ਆਈ ਤਾਜ਼ਾ ਵੱਡੀ ਖਬਰ
ਵਿਸ਼ਵ ਵਿਚ ਫੈਲੇ ਹੋਏ ਕਰੋਨਾ ਨੂੰ ਕਾਫੀ ਲੰਮਾ ਸਮਾਂ ਹੋ ਚੁੱਕਾ ਹੈ। ਉੱਥੇ ਹੀ ਕੋਈ ਵੀ ਦੇਸ਼ ਇਸ ਕਰੋਨਾ ਦੀ ਚਪੇਟ ਵਿੱਚ ਆਉਣ ਤੋਂ ਨਹੀਂ ਬਚ ਸਕਿਆ ਹੈ। ਸਾਰੇ ਵਿਸ਼ਵ ਨੂੰ ਜਿਥੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸੁਰੱਖਿਅਤ ਕਰਨ ਵਾਸਤੇ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ। ਜਿੱਥੇ ਟੀਕਾਕਰਨ ਦੀ ਸਮਰੱਥਾ ਨੂੰ ਵਧਾ ਦਿੱਤਾ ਗਿਆ ਸੀ ਤਾਂ ਜੋ ਲੋਕਾਂ ਨੂੰ ਇਸ ਕਰੋਨਾ ਦੀ ਚਪੇਟ ਵਿੱਚ ਆਉਣ ਤੋਂ ਬਚਾਇਆ ਜਾ ਸਕੇ। ਉਥੇ ਹੀ ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਜਿੱਥੇ ਲੋਕਾਂ ਦੀ ਜ਼ਿੰਦਗੀ ਨੂੰ ਮੁੜ ਪਟੜੀ ਤੇ ਲਿਆਉਣ ਦੀਆਂ ਕੋਸ਼ਿਸ਼ਾਂ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ। ਉਥੇ ਇਕ ਤੋਂ ਬਾਅਦ ਇਕ ਕੁਦਰਤੀ ਆਫਤਾਂ ਦਸਤਕ ਦੇ ਰਹੀਆਂ ਹਨ ਜਿਸ ਨਾਲ ਲੋਕਾਂ ਵਿਚ ਫਿਰ ਤੋਂ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।
ਹੁਣ ਵਿਸ਼ਵ ਸਿਹਤ ਸੰਗਠਨ ਵੱਲੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਤੇਜ਼ੀ ਨਾਲ ਇਸ ਵਾਇਰਸ ਦੇ ਫੈਲਣ ਦੀ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਸਮੇਂ ਇੱਕ ਨਵਾਂ ਜਾਨਲੇਵਾ ਵਾਇਰਸ ਜਿਥੇ ਬਹੁਤ ਸਾਰੇ ਦੇਸ਼ਾਂ ਵਿੱਚ ਤੇਜ਼ੀ ਨਾਲ ਵਧ ਚੁੱਕਾ ਹੈ ਅਤੇ ਇਹ ਬਿਮਾਰੀ ਲਾਇਲਾਜ ਹੈ। ਇਸ ਬਿਮਾਰੀ ਦੀ ਚਪੇਟ ਵਿੱਚ ਬਹੁਤ ਸਾਰੇ ਦੇਸ਼ ਆ ਚੁੱਕੇ ਹਨ। ਅਤੇ ਇਸ ਬੀਮਾਰੀ ਦੀ ਲਪੇਟ ਵਿੱਚ ਆਉਣ ਕਾਰਨ ਹੁਣ ਤੱਕ 12 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਉਥੇ ਹੀ 450 ਮਾਮਲੇ 21 ਦੇਸ਼ਾਂ ਦੇ ਵਿਚ ਸਾਹਮਣੇ ਆ ਚੁੱਕੇ ਹਨ ਜਿਥੇ ਰਹੱਸਮਈ ਹੈਪੇਟਾਈਟਸ ਸੀ ਘੱਟੋ ਘੱਟ ਇਸ ਦੇ ਮਾਮਲੇ ਸਾਹਮਣੇ ਆਉਣ ਦੇ ਕਾਰਨ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਭਾਰਤ ਵਿੱਚ ਵੀ ਇਸ ਦੇ ਵਾਧੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਸਿਹਤ ਮੰਤਰਾਲੇ ਵੱਲੋਂ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਦੇਖਦੇ ਹੋਏ ਹਵਾਈ ਅੱਡਿਆਂ, ਬੰਦਰਗਾਹਾਂ ਉਪਰ ਅਧਿਕਾਰੀਆਂ ਨੂੰ ਚੌਕਸੀ ਵਰਤਣ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ।
ਅਗਰ ਅਧਿਕਾਰੀਆਂ ਨੂੰ ਕੋਈ ਵੀ ਵਿਅਕਤੀ ਬਿਮਾਰ ਨਜ਼ਰ ਆਉਂਦਾ ਹੈ ਤਾਂ ਉਸਨੂੰ ਇਕਾਂਤਵਾਸ ਵਿੱਚ ਕੀਤਾ ਜਾਵੇ ਅਤੇ ਉਸ ਦੇ ਟੈਸਟ ਲੈ ਕੇ ਜਾਂਚ ਲਈ ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਨੂੰ ਭੇਜੇ ਜਾਣ। ਇਸ ਬੀਮਾਰੀ ਦੇ ਵਾਧੇ ਨੂੰ ਦੇਖਦੇ ਹੋਏ ਨੈਸ਼ਨਲ ਸੈਂਟਰ ਡਿਸੀਜ਼ ਕੰਟ੍ਰੋਲ ਅਤੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਵੱਲੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
Previous Postਦੀਪ ਸਿੱਧੂ ਦੀ ਗਰਲ ਫਰੈਂਡ ਰੀਨਾ ਨੇ ਆਪਣੇ ਜਨਮ ਦਿਨ ਤੇ ਦੀਪ ਨੂੰ ਏਦਾਂ ਕੀਤਾ ਯਾਦ – ਲਿਖੀਆਂ ਇਹ ਗੱਲ੍ਹਾਂ
Next Post5 ਦਿਨ ਬਾਅਦ ਜਾਣਾ ਸੀ ਵਿਦੇਸ਼, ਪਰ ਹੋਈ ਇਸ ਤਰਾਂ ਦਰਦਨਾਕ ਮੌਤ- ਪੂਰੇ ਇਲਾਕੇ ਚ ਪਿਆ ਮਾਤਮ