾਸਨ ਦੇ ਵੱਲੋਂ ਕਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਕਾਰਨ 15 ਦਿਨ ਲਈ ਇਹ ਲੌਕਡਾਊਨ ਲਗਾਉਣ ਦਾ ਫੈਸਲਾ ਲਿਆ ਗਿਆ ਹੈ। ਤਾਂ ਜੋ ਕਿ ਭੀੜ ਅਤੇ ਇਕੱਠ ਤੋਂ ਰਾਹਤ ਰਹੇ ਅਤੇ ਕਰੋਨਾ ਵਾਇਰਸ ਦੇ ਮਾਮਲਿਆਂ ਤੇ ਰੋਕਥਾਮ ਪਾਈ ਜਾ ਸਕੇ। ਪ੍ਰਸ਼ਾਸਨ ਦੇ ਵੱਲੋਂ ਇਸ ਸਮੇਂ ਦੌਰਾਨ ਲੋਕਾਂ ਨੂੰ ਘਰ ਵਿਚ ਰਹਿਣ ਦੀ ਅਪੀਲ ਕੀਤੀ ਗਈ ਹੈ ਅਤੇ ਇਸ ਵਾਇਰਸ ਤੋਂ ਆਪਣਾ ਬਚਾਅ ਕਰਨ ਲਈ ਕਿਹਾ ਗਿਆ ਹੈ।
Previous PostCBSE ਸਕੂਲਾਂ ਦੇ ਇਹਨਾਂ ਵਿਦਿਆਰਥੀਆਂ ਬਾਰੇ ਹੁਣ ਆਈ ਵੱਡੀ ਤਾਜਾ ਖਬਰ
Next Postਇੰਡੀਆ ਚ ਆ ਰਹੀ ਹੁਣ ਕੁਦਰਤੀ ਆਫ਼ਤ ਖਤਰਨਾਕ ਭਿਆਨਕ ਤੂਫ਼ਾਨ – ਸਰਕਾਰ ਨੂੰ ਪਈਆਂ ਭਾਜੜਾਂ ,ਮੋਦੀ ਨੇ ਸਦੀ ਮੀਟਿੰਗ