ਆਈ ਤਾਜਾ ਵੱਡੀ ਖਬਰ
ਸਾਡਾ ਸਰੀਰ ਉਦੋਂ ਤੱਕ ਨਿਰੋਗ ਰਹਿੰਦਾ ਹੈ ਜਦੋਂ ਤੱਕ ਇਸ ਉੱਪਰ ਕੋਈ ਵਿਸ਼ਾਣੂ ਹਮਲਾ ਨਾ ਕਰ ਦੇਣ। ਇਸ ਹਮਲੇ ਦੀ ਪ੍ਰਤੀ ਕਿਰਿਆ ਦੇ ਤੌਰ ‘ਤੇ ਸਾਡਾ ਸਰੀਰ ਇਸ ਹਮਲੇ ਦਾ ਮੁਕਾਬਲਾ ਕਰਦਾ ਹੈ ਅਤੇ ਜ਼ਿਆਦਾਤਰ ਉਹ ਇਸ ਉਪਰ ਜਿੱਤ ਹਾਸਲ ਕਰ ਲੈਂਦਾ ਹੈ। ਜਿਸ ਤੋਂ ਬਾਅਦ ਸਾਡਾ ਸਰੀਰ ਇੱਕ ਵਾਰ ਫਿਰ ਤੋਂ ਰੋਗ ਮੁਕਤ ਹੋ ਜਾਂਦਾ ਹੈ। ਇਨਸਾਨ ਆਪਣੇ ਸਰੀਰ ਨੂੰ ਸਿਹਤਮੰਦ ਰੱਖਣ ਵਾਸਤੇ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦਾ ਹੈ ਤਾਂ ਜੋ ਉਹ ਬਿਮਾਰੀਆਂ ਤੋਂ ਬਚਿਆ ਰਹਿ ਸਕੇ।
ਪਰ ਸਾਲ 2019 ਦੌਰਾਨ ਇੱਕ ਅਜਿਹੀ ਬਿਮਾਰੀ ਨੇ ਇਸ ਸੰਸਾਰ ਵਿੱਚ ਦਸਤਕ ਦਿੱਤੀ ਜਿਸ ਨੇ ਬਹੁਤ ਸਾਰੇ ਸਿਹਤਮੰਦ ਲੋਕਾਂ ਨੂੰ ਵੀ ਆਪਣੀ ਚਪੇਟ ਦੇ ਵਿਚ ਲਿਆ ਅਤੇ ਇਸ ਬਿਮਾਰੀ ਦੇ ਕਾਰਨ ਹੀ ਉਹ ਇਸ ਦੁਨੀਆ ਤੋਂ ਸਦਾ ਦੇ ਲਈ ਚਲੇ ਗਏ। ਇਹ ਬਿਮਾਰੀ ਕੋਰੋਨਾ ਵਾਇਰਸ ਦੀ ਲਾਗ ਦੀ ਬਿਮਾਰੀ ਹੈ ਜਿਸ ਦੀ ਵਜ੍ਹਾ ਕਾਰਨ ਪੂਰੇ ਦਾ ਪੂਰਾ ਸੰਸਾਰ ਹਨੇਰੇ ਵਿਚ ਡੁੱਬ ਗਿਆ ਹੈ। ਜਿਸ ਤੋਂ ਬਾਹਰ ਆਉਣ ਦੇ ਲਈ ਸੰਸਾਰ ਦੇ ਹਰ ਇੱਕ ਦੇਸ਼ ਵਲੋਂ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਨ੍ਹਾਂ ਕੋਸ਼ਿਸ਼ਾਂ ਦੇ ਤਹਿਤ ਹੁਣ ਜਰਮਨੀ ਨੇ ਦੇਸ਼ ਅੰਦਰ ਲਗਾਏ ਹੋਏ ਲਾਕਡਾਊਨ ਦੀ ਮਿਆਦ ਨੂੰ ਹੋਰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਦੌਰਾਨ ਜਰਮਨੀ ਦੀ ਸਰਕਾਰ ਨੇ ਕਿਹਾ ਹੈ ਕਿ ਕੋਰੋਨਾ ਤੋਂ ਬਚਾਅ ਦੇ ਲਈ ਲਗਾਏ ਗਏ ਲਾਕਡਾਊਨ ਦੀ ਮਿਆਦ ਨੂੰ ਹੋਰ 3 ਹਫਤੇ ਅੱਗੇ ਵਧਾ ਦਿੱਤਾ ਗਿਆ ਹੈ। ਜਿਸ ਨਾਲ ਹੁਣ ਇਹ ਜਰਮਨੀ ਦੇਸ਼ ਵਿਚ 28 ਜਨਵਰੀ ਤੱਕ ਰਹੇਗਾ। ਇਸ ਐਲਾਨ ਦੇ ਸੰਬੰਧ ਵਿਚ ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਨੇ ਦੇਸ਼ ਦੇ 16 ਰਾਜਾਂ ਦੇ ਗਵਰਨਰ ਨਾਲ ਇੱਕ ਖਾਸ ਮੁਲਾਕਾਤ ਕੀਤੀ ਅਤੇ 9 ਘੰਟੇ ਤੋਂ ਬਾਅਦ ਇਸ ਫ਼ੈਸਲੇ ਨੂੰ ਲਿਆ ਗਿਆ।
ਦੱਸਣਯੋਗ ਹੈ ਕਿ ਅਜੇ ਪਿਛਲੇ ਹਫਤੇ ਹੀ ਪ੍ਰਾਇਮਰੀ ਪੱਧਰ ਦੇ ਸਕੂਲ ਖੁੱਲ੍ਹ ਗਏ ਹਨ ਅਤੇ ਤਕਰੀਬਨ ਢਾਈ ਮਹੀਨਿਆਂ ਬਾਅਦ ਹੇਅਰ ਡਰੈਸਰ ਆਪਣੇ ਕੰਮ ‘ਤੇ ਵਾਪਸ ਆਏ ਸਨ। ਜਰਮਨੀ ਦੇ ਰਾਸ਼ਟਰੀ ਰੋਗ ਕੰਟਰੋਲ ਕੇ ਰੌਬਟਸ ਕੋਚ ਨੇ ਬੁੱਧਵਾਰ ਨੂੰ ਦੱਸਿਆ ਕਿ ਪਿਛਲੇ ਹਫਤੇ ਦੇਸ਼ ਅੰਦਰ 25 ਹਜ਼ਾਰ ਸੈਂਪਲ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 46 ਫੀਸਦੀ ਮਾਮਲੇ ਬ੍ਰਿਟੇਨ ਦੇ ਨਾਲ ਸਬੰਧਤ ਦੱਸੇ ਜਾ ਰਹੇ ਹਨ। ਦੱਸ ਦਿਓ ਕਿ ਦੇਸ਼ ਅੰਦਰ ਵੈਕਸੀਨੇਸ਼ਨ ਦਾ ਦੂਜਾ ਦੌਰ ਚੱਲ ਰਿਹਾ ਹੈ।
Previous Post2550 ਰੁਪਏ ਚ ਖਰੀਦੀ ਇਹ ਚੀਜ ਨਿਕਲੀ 3 ਕਰੋੜ ਦੀ , ਸਾਰੀ ਦੁਨੀਆਂ ਤੇ ਹੋ ਗਈ ਚਰਚਾ ਲਗ ਗਈਆਂ ਮੌਜਾਂ
Next Postਲਵੋ ਜੀ ਅੰਬਾਨੀ ਲਈ ਵਜਿਆ ਖਤਰੇ ਦਾ ਘੁੱਗੂ – ਹੁਣ ਆ ਗਈ ਇਹ ਤਾਜਾ ਵੱਡੀ ਖਬਰ