ਅਚਾਨਕ ਹੁਣ ਇਥੇ 18 ਅਪ੍ਰੈਲ ਤੱਕ ਲਾਕ ਡਾਊਨ ਦਾ ਹੋ ਗਿਆ ਐਲਾਨ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਇਹ ਸੰਸਾਰ ਬਹੁਤ ਹੀ ਵਿਸ਼ਾਲ ਹੈ ਅਤੇ ਅੱਜ ਦਾ ਇਹ ਸਮਾਂ ਆਧੁਨਿਕਤਾ ਦੀ ਮਿਸਾਲ ਪੇਸ਼ ਕਰਦਾ ਹੈ। ਇਸ ਵਿਸ਼ਵ ਦੇ ਵਿਚ ਸਾਇੰਸ ਨੇ ਇੰਨੀ ਤਰੱਕੀ ਕੀਤੀ ਹੋਈ ਹੈ ਕਿ ਜੇਕਰ ਅੱਜ ਦਾ ਮਨੁੱਖ ਕਿਸੇ ਹੋਰ ਗ੍ਰਹਿ ਉੱਪਰ ਜਾ ਕੇ ਵੀ ਰਹਿਣਾ ਚਾਹੇ ਤਾਂ ਉਹ ਵੀ ਮੁਮਕਿਨ ਹੋ ਸਕਦਾ ਹੈ। ਪਰ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਪਰ੍ਹੇ ਪਿਛਲੇ ਤਕਰੀਬਨ ਡੇਢ ਸਾਲ ਦੇ ਸਮੇਂ ਤੋਂ ਕੋਰੋਨਾ ਨੇ ਪੂਰੀ ਦੁਨੀਆ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਹੈ ਜਿਸ ਨਾਲ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅਸੀਂ ਅੱਗੇ ਵਧਣ ਦੀ ਬਜਾਏ ਪਿੱਛੇ ਨੂੰ ਜਾ ਰਹੇ ਹਾਂ।

ਅਜਿਹਾ ਲੱਗਦਾ ਹੈ ਕਿ ਆਉਣ ਵਾਲੇ ਕੁਝ ਸਾਲਾਂ ਤੱਕ ਪੂਰੀ ਦੀ ਪੂਰੀ ਮਾਨਵ ਜਾਤੀ ਹੀ ਖਤਮ ਹੋ ਜਾਵੇਗੀ। ਕੋਰੋਨਾ ਵਾਇਰਸ ਲਾਗ ਦੀ ਬਿਮਾਰੀ ਦੇ ਕਾਰਨ ਪੂਰਾ ਵਿਸ਼ਵ ਇਸ ਸਮੇਂ ਦੁੱਖਾਂ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਇਸ ਦੁਨੀਆਂ ਦੇ ਵਿਚ ਕਿਸੇ ਨਾ ਕਿਸੇ ਦੇਸ਼ ਨਾਲ ਜੁੜੀ ਹੋਈ ਕੋਈ ਨਾ ਕੋਈ ਅਜਿਹੀ ਖਬਰ ਸਾਹਮਣੇ ਆਉਂਦੀ ਹੈ ਜਿਸ ਨੂੰ ਸੁਣ ਕੇ ਅਜਿਹਾ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਸਾਡੇ ਨਾਲ ਵੀ ਅਜਿਹਾ ਹੋ ਜਾਵੇਗਾ। ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਇਸ ਇਨਫੈਕਸ਼ਨ ਦੇ ਵਧਣ ਕਾਰਨ ਤਾਲਾਬੰਦੀ ਨੂੰ ਲਗਾਇਆ ਗਿਆ ਹੈ।

ਇਸ ਦੇ ਤਹਿਤ ਹੀ ਹੁਣ ਜਰਮਨੀ ਨੇ ਵੀ ਦੇਸ਼ ਅੰਦਰ ਲਗਾਈ ਗਈ ਤਾਲਾ ਬੰਦੀ ਦੀ ਮਿਆਦ ਨੂੰ 18 ਅਪ੍ਰੈਲ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਚਾਂਸਲਰ ਐਂਜਲਾ ਮਰਕੇਲ ਨੇ ਕਿਹਾ ਕਿ ਦੇਸ਼ ਦੇ ਅੰਦਰ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਚੱਲ ਰਹੀ ਹੈ ਜੋ ਕਿ ਬੇਹੱਦ ਖ-ਤ-ਰ-ਨਾ-ਕ ਹੈ। ਇਸ ਤੋਂ ਬਚਾਅ ਵਾਸਤੇ ਹੀ ਮੰਗਲ ਵਾਰ ਨੂੰ ਸਥਾਨਕ ਨੇਤਾਵਾਂ ਨਾਲ ਗੱਲ ਬਾਤ ਕਰਨ ਤੋਂ ਬਾਅਦ ਦੇਸ਼ ਅੰਦਰ ਲਗਾਏ ਗਏ ਲਾਕ ਡਾਊਨ ਨੂੰ ਅੱਗੇ ਵਧਾ ਦਿੱਤਾ ਗਿਆ।

ਇਸਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਈਸਟਰ ਦੀਆਂ ਛੁੱਟੀਆਂ ਦੇ 5 ਦਿਨ ਘਰ ਦੇ ਅੰਦਰ ਹੀ ਰਹਿਣ। ਈਸਟਰ ਦੇ ਵਾਸਤੇ ਪ੍ਰਾਰਥਨਾ ਨੂੰ ਆਨਲਾਈਨ ਮਾਧਿਅਮ ਦੇ ਜ਼ਰੀਏ ਕੀਤਾ ਜਾਵੇਗਾ। ਇਸ ਸਮੇਂ ਸਿਰਫ 3 ਅਪ੍ਰੈਲ ਨੂੰ ਹੀ ਲੋਕ ਜ਼ਰੂਰੀ ਵਸਤਾਂ ਜਿਵੇਂ ਰਾਸ਼ਨ ਅਤੇ ਸਬਜ਼ੀ ਵਾਲੀਆਂ ਦੁਕਾਨਾਂ ਨੂੰ ਖੋਲ੍ਹ ਸਕਣਗੇ।