ਆਈ ਤਾਜਾ ਵੱਡੀ ਖਬਰ
ਕੋਰੋਨਾ ਮਹਾਂਮਾਰੀ ਜਦੋਂ ਦੀ ਇਸ ਦੁਨੀਆਂ ਦੇ ਵਿੱਚ ਆਈ ਹੈ ਉਦੋਂ ਤੋਂ ਇਸ ਮਹਾਂਮਾਰੀ ਕਾਰਨ ਪੂਰੀ ਦੁਨੀਆ ਤਰਾ ਨਾਲ ਪ੍ਰਭਾਵਿਤ ਹੋ ਚੁੱਕੀ ਹੈ । ਤਿੰਨ ਸਾਲਾਂ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ ਇਸ ਮਹਾਂਮਾਰੀ ਨੂੰ ਦੁਨੀਆਂ ਦੇ ਵਿੱਚ ਆਇਆ ਹੋਏ , ਪਰ ਅਜੇ ਵੀ ਦੁਨੀਆਂ ਇਸ ਮਹਾਂਮਾਰੀ ਦੇ ਪ੍ਰਭਾਵ ਕਾਰਨ ਆਰਥਿਕ ਸੰਕਟ ਨਾਲ ਜੂਝ ਰਹੀ ਹੈ । ਹਰ ਕਿਸੇ ਦੇ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਕਦੋਂ ਇਸ ਮਹਾਂਮਾਰੀ ਦਾ ਪ੍ਰਕੋਪ ਖਤਮ ਹੋਵੇਗਾ ਤੇ ਮੁੜ ਤੋਂ ਪੂਰੀ ਦੁਨੀਆ ਪਹਿਲਾਂ ਦੀ ਤਰ੍ਹਾਂ ਕੰਮਕਾਰ ਕਰੇਗੀ । ਹਾਲਾਂਕਿ ਵੈਕਸੀਨੇਸ਼ਨ ਦਾ ਕੰਮ ਵੀ ਜ਼ੋਰਾਂ ਤੇ ਚੱਲ ਰਿਹਾ ਹੈ । ਪਰ ਇਸਦੇ ਬਾਵਜੂਦ ਵੀ ਕੋਰੋਨਾ ਦੇ ਮਾਮਲੇ ਘਟਣ ਦਾ ਨਾਂ ਹੀ ਨਹੀਂ ਲੈ ਰਹੇ । ਵਿਸ਼ਵ ਸਿਹਤ ਸੰਗਠਨ ਦੇ ਵੱਲੋਂ ਵੀ ਸਮੇਂ ਸਮੇਂ ਤੇ ਕਰੋਨਾ ਮਹਾਂਮਾਰੀ ਨੂੰ ਇਸ ਦੇ ਨਵੇਂ ਵੈਰੀਐਂਟ ਓਮੀਕ੍ਰੌਨ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਜਾਂਦੀ ਹੈ ।
ਇਸੇ ਵਿਚਕਾਰ ਹੁਣ ਡਬਲਿਊ ਐੱਚ ਓ ਯਾਨੀ ਕਿ ਵਿਸ਼ਵ ਸਿਹਤ ਸੰਗਠਨ ਦੇ ਵੱਲੋਂ ਕੋਰੋਨਾ ਮਹਾਂਮਾਰੀ ਸੰਬੰਧੀ ਕਿਹਾ ਗਿਆ ਹੈ ਕੀ ਕੋਰੋਨਾ ਦਾ ਨਵਾਂ ਰੂਪ ਹੋਰ ਛੂਤ ਵਾਲਾ ਹੋਵੇਗਾ । ਜਿਸ ਦੇ ਚਲਦੇ ਉਨ੍ਹਾਂ ਕਿਹਾ ਕਿ ਇਹ ਵੈਰੀਅੰਟ ਹਲਕਾ ਅਤੇ ਖ਼ਤਰਨਾਕ ਦੋਵੇਂ ਤਰ੍ਹਾਂ ਦਾ ਹੋ ਸਕਦਾ ਹੈ ਅਤੇ ਸਾਡੀ ਪ੍ਰਤੀਰੋਧਕ ਸ਼ਕਤੀ ਨੂੰ ਮਾਤ ਦੇ ਸਕਦਾ ਹੈ । ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ ਕਿਸੇ ਵੀ ਵਾਇਰਸ ਵਿੱਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ ਤਾਂ ਜੋ ਇਹ ਕੁਦਰਤ ਵਿਚ ਸਰਵਾਈਵ ਕਰ ਸਕੇ । ਇਸ ਨਾਲ ਹੀ ਡਬਲਿਊਐਚਓ ਦੇ ਵੱਲੋਂ ਚਿਤਾਵਨੀ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਕੋਰੋਨਾ ਮਹਾਮਾਰੀ ਖਤਮ ਨਹੀਂ ਹੋਵੇਗੀ ।
ਪਰ ਇਸ ਦਾ ਜੋ ਵੈਰੀਐਂਟ ਓਮੀਕ੍ਰੌਨ ਤੋਂ ਬਾਅਦ ਆ ਰਿਹਾ ਹੈ ਉਹ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ ਤੇ ਜ਼ਿਆਦਾਤਰ ਲੋਕ ਇਸ ਵਾਇਰਸ ਦੀ ਲਪੇਟ ਵਿੱਚ ਆ ਸਕਦੇ ਹਨ । ਦੱਸਣਯੋਗ ਹੈ ਕਿ ਪਹਿਲਾਂ ਹੀ ਇਸ ਮਹਾਂਮਾਰੀ ਕਾਰਨ ਲੋਕ ਆਰਥਿਕ ਸੰਕਟ ਨਾਲ ਬੁਰੀ ਤਰ੍ਹਾਂ ਦੇ ਨਾਲ ਜੂਝ ਰਹੇ ਹਨ ।
ਤਿੰਨ ਸਾਲ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ ਪਰ ਇਸ ਵੇਰਿਅੰਟ ਦਾ ਪ੍ਰਭਾਵ ਉਸੇ ਤਰ੍ਹਾਂ ਹੀ ਬਰਕਰਾਰ ਹੈ। ਵੱਖ ਵੱਖ ਦੇਸ਼ਾਂ ਵਿੱਚੋਂ ਵੈਕਸੀਨੇਸ਼ਨ ਦਾ ਕੰਮ ਜ਼ੋਰਾਂ ਤੇ ਹੈ ਪਰ ਇਹ ਮਹਾਂਮਾਰੀ ਜਡ਼੍ਹ ਤੋਂ ਸਮਾਪਤ ਨਹੀਂ ਹੋ ਰਹੀ । ਇਸ ਮਹਾਂਮਾਰੀ ਨੂੰ ਖ਼ਤਮ ਕਰਨ ਲਈ ਸਰਕਾਰਾਂ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ । ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਵੱਖ ਵੱਖ ਦੇਸ਼ਾਂ ਦੇ ਵਿੱਚ ਲਾਈਆ ਹੋਈਆਂ ਹਨ । ਇਸੇ ਵਿਚਕਾਰ ਹੁਣ ਡਬਲਿਊਐਚਓ ਦੇ ਵੱਲੋਂ ਨਵੀਂ ਚਿਤਾਵਨੀ ਜਾਰੀ ਕੀਤੀ ਗਈ ਹੈ ਇਸ ਮਹਾਂਮਾਰੀ ਦਾ ਨਵਾਂ ਵੈਰੀਐਂਟ ਆਉਣ ਵਾਲਾ ਹੈ ।
Previous Post23 ਸਾਲਾਂ ਦਾ ਨੌਜਵਾਨ 40 ਘੰਟਿਆਂ ਤੱਕ ਫਸਿਆ ਰਿਹਾ ਪਹਾੜ ਚ – ਫਿਰ ਵਾਪਰਿਆ ਅਜਿਹਾ ਸਾਰੇ ਪਾਸੇ ਹੋ ਗਈ ਚਰਚਾ
Next PostNRI ਪ੍ਰੀਵਾਰ ਨਾਲ ਹੋ ਗਈ ਇਹ ਵੱਡੀ ਲੁੱਟ ਪੁਲਸ ਨੇ 3 ਕੀਤੇ ਗਿਰਫ਼ਤਾਰ – ਤਾਜਾ ਵੱਡੀ ਖਬਰ