ਆਈ ਤਾਜਾ ਵੱਡੀ ਖਬਰ
ਦੁਨੀਆ ਹਾਲੇ ਤੱਕ ਕੋਵਿਡ ਮਹਾਂਮਾਰੀ ਦੀ ਮਾਰ ਤੋਂ ਬਾਹਰ ਨਹੀਂ ਨਿਕਲ ਪਾਇਆ, ਕੋਵਿਡ ਮਹਾਮਾਰੀ ਦੌਰਾਨ ਹੋਇਆ ਨੁਕਸਾਨ ਅੱਜ ਤੱਕ ਭਰਿਆ ਨਹੀਂ ਜਾ ਸਕਿਆ l ਪਰ ਇਸੇ ਵਿਚਾਲੇ ਹੁਣ ਦੁਨੀਆਂ ਦੇ ਵਿੱਚ ਇੱਕ ਹੋਰ ਖਤਰਨਾਕ ਬਿਮਾਰੀ ਦੀ ਖਤਰੇ ਦੀ ਘੰਟੀ ਵਧ ਚੁੱਕੀ ਹੈ। ਜਿਸ ਕਾਰਨ ਡਬਲਐਚਓ ਦੇ ਵੱਲੋਂ ਵੀ ਐਮਰਜਂਸੀ ਮੀਟਿੰਗ ਸੱਦ ਲਈ ਗਈ ਹੈ l ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਕੀ ਪੋਕਸ ਬਿਮਾਰੀ ਜਿਹੜਾ ਕੁਝ ਸਮਾਂ ਪਹਿਲਾਂ ਬਹੁਤ ਜਿਆਦਾ ਵਾਇਰਲ ਹੋਇਆ ਸੀ, ਹੁਣ ਇਸ ਬਿਮਾਰੀ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਦੇ ਵੱਲੋਂ ਚਿੰਤਾ ਪ੍ਰਗਟ ਕੀਤੀ ਗਈ ਹੈ, ਕਿਉਂਕਿ ਇਸ ਦਾ ਨਵਾਂ ਸਟਰੋਂਗ ਅਫਰੀਕਾ ਤੋਂ ਸਾਹਮਣੇ ਆਇਆ ਹੈ l
ਜਿਸ ਨਾਲ ਪੂਰੀ ਦੁਨੀਆ ਭਰ ਦੇ ਵਿੱਚ ਬਿਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ। ਜਿਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਡਬਲਐਚਓ ਵੱਲੋਂ ਇੱਕ ਖਾਸ ਮੀਟਿੰਗ ਸੱਦੀ ਗਈ l ਜਿਸ ਮੀਟਿੰਗ ਦੇ ਵਿੱਚ ਇਸ ਬਿਮਾਰੀ ਦੇ ਨਵੇਂ ਸਟੋਨ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾਵੇਗੀ l ਮਿਲੀ ਜਾਣਕਾਰੀ ਮੁਤਾਬਕ ਇਹ ਸਟਰੋਂਗ ਕਾਫੀ ਖਤਰਨਾਕ ਹੈ ਤੇ ਦੁਨੀਆ ਭਰ ਦੇ ਲੋਕ ਇਸ ਦੀ ਲਪੇਟ ਦੇ ਵਿੱਚ ਆ ਸਕਦੇ ਹਨ l ਮੌਂਕੀਪੌਕਸ ਵਾਇਰਸ ਦੇ ਇਸ ਨਵੇਂ ਸਟ੍ਰੇਨ ਦੀ ਖੋਜ ਇਸ ਸਾਲ ਅਪ੍ਰੈਲ ਵਿੱਚ ਡੈਮੋਕ੍ਰੇਟਿਕ ਰੀਪਬਲਿਕ ਆਫ ਕਾਂਗੋ ਵਿੱਚ ਹੋਈ ਸੀ। ਇਹ ਵਾਇਰਸ ਸੰਕਰਮਿਤ 10 ‘ਚੋਂ 1 ਵਿਅਕਤੀ ਨੂੰ ਮਾਰਨ ਦੀ ਸਮਰੱਥਾ ਰੱਖਦਾ ਹੈ, ਜਿਸ ਨਾਲ ਮਨੁੱਖੀ ਸਰੀਰ ਦੇ ਉੱਪਰ ਕਾਫੀ ਬੁਰਾ ਪ੍ਰਭਾਵ ਪੈ ਸਕਦਾ ਹੈ। ਇਸ ਨਾਲ ਮਨੁੱਖ ਦੀ ਮੌਤ ਤੱਕ ਹੋ ਜਾਣ ਦਾ ਖਤਰਾ ਮੰਡਰਾਉਂਦਾ ਪਿਆ ਹੈ। ਹੁਣ ਇਹ ਵਾਇਰਸ ਕਾਂਗੋ ਤੋਂ ਬਾਹਰ ਵੀ ਫੈਲਣਾ ਸ਼ੁਰੂ ਹੋ ਗਿਆ l ਅਜਿਹੇ ‘ਚ WHO ਦੀ ਚਿੰਤਾ ਵੱਧ ਚੁੱਕੀ ਹੈ ਕਿ ਜੇਕਰ ਇਹ ਨਵਾਂ ਸਟ੍ਰੇਨ ਅਫਰੀਕਾ ਤੋਂ ਨਿਕਲਦਾ ਹੈ ਤਾਂ, ਦੁਨੀਆ ਦੇ ਹੋਰ ਹਿੱਸਿਆਂ ‘ਚ ਇਸ ਦੇ ਫੈਲਣ ਦੀ ਸੰਭਾਵਨਾ ਵਧ ਜਾਵੇਗੀ। ਜਿਸ ਦੇ ਚਲਦੇ ਹੁਣ ਵਿਸ਼ਵ ਸਿਹਤ ਸੰਗਠਨ ਦੀ ਚਿੰਤਾ ਵੀ ਵੱਧ ਚੁੱਕੀ ਹੈ ਕਿ ਜੇਕਰ ਇਹ ਵਾਇਰਸ ਫੈਲਦਾ ਹੈ ਤਾਂ , ਇਸ ਨਾਲ ਦੁਨੀਆਂ ਦੇ ਵਿੱਚ ਕਰੋਨਾ ਮਹਾਮਾਰੀ ਦੇ ਵਾਂਗ ਹੀ ਹਾਲਾਤ ਬਣ ਜਾਣਗੇ ਤੇ ਲੋਕ ਇਸਦੀ ਲਪੇਟ ਦੇ ਵਿੱਚ ਆਉਣਗੇ ਤੇ ਵੱਡੀ ਗਿਣਤੀ ਦੇ ਵਿੱਚ ਮੌਤ ਦਰ ਦਾ ਆਂਕੜਾ ਵਧੇਗਾ l