ਆਈ ਤਾਜਾ ਵੱਡੀ ਖਬਰ
ਜਦੋਂ ਤੋਂ ਕਰੋਨਾ ਵਾਇਰਸ ਮਾਹਮਾਰੀ ਦਾ ਪਸਾਰ ਹੋਇਆ ਹੈ। ਉਸ ਸਮੇਂ ਤੋਂ ਹੀ ਬਹੁਤ ਸਾਰੇ ਦੇਸ਼ ਚੀਨ ਦੇ ਖਿਲਾਫ ਹੋ ਗਏ ਹਨ। ਕਿਉਂਕਿ ਕਰੋਨਾ ਵਾਇਰਸ ਦੀ ਉਤਪਤੀ ਚੀਨ ਤੋਂ ਹੀ ਹੋਈ ਹੈ, ਜਿਸ ਨੇ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ। ਇਸ ਮਹਾਮਾਰੀ ਦੇ ਚਲਦੇ ਹੋਏ ਸਭ ਦੇਸ਼ਾਂ ਨੂੰ ਆਰਥਿਕ ਮੰਦੀ ਵਿੱਚੋਂ ਗੁਜ਼ਰਨਾ ਪਿਆ ਹੈ। ਕੋਈ ਵੀ ਦੇਸ਼ ਇਸ ਮਹਾਮਾਰੀ ਦੀ ਚਪੇਟ ਵਿੱਚ ਆਉਣ ਤੋਂ ਬਚ ਨਹੀਂ ਸਕਿਆ ਹੈ। ਪਰ ਹੁਣ ਇਸ ਦੇ ਬਾਰੇ WHO ਨੇ ਇਕ ਹੋਰ ਚੇਤਾਵਨੀ ਜਾਰੀ ਕੀਤੀ ਹੈ, ਜਿਸ ਨੂੰ ਸੁਣ ਕੇ ਸਭ ਪਰੇਸ਼ਾਨ ਹਨ। ਕਿਉਂਕਿ ਅਜੇ ਤਕ ਇਸ ਕਰੋਨਾ ਵਾਇਰਸ ਮਾਹਵਾਰੀ ਦੇ ਉੱਪਰ ਰੋਕ ਨਹੀਂ ਲੱਗੀ ਹੈ।
ਇਸ ਦੇ ਕੇਸਾਂ ਵਿੱਚ ਪਹਿਲਾਂ ਕੁੱਝ ਗਿਰਾਵਟ ਆਈ ਸੀ, ਪਰ ਹੁਣ ਫੇਰ ਤੋਂ ਕੇਸ ਵਧਣੇ ਸ਼ੁਰੂ ਹੋ ਗਏ ਹਨ। ਜਿਸਦੇ ਚਲਦੇ ਹੋਏ ਕੁਝ ਦੇਸ਼ ਫਿਰ ਤੋਂ ਤਾਲਾਬੰਦੀ ਲਗਾਉਣ ਨੂੰ ਤਿਆਰ ਹਨ। WHO ਦੇ ਡਾਇਰੈਕਟਰ ਜਰਨਲ ਤੇਦ੍ਰੋਸ ਅੱਧਨੋਮ ਘੇਬ੍ਰੈਯਸਸ ਨੇ ਚਿਤਾਵਨੀ ਦਿੰਦੇ ਹੋਏ ਦੱਸਿਆ ਹੈ, ਕਿ ਕਰੋਨਾ ਵਾਇਰਸ ਪੂਰੇ ਵਿਸ਼ਵ ਲਈ ਇਕ ਮਹਾਂਮਾਰੀ ਬਣ ਚੁੱਕਾ ਹੈ। ਜਿਸ ਤੇ ਪ੍ਰਸਾਰ ਨੂੰ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਚਿੰਤਾ ਹੋਰ ਵੱਧ ਸਕਦੀ ਹੈ।
ਜ਼ਿਕਰਯੋਗ ਹੈ ਕਿ ਦੁਨੀਆਂ ਭਰ ਵਿਚ ਕਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 4.2 ਕਰੋੜ ਤੋਂ ਵਧੇਰੇ ਹੋ ਗਈ ਹੈ। ਕੋਰੋਨਾਵਾਇਰਸ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਦੇਸ਼ ਅਮਰੀਕਾ ਹੈ। ਜਿੱਥੇ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 87 ਲੱਖ ਤੋਂ ਵੱਧ ਹੋ ਚੁੱਕੀ ਹੈ। ਭਾਰਤ ਦੂਜੇ ਨੰਬਰ ਤੇ ਹੈ ਜਿਥੇ 78 ਲੱਖ ਤੋਂ ਵੱਧ ਮਾਮਲੇ ਹੋ ਚੁੱਕੇ ਹਨ। ਇਸ ਮਹਾਮਾਰੀ ਕਾਰਨ 11.47 ਲੱਖ ਤੋਂ ਵਧੇਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਖੁਸ਼ਕਿਸਮਤ 3.13 ਕਰੋੜ ਤੋਂ ਵੱਧ ਲੋਕ ਇਸ ਬੀਮਾਰੀ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ।
ਸ਼੍ਰੀ ਤੇਦ੍ਰੋਸ ਨੇ ਦੱਸਿਆ ਕਿ ਸਭ ਲੋਕ ਇਸ ਸਮੇ ਚਿੰਤਾਜਨਕ ਦੌਰ ਵਿੱਚੋਂ ਲੰਘ ਰਹੇ ਹਾਂ।ਉਨ੍ਹਾਂ ਦੁਨੀਆ ਭਰ ਦੇ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਹਾਲਾਤ ਨੂੰ ਸੰਭਾਲਣ ਲਈ ਤੁਰੰਤ ਕਾਰਵਾਈ ਕਰਨ, ਅਤੇ ਸਕੂਲਾਂ ਨੂੰ ਬੰਦ ਕਰਨ। ਕਿਉਂਕਿ ਉੱਤਰੀ ਹੈਂਮਪਸ਼ਾਇਰ ਵਿੱਚ ਇਸ ਸਮੇਂ ਬਾਅਦ ਚਿੰਤਾ ਹੈ। ਉਨ੍ਹਾਂ ਦੱਸਿਆ ਕਿ ਅਗਲੇ ਕੁਝ ਮਹੀਨੇ ਬਹੁਤ ਔਖੇ ਆਉਣ ਵਾਲੇ ਹਨ, ਕਿਉਂਕਿ ਕੁਝ ਦੇਸ਼ਾਂ ਦੀ ਹਾਲਤ ਬਹੁਤ ਹੀ ਜ਼ਿਆਦਾ ਗੰਭੀਰ ਹੈ।
Previous Postਹੋ ਗਿਆ ਇਹ ਵੱਡਾ ਐਲਾਨ – ਕਨੇਡਾ ਜਾਣ ਵਾਲਿਆਂ ਲਈ ਆਈ ਚੰਗੀ ਖਬਰ
Next Postਆਸਟ੍ਰੇਲੀਆ ਚ ਪੈ ਗਿਆ ਇਹ ਖਿਲਾਰਾ ,ਆਈ ਤਾਜਾ ਵੱਡੀ ਖਬਰ