ਇਸ ਵੇਲੇ ਦੀ ਵੱਡੀ ਖਬਰ
ਇਸ ਸਮੇਂ ਪੂਰਾ ਦੇਸ਼ ਸੰਕਟ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਜਿਸ ਦਾ ਕਾਰਨ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦਾ ਪੂਰੇ ਵਿਸ਼ਵ ਵਿੱਚ ਫ਼ੈਲ ਜਾਣਾ ਹੈ। ਇਸ ਬਿਮਾਰੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸੁਨਣ ਵਿੱਚ ਆਉਂਦੀਆਂ ਹਨ। ਪਰ ਵਿਸ਼ਵ ਸਿਹਤ ਸੰਗਠਨ ਨੇ ਅੱਜ ਇੱਕ ਅਜਿਹੀ ਗੱਲ ਆਖੀ ਹੈ ਜਿਸ ਨੂੰ ਸੁਣ ਕੇ ਸਾਰਿਆਂ ਦੇ ਹੋਸ਼ ਉੱਡ ਗਏ ਹਨ।
ਵਿਸ਼ਵ ਸਿਹਤ ਸੰਗਠਨ ਨੇ ਸਮੂਹ ਦੇਸ਼ਾਂ ਨੂੰ ਇਹ ਗੱਲ ਇੱਕ ਮੀਟਿੰਗ ਦੌਰਾਨ ਆਖੀ ਕਿ ਸਾਨੂੰ ਸਾਰਿਆਂ ਨੂੰ ਅਗਲੀ ਮਹਾਂਮਾਰੀ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਕਿ ਕਰੋਨਾ ਵਾਇਰਸ ਸਿਰਫ ਇੱਕ ਰਿਮਾਈਂਡਰ ਹੈ। ਗੱਲਬਾਤ ਦੌਰਾਨ ਸੰਗਠਨ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਅਗਲੀ ਲਹਿਰ ਕਦੋਂ ਆਵੇਗੀ ਇਸ ਬਾਰੇ ਕਿਸੇ ਨੂੰ ਨਹੀ ਪਤਾ ਪਰ ਸਾਨੂੰ ਅਗਲੀ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਪਹਿਲਾਂ ਤੋਂ ਹੀ ਤਿਆਰੀਆਂ ਕਰ ਲੈਣੀਆਂ ਚਾਹੀਦੀਆਂ ਹਨ।
ਇਸ ਗੱਲ ਦਾ ਜ਼ਿਕਰ ਸ਼ੁੱਕਰਵਾਰ ਨੂੰ ਡਬਲਿਊ.ਐਚ.ਓ. ਵੱਲੋਂ ਵਿਸ਼ਵ ਨੇਤਾਵਾਂ ਨਾਲ ਵਿਸ਼ਵ ਸਿਹਤ ਸਭਾ ਦੀ 73ਵੀਂ ਬੈਠਕ ਵਿੱਚ ਕੀਤਾ ਗਿਆ ਜੋ ਕਿ ਵਰਚੁਅਲ ਮਾਧਿਅਮ ਰਾਹੀਂ ਕੀਤੀ ਗਈ ਸੀ। ਸਿਹਤ ਸੁਵਿਧਾਵਾਂ ‘ਤੇ ਜ਼ੋਰ ਦਿੰਦਿਆਂ ਵਿਸ਼ਵ ਸਿਹਤ ਸੰਗਠਨ ਨੇ ਆਖਿਆ ਕਿ ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਸਾਡੇ ਮਜ਼ਬੂਤ ਸਿਹਤ ਐਮਰਜੈਂਸੀ ਬੁਨਿਆਦੀ ਢਾਂਚੇ ਨੇ ਹੀ ਇਸ ਬਿਮਾਰੀ ਉਪਰ ਕਾਬੂ ਪਾਉਣ ਦਾ ਕੰਮ ਕੀਤਾ ਹੈ।
ਸਥਿਰ ਦੁਨੀਆਂ ਦੀ ਨੀਂਹ ਉਦੋਂ ਹੀ ਸੰਭਵ ਹੋ ਸਕਦੀ ਹੈ ਜਦੋਂ ਕੋਈ ਵੀ ਦੇਸ਼ ਆਪਣੀਆਂ ਸਿਹਤ ਸੇਵਾਵਾਂ ਉਪਰ ਜ਼ਿਆਦਾ ਧਿਆਨ ਕੇਂਦਰਿਤ ਕਰੇਗਾ। ਕੋਰੋਨਾ ਵਾਇਰਸ ਦੀ ਬਿਮਾਰੀ ਉਪਰ ਕਾਬੂ ਪਾਉਣ ਦੌਰਾਨ ਸਾਨੂੰ ਇੱਕ ਗੱਲ ਦੀ ਚੰਗੀ ਤਰ੍ਹਾਂ ਸਮਝ ਆ ਚੁੱਕੀ ਹੈ ਕਿ ਸਿਹਤ ਹੀ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਸਥਿਰਤਾ ਦੀ ਨੀਂਹ ਹੈ ਅਤੇ ਇਸ ਨੂੰ ਬਣਾਈ ਰੱਖਣ ਲਈ ਸਾਡੇ ਵੱਲੋਂ ਤਿਆਰ ਕੀਤਾ ਗਿਆ ਮਜ਼ਬੂਤ ਸਿਹਤ ਐਮਰਜੈਂਸੀ ਬੁਨਿਆਦੀ ਢਾਂਚਾ ਹੀ ਕੰਮ ਆਉਂਦਾ ਹੈ।
ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਦੀ ਲਾਗ ਦੇ ਪ੍ਰਸਾਰ ਉੱਪਰ ਸਫਲਤਾਪੂਰਵਕ ਕਾਬੂ ਪਾਉਣ ਵਾਲੇ ਦੇਸ਼ਾਂ ਦੀ ਸ਼ਲਾਘਾ ਵੀ ਕੀਤੀ। ਉਨਾਂ ਕਿਹਾ ਕਿ ਇਸ ਬਿਮਾਰੀ ਦਾ ਇਲਾਜ ਲੱਭਣ ਲਈ ਸਾਰੇ ਦੇਸ਼ ਇੱਕ ਜੁੱਟ ਹੋ ਕੇ ਕੰਮ ਕਰ ਰਹੇ ਹਨ। ਇਸ ਦੌਰਾਨ ਵੈਕਸੀਨ ਦੇ ਟਰਾਇਲ ਅਤੇ ਨਿਰਮਾਣ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਇੱਥੇ ਇਹ ਗੱਲ ਯਕੀਨੀ ਤੌਰ ‘ਤੇ ਪੱਕੀ ਕਰਨ ਦੀ ਜ਼ਰੂਰਤ ਹੈ ਕਿ ਜਦੋਂ ਵੀ ਇਸ ਬੀਮਾਰੀ ਦੀ ਵੈਕਸੀਨ ਤਿਆਰ ਹੋ ਜਾਵੇਗੀ ਤਾਂ ਉਸ ਦੀ ਵੰਡ ਨੂੰ ਤਮਾਮ ਦੇਸ਼ਾਂ ਵਿੱਚ ਸਮਾਨਤਾ ਦੇ ਅਧਾਰ ‘ਤੇ ਕੀਤਾ ਜਾਣਾ ਚਾਹੀਦਾ ਹੈ।
Previous Postਇੰਗਲੈਂਡ ਚ ਹੋਇਆ ਇਹ ਐਲਾਨ ਸਾਰੀ ਦੁਨੀਆਂ ਹੋ ਰਹੀ ਹੈਰਾਨ – ਤਾਜਾ ਵੱਡੀ ਖਬਰ
Next Postਸਰਕਾਰ ਨੇ ਕਰਤਾ ਹੁਣ ਹਵਾਈ ਯਾਤਰੀਆਂ ਲਈ ਇਹ ਵੱਡਾ ਐਲਾਨ ਲੋਕਾਂ ਚ ਖੁਸ਼ੀ ਦੀ ਲਹਿਰ