ਆਈ ਤਾਜਾ ਵੱਡੀ ਖਬਰ
ਕਰੋਨਾ ਦੀ ਲਾਗ ਨੇ ਪੂਰੇ ਵਿਸ਼ਵ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਜਿਸ ਕਾਰਨ ਪੂਰੇ ਵਿਸ਼ਵ ਨੂੰ ਇਸ ਸ-ਮੱ-ਸਿ-ਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਕਰੋਨਾ ਦੀ ਅਗਲੀ ਲਹਿਰ ਸ਼ੁਰੂ ਹੋ ਚੁੱਕੀ ਹੈ। ਜਿਸ ਨੂੰ ਵੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਪਹਿਲਾਂ ਹੀ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ ਤੇ ਬਹੁਤ ਸਾਰੇ ਦੇਸ਼ਾਂ ਵਲੋ ਤਾਲਾਬੰਦੀ ਵੀ ਕੀਤੀ ਗਈ। ਤਾਂ ਜੋ ਇਸ ਕਰੋਨਾ ਦੇ ਪਸਾਰ ਨੂੰ ਰੋਕਿਆ ਜਾ ਸਕੇ। ਸਰਦੀ ਦੇ ਵਧਣ ਕਾਰਨ ਕਰੋਨਾ ਦੇ ਕੇਸਾਂ ਵਿੱਚ ਇਜ਼ਾਫਾ ਦਰਜ ਕੀਤਾ ਗਿਆ ਹੈ।
ਬਹੁਤ ਸਾਰੇ ਦੇਸ਼ਾਂ ਵੱਲੋਂ ਆਪਣੀ-ਆਪਣੀ ਵੈਕਸਿਨ ਨੂੰ ਕਾਰਗਰ ਸਿੱਧ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ। ਬੁਹਤ ਸਾਰੇ ਦੇਸ਼ਾ ਦੇ ਵਿੱਚ ਵੀ ਕਰੋਨਾ ਕੇਸਾਂ ਵਿੱਚ ਵਾਧਾ ਵੇਖਿਆ ਗਿਆ ਹੈ। ਉਸ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਤਾਲਾਬੰਦੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਹੁਣ ਕਰੋਨਾ ਦੇ ਵਾਧੇ ਨੂੰ ਵੇਖਦੇ ਹੋਏ 31 ਜਨਵਰੀ ਤੱਕ ਸਰਕਾਰ ਵੱਲੋਂ ਇਸ ਜਗ੍ਹਾ ਵੀ ਲਾਕਡਾਊਨ ਲਗਾ ਦਿਤਾ ਗਿਆ ਹੈ। ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਜਰਮਨੀ ਦੀ ਨਵੀਂ ਸਰਕਾਰ ਤੇ ਦੇਸ਼ ਦੇ 16 ਸੂਬਿਆਂ ਦੀਆਂ ਸਰਕਾਰਾਂ ਵੱਲੋਂ ਵੀ ਤਾਲਾਬੰਦੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।
ਚਾਂਸਲਰ ਏਂਜੇਲਾ ਮਾਰਕਲ ਨੇ ਦੱਸਿਆ ਕਿ ਕਰੋਨਾ ਕੇਸਾਂ ਵਿਚ ਹੋਏ ਵਾਧੇ ਕਾਰਨ ਹੀ ਦੇਸ਼ ਅੰਦਰ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ 31 ਜਨਵਰੀ ਤੱਕ ਤਾਲਾਬੰਦੀ ਕਰ ਦਿੱਤੀ ਗਈ ਹੈ। ਇਹ ਫੈਸਲਾ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਮਾਰਕਲ ਨੇ ਕੀਤੀ ਗਈ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। ਇਸ ਤਾਲਾਬੰਦੀ ਦੌਰਾਨ ਕੁਝ ਨਵੀਆਂ ਗਾਈਡਲਾਈਨਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਦੇ ਤਹਿਤ ਬੱਚਿਆਂ ਦੀਆਂ ਇਕ ਮਹੀਨੇ ਤੱਕ ਆਨਲਾਈਨ ਕਲਾਸਾਂ ਲਗਾਈਆਂ ਜਾਣਗੀਆਂ ਅਤੇ ਸਾਰੇ ਸਕੂਲ ਬੰਦ ਰਹਿਣਗੇ।
31 ਜਨਵਰੀ ਤੱਕ ਦੁਕਾਨਾਂ ਅਤੇ ਰੈਸਟੋਰੈਂਟ ਵੀ ਬੰਦ ਰਹਿਣਗੇ। ਹੋਰ ਦੇਸ਼ਾਂ ਵਾਂਗ ਜਰਮਨ ਨੂੰ ਵੀ ਕਰੋਨਾ ਵਾਇਰਸ ਦੀ ਦੂਜੀ ਲਹਿਰ ਨੂੰ ਰੋਕਣ ਲਈ ਤਾਲਾਬੰਦੀ ਕਰਨੀ ਪਈ ਹੈ। ਇਸ ਤੋਂ ਪਹਿਲਾਂ ਬ੍ਰਿਟੇਨ ਨੇ ਵੀ ਕਰੋਨਾ ਦੇ ਵਧੇ ਹੋਏ ਕੇਸਾਂ ਨੂੰ ਵੇਖਦੇ ਹੋਏ ਤਾਲਾਬੰਦੀ ਕਰ ਦਿੱਤੀ ਹੈ। ਜਰਮਨ ਵਿੱਚ ਜਾਰੀ ਕੀਤੇ ਗਏ ਆਦੇਸ਼ਾਂ ਦੇ ਅਨੁਸਾਰ ਘਰ ਦਾ ਇੱਕ ਮੈਂਬਰ ਹੀ ਕਿਸੇ ਖਾਸ ਕੰਮ ਲਈ ਘਰ ਤੋਂ ਬਾਹਰ ਜਾ ਸਕਦਾ ਹੈ। ਸਰਕਾਰ ਵੱਲੋਂ ਇਸ ਤਾਲਾਬੰਦੀ ਦੌਰਾਨ ਲੋਕਾਂ ਨੂੰ ਘਰ ਰਹਿਣ ਦੀ ਸਲਾਹ ਦਿਤੀ ਗਈ ਹੈ। ਲੋਕਾਂ ਨੂੰ ਗੈਰ ਲੋੜੀਂਦੀ ਯਾਤਰਾ ਨਾ ਕਰਨ ਦਾ ਆਦੇਸ਼ ਵੀ ਜਾਰੀ ਕੀਤਾ ਗਿਆ ਹੈ।
Previous Postਹੁਣੇ ਪੰਜਾਬ ਸਰਕਾਰ ਨੇ 5ਵੀਂ ਤੋਂ 12ਵੀਂ ਤਕ ਦੇ ਵਿਦਿਆਰਥੀਆਂ ਲਈ ਇਸ ਤਰੀਕ ਤੋਂ ਸਾਰੇ ਸਕੂਲਾਂ ਨੂੰ ਖੋਲਣ ਦਾ ਕਰਤਾ ਐਲਾਨ
Next Postਵਾਪਰਿਆ ਕਹਿਰ-ਖੇਤ ਚ ਧਨੀਆ ਲੈਣ ਗਈ ਬਚੀ ਨੂੰ ਮਿਲੀ ਇਸ ਤਰਾਂ ਮੌਤ