WHO ਵਲੋਂ ਆ ਗਈ ਓਮੀਕਰੋਨ ਦੇ ਚਲ ਰਹੇ ਖਤਰੇ ਦੇ ਵਿਚਕਾਰ ਇਹ ਵੱਡੀ ਖਬਰ – ਜੁਲਾਈ 2022 ਨੂੰ ਲੈ ਕੇ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਵਿੱਚ ਫੈਲੀ ਕਰੋਨਾ ਦੇ ਕਾਰਨ ਜਿੱਥੇ ਸਾਰੇ ਦੇਸ਼ਾਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪਿਆ ਹੈ। ਕਿਉਂਕਿ ਕਰੋਨਾ ਦੇ ਵਾਧੇ ਨੂੰ ਰੋਕਣ ਲਈ ਸਾਰੇ ਦੇਸ਼ਾਂ ਵੱਲੋਂ ਜਿੱਥੇ ਹਵਾਈ ਆਵਾਜਾਈ ਉਪਰ ਰੋਕ ਲਗਾ ਦਿੱਤੀ ਗਈ ਸੀ ਜਿਸ ਸਦਕਾ ਇਸ ਕਰੋਨਾ ਦੇ ਵਾਧੇ ਨੂੰ ਰੋਕਿਆ ਜਾ ਸਕੇ। ਉਥੇ ਹੀ ਇਸ ਦੇ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਮੁੜ ਸਾਰੀ ਦੁਨੀਆਂ ਵੱਲੋਂ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਨਵੰਬਰ ਵਿਚ ਮੁੜ ਤੋਂ ਦੱਖਣੀ ਅਫਰੀਕਾ ਵਿੱਚ ਸਾਹਮਣੇ ਆਏ ਨਵੇਂ ਵੇਰੀਐਂਟ ਓਮੀਕਰੋਨ ਦੇ ਕਾਰਨ ਮੁੜ ਤੋਂ ਦੁਨੀਆਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਵਿਸ਼ਵ ਸਿਹਤ ਸੰਗਠਨ ਵੱਲੋਂ ਜਿਥੇ ਇਸ ਨਵੇਂ ਵੇਰੀਏਂਟ ਨੂੰ ਵਧੇਰੇ ਖ਼ਤਰਨਾਕ ਅਤੇ ਤੇਜ਼ੀ ਨਾਲ ਫੈਲਣ ਵਾਲਾ ਦੱਸਿਆ ਗਿਆ ਹੈ,ਓਥੇ ਹੀ ਇਹ ਵੈਰੀਏਂਟ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਫੈਲ ਚੁੱਕਾ ਹੈ।

ਹੁਣ ਡਬਲਿਊ ਐਚ ਓ ਵੱਲੋਂ ਓਮੀਕਰੋਨ ਦੇ ਚਲ ਰਹੇ ਖ਼ਤਰੇ ਦੇ ਵਿਚਕਾਰ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਜੁਲਾਈ 2022 ਨੂੰ ਲੈ ਕੇ ਇਹ ਜਾਣਕਾਰੀ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਮੇਂ ਜਿਥੇ ਕਈ ਦੇਸ਼ਾਂ ਵਿੱਚ ਨਵੇਂ ਵਾਈਰਸ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਸਮੇਂ ਜਿਥੇ ਇਸਰਾਇਲ ਦੇ ਵਿਚ ਕਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਬੂਸਟਰ ਤੋਂ ਬਾਦ ਇਕ ਹੋਰ ਟੀਕੇ ਦੀ ਚੌਥੀ ਖੁਰਾਕ ਦਿੱਤੇ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ। ਕਿਉਂਕਿ ਇਜ਼ਰਾਈਲ ਵਿਚ ਹੁਣ ਤਕ ਇਸ ਨਵੇਂ ਵਾਇਰਸ ਦੇ 341 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 807 ਰਿਪੋਰਟਾਂ ਸ਼ੱਕ ਦੇ ਦਾਇਰੇ ਵਿੱਚ ਹਨ ਜੋ ਅਜੇ ਬਾਕੀ ਹਨ।

ਉਥੇ ਹੀ ਵਿਸ਼ਵ ਸਿਹਤ ਸੰਗਠਨ ਵੱਲੋਂ ਦੱਸਿਆ ਗਿਆ ਹੈ ਕਿ ਅਗਰ ਸਾਰੇ ਦੇਸ਼ਾਂ ਵੱਲੋਂ ਟੀਕਾਕਰਨ ਤੇਜ਼ੀ ਨਾਲ ਕਰ ਲਿਆ ਜਾਂਦਾ ਹੈ ਤਾਂ ਇਸ ਮਹਾਮਾਰੀ ਨੂੰ ਜੁਲਾਈ 2022 ਤੱਕ ਖਤਮ ਕੀਤਾ ਜਾ ਸਕਦਾ ਹੈ। ਜਿਸ ਵਾਸਤੇ ਹਰ ਦੇਸ਼ ਵਿੱਚ 70 ਫ਼ੀਸਦੀ ਅਬਾਦੀ ਦਾ ਟੀਕਾਕਰਨ ਹੋਣਾ ਜ਼ਰੂਰੀ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਵੱਲੋਂ ਦੱਸਿਆ ਗਿਆ ਹੈ ਕਿ ਦੁਨੀਆਂ ਭਰ ਦੀਆਂ ਸਰਕਾਰਾਂ ਇਸ ਉੱਪਰ ਕਾਬੂ ਪਾਉਣ ਵਿੱਚ ਲੱਗੀਆਂ ਹੋਈਆਂ ਹਨ ਅਤੇ ਉਨ੍ਹਾਂ ਨੂੰ ਅਗਲੇ ਸਾਲ ਵਿੱਚ ਇਸਨੂੰ ਹਰ ਹਾਲਤ ਵਿੱਚ ਖਤਮ ਕਰਨਾ ਪਵੇਗਾ। ਨਵੇਂ ਵਾਇਰਸ ਦੇ ਮਾਮਲੇ ਵੀ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਲਗਾਤਾਰ ਵਧ ਰਹੇ ਹਨ। ਦੱਸਿਆ ਗਿਆ ਹੈ ਕਿ ਇਹ ਵੈਰੀਏਂਟ ਸੌ ਤੋਂ ਵਧੇਰੇ ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਭਾਰਤ ਦੇ ਬਹੁਤ ਸਾਰੇ ਸੂਬਿਆਂ ਵਿੱਚ ਇਸ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।