WHO ਦੇ ਮੁਖੀ ਨੇ ਆਖਰ ਮਹਾਮਾਰੀ ਬਾਰੇ ਦਿੱਤਾ ਇਹ ਵੱਡਾ ਬਿਆਨ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਕੋਰੋਨਾ ਮਹਾਂਮਾਰੀ ਨੇ ਦੁਨੀਆਂ ਭਰ ਦੇ ਵਿੱਚ ਕਿੰਨੀ ਜ਼ਿਆਦਾ ਤਬਾਹੀ ਮਚਾਈ ਹੈ , ਉਸ ਤੋਂ ਅਸੀਂ ਸਾਰੇ ਹੀ ਚੰਗੀ ਤਰ੍ਹਾਂ ਨਾਲ ਜਾਣੂ ਹਨ । ਇਸ ਕਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਕਈ ਕੀਮਤੀ ਜਾਨਾਂ ਚਲੀਆਂ ਗਈਆਂ । ਬੇਸ਼ੱਕ ਹੁਣ ਦੁਨੀਆਂ ਭਰ ਦੇ ਵਿੱਚ ਕੋਰੋਨਾ ਮਹਾਂਮਾਰੀ ਦੀ ਰਫ਼ਤਾਰ ਕੁਝ ਧੀਮੀ ਪਈ ਹੀ ਸੀ , ਅਜੇ ਦੁਨੀਆਂ ਭਰ ਦੇ ਲੋਕਾਂ ਨੇ ਸਕੂਨ ਦਾ ਸਾਹ ਵੀ ਨਹੀਂ ਲਿਆ ਸੀ ਕੇ ਇਸੇ ਵਿਚਕਾਰ ਹੁਣ ਇਸ ਕੋਰੋਨਾ ਮਹਾਂਮਾਰੀ ਦੇ ਇਕ ਵਾਰ ਫਿਰ ਤੋਂ ਆਪਣੀ ਗੱਡੀ ਤੇਜ਼ ਕਰ ਲਈ ਹੈ । ਲਗਾਤਾਰ ਇਸ ਕੋਰੋਨਾ ਮਹਾਂਮਾਰੀ ਦੇ ਮਾਮਲੇ ਸਾਹਮਣੇ ਆ ਰਿਹੇ ਹਨ ।ਜਿਸ ਨੂੰ ਲੈ ਕੇ ਹੁਣ ਡਬਲਿਊਐਚਓ ਦੇ ਵਲੋ ਇਕ ਵੱਡਾ ਬਿਆਨ ਦਿੱਤਾ ਗਿਆ ਹੈ ।

ਦਰਅਸਲ ਹੁਣ ਡਬਲਿਊ ਐਚ ਓ ਦੇ ਮੁਖੀ ਦੇ ਵੱਲੋਂ ਕਿਹਾ ਗਿਆ ਹੈ ਕੀ ਕੋਰੋਨਾ ਮਹਾਂਮਾਰੀ ਦਾ ਸਭ ਤੋਂ ਬੁਰਾ ਦੌਰ ਦੋ ਹਜਾਰ ਬਾਈ ਵਿੱਚ ਖ਼ਤਮ ਹੋ ਸਕਦਾ ਹੈ। ਦੋ ਹਜਾਰ ਬਾਈ ਵਿੱਚ ਇਸ ਮਹਾਂਮਾਰੀ ਦੇ ਖ਼ਤਮ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਯਾਨੀ ਕਿ ਡਬਲਿਊਐਚਓ ਦੇ ਮੁਖੀ ਦੇ ਵੱਲੋਂ ਕਿਹਾ ਗਿਆ ਹੈ ਕਿ ਕੋਰੋਨਾ ਮਹਾਂਮਾਰੀ ਦਾ ਗੰਭੀਰ ਦੌਰ ਜਿੱਥੇ ਆਉਣ ਵਾਲੇ ਸਾਲ ਦੇ ਵਿੱਚ ਸਮਾਪਤ ਹੋ ਜਾਵੇਗਾ , ਪਰ ਸੰਕਟ ਤੋਂ ਬਾਹਰ ਨਿਕਲਣਾ ਇਸ ਗੱਲ ਤੇ ਨਿਰਭਰ ਕਰੇਗਾ ਕਿ ਅਗਲੇ ਸਾਲ ਦੇ ਜੁਲਾਈ ਮਹੀਨੇ ਤਕ ਹਰ ਦੇਸ਼ ਆਪਣੀ ਸੱਤਰ ਫ਼ੀਸਦੀ ਅਬਾਦੀ ਦੇ ਕੋਰੋਨਾ ਵੈਕਸੀਨ ਦਾ ਟੀਕਾ ਪੂਰਾ ਕਰ ਲਵੇ ।

ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੌਨ ਦੇ ਵਧਦੇ ਪ੍ਰਕੋਪ ਕਾਰਨ ਜਿਥੇ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਖਾਸੀਆਂ ਚਿੰਤਾ ਵਿੱਚ ਹਨ, ਦੂਜੇ ਪਾਸੇ ਹੁਣ ਇੱਕ ਵਾਰ ਫਿਰ ਤੋਂ ਕਰੋਨਾ ਮਹਾਂਮਾਰੀ ਦੇ ਮਾਮਲੇ ਵਧ ਰਹੇ ਹਨ।

ਹਰ ਕਿਸੇ ਦੇ ਵੱਲੋਂ ਹੁਣ ਇਸ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਦੀ ਉਮੀਦ ਅਤੇ ਆਸ ਜਤਾਈ ਜਾ ਰਹੀ ਹੈ । ਇਸੇ ਵਿਚਕਾਰ ਡਬਲਿਊਐਚਓ ਦੇ ਵੱਲੋਂ ਦੁਨੀਆਂ ਭਰ ਦੇ ਲੋਕਾਂ ਲਈ ਇਕ ਸਕੂਨ ਭਰੀ ਗੱਲ ਕਹੀ ਗਈ ਹੈ ,ਕਿ ਅਗਲੇ ਸਾਲ ਯਾਨੀ ਕਿ ਵੀਹ ਸੋ ਬਾਈ ਦੇ ਵਿੱਚ ਕੋਰੋਨਾ ਦੀ ਰਫ਼ਤਾਰ ਕੁਝ ਧੀਮੀ ਪਵੇਗੀ ਤੇ ਇਸ ਦਾ ਖ਼ਤਰਨਾਕ ਦੌਰ ਅਗਲੇ ਸਾਲ ਸਮਾਪਤ ਹੋ ਜਾਵੇਗਾ ।