WHO ਨੇ ਇਸ ਖ਼ਤਰਨਾਕ ਵਾਇਰਸ ਦੀ ਦਿੱਤੀ ਚੇਤਾਵਨੀ , ਭਾਰਤ ਵਿਚ 20 ਸਾਲਾਂ ਵਿਚ ਸਭ ਤੋਂ ਵੱਡਾ ਪ੍ਰਕੋਪ

ਆਈ ਤਾਜਾ ਵੱਡੀ ਖਬਰ  

ਕਰੋਨਾ ਵਾਇਰਸ ਮਹਾਂਮਾਰੀ ਨੇ ਦੁਨੀਆਂ ਭਰ ਦੇ ਵਿੱਚ ਕਾਫੀ ਅੰਤਕ ਮਚਾਇਆ l ਜਿਸ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੀਆਂ ਗਈਆਂ l ਹਾਲੇ ਵੀ ਦੁਨੀਆਂ ਦੇ ਕਈ ਦੇਸ਼ ਇਸ ਮਹਾਂਮਾਰੀ ਦੇ ਨਾਲ ਲੜਦੇ ਪਏ ਹਨ l ਪਰ ਇਸੇ ਵਿਚਾਲੇ ਹੁਣ ਡਬਲਐਚਓ ਦੇ ਵੱਲੋਂ ਇੱਕ ਹੋਰ ਵਾਇਰਸ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ l ਜਿਸ ਕਾਰਨ ਭਾਰਤ ਵਿੱਚ 20 ਸਾਲਾਂ ਵਿੱਚ ਸਭ ਤੋਂ ਵੱਡਾ ਪ੍ਰਕੋਪ ਵੇਖਣ ਨੂੰ ਮਿਲੇਗਾ l ਦਰਅਸਲ ਡਬਲਐਚਓ ਨੇ ਚਿੰਤਾਜਨਕ ਚੇਤਾਵਨੀ ਜਾਰੀ ਕਰ ਦਿੱਤੀ ਹੈ ਤੇ ਆਖਿਆ ਹੈ ਕਿ ਭਾਰਤ ਵਿੱਚ ਚਾਂਦੀਪੁਰਾ ਵਾਇਰਸ ਦਾ ਮੌਜੂਦਾ ਪ੍ਰਕੋਪ, ਜਿਹੜਾ ਪਿਛਲੇ 20 ਸਾਲਾਂ ਦੇ ਵਿੱਚ ਸਭ ਤੋਂ ਵੱਡਾ ਹੈ ਇਸ ਵਾਇਰਸ ਕਾਰਨ ਹੋਣ ਵਾਲੇ ਐਕਿਊਟ ਇਨਸੇਫਲਾਈਟਿਸ ਸਿੰਡਰੋਮ ਦੇ ਮਾਮਲੇ ਇਸ ਸਾਲ ਤੇਜ਼ੀ ਨਾਲ ਵਧੇ ਹਨ ਅਤੇ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ।

ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਕੀਤੀ ਗਈ ਚੇਤਾਵਨੀਆ ਅਨੁਸਾਰ ਜੂਨ ਦੀ ਸ਼ੁਰੂਆਤ ਤੋਂ 15 ਅਗਸਤ ਦੇ ਵਿਚਕਾਰ, ਸਿਹਤ ਮੰਤਰਾਲੇ ਨੇ AES ਦੇ 245 ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ਵਿੱਚੋਂ 82 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਦੇ 43 ਜ਼ਿਲ੍ਹਿਆਂ ਵਿੱਚ ਇਸ ਬਿਮਾਰੀ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਇਨ੍ਹਾਂ ਵਿੱਚੋਂ 64 ਮਾਮਲੇ ਚਾਂਦੀਪੁਰਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਇਸ ਵਾਇਰਸ ਨੂੰ ਲੈ ਕੇ ਡਬਲਐਚਓ ਦੇ ਵੱਲੋਂ ਕੁਝ ਲੱਛਣ ਵੀ ਦੱਸੇ ਗਏ ਹਨ ਤੇ ਨਾਲ ਦੀ ਨਾਲ ਰੋਕਥਾਮ ਦੇ ਉਪਾਏ ਵੀ ਦੱਸੇ ਗਏ ਹਨ l ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਆਂ ਕਿ ਇਹ ਵਾਇਰਸ ਹੈ ਕੀ…ਚਾਂਦੀਪੁਰਾ ਵਾਇਰਸ ਇੱਕ ਕਿਸਮ ਦਾ ਵਾਇਰਸ ਹੈ ਜੋ ਦਿਮਾਗ ਅਤੇ ਰੀੜ੍ਹ ਦੀ ਹੱਡੀ ਨੂੰ ਪ੍ਰਭਾਵਿਤ ਕਰਦਾ ਹੈ। ਇਸ ਵਾਇਰਸ ਦੇ ਨਾਲ ਮਨੁੱਖ ਵਿੱਚ ਸ਼ੁਰੂਆਤੀ ਲੱਛਣ ਬੁਖਾਰ, ਸਿਰ ਦਰਦ, ਉਲਟੀਆਂ, ਦੌਰੇ ਤੇ ਹੋਸ਼ ਗੁਆਉਣ ਵਰਗੇ ਲੱਛਣ ਦਿਖਾਈ ਦਿੰਦੇ ਹਨ। ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਵੀ ਹੋ ਸਕਦਾ ਹੈ। ਇਸ ਦੌਰਾਨ ਉਪਾਏ ਵਾਸਤੇ ਮੱਛਰਾ ਤੋਂ ਬਚਾਅ ਕਰਨਾ ਚਾਹੀਦਾ ਹੈ, ਸਰੀਰ ਨੂੰ ਪੂਰੀ ਤਰ੍ਹਾਂ ਢਕਣਾ ਚਾਹੀਦਾ, ਘਰ ਦੇ ਆਲੇ-ਦੁਆਲੇ ਦੀ ਸਫ਼ਾਈ ਦਾ ਧਿਆਨ ਰੱਖੋ, ⁠ਸੰਕਰਮਿਤ ਵਿਅਕਤੀ ਤੋਂ ਦੂਰੀ ਬਣਾਈ ਰੱਖਣਾ l ਅਜਿਹੇ ਕੁਝ ਘਰੇਲੂ ਬਚਾਅ ਦੇ ਨਾਲ ਅਸੀਂ ਇਸ ਵਾਇਰਸ ਤੋਂ ਬਚ ਸਕਦੇ ਹਾਂ l ਦੂਜੇ ਪਾਸੇ ਡਬਲਐਚਓ ਦੇ ਵੱਲੋਂ ਇਸ ਨੂੰ ਲੈ ਕੇ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਜੇਕਰ ਇਸ ਵਾਇਰਸ ਤੋਂ ਬਚਣ ਵਾਸਤੇ ਨਾ ਉਪਾਅ ਕੀਤੇ ਗਏ ਤਾਂ, ਇਸ ਦਾ ਖਮਿਆਜਾ ਬੁਰਾ ਭੁਗਤਨਾ ਪੈ ਸਕਦਾ ਹੈ l