ਆਈ ਤਾਜਾ ਵੱਡੀ ਖਬਰ
ਜਿੱਥੇ ਇਕ ਪਾਸੇ ਦੁਨੀਆਂ ਭਰ ਵਿੱਚ ਆਈ ਕੋਰੋਨਾ ਮਹਾਂਮਾਰੀ ਨੇ ਲੋਕਾਂ ਦੇ ਜੀਵਨ ਤੇ ਏਨਾ ਜ਼ਿਆਦਾ ਪ੍ਰਭਾਵਿਤ ਕੀਤਾ ਕਿ ਲੋਕ ਹੁਣ ਆਰਥਿਕ ਸੰਕਟ ਨਾਲ ਜੂਝਦੇ ਹੋਏ ਨਜ਼ਰ ਆ ਰਹੀ ਹੈ । ਹਰ ਇਕ ਦੇਸ਼ ਇਸ ਸਮੇਂ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ ਕਿਉਂਕਿ ਇਸ ਮਹਾਂਮਾਰੀ ਨੇ ਸਭ ਤੋਂ ਵੱਧ ਪ੍ਰਭਾਵ ਮਾਨਵ ਜਾਤੀ ਤੇ ਪਾਇਆ ਹੈ । ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਬ੍ਰਿਟੇਨ ਦੀ ਤਾਂ ਬ੍ਰਿਟੇਨ ਨੇ ਮਹਾਂਮਾਰੀ ਦੀ ਲੜਾਈ ਵਿਚ ਇਕ ਵੱਖਰੀ ਲਕੀਰ ਖਿੱਚੀ ਹੈ ਤੇ ਪੂਰੇ ਬ੍ਰਿਟੇਨ ਵਿਚ ਸੱਠ ਫੀਸਦੀ ਤੋਂ ਜ਼ਿਆਦਾ ਆਬਾਦੀ ਨੇ ਹੁਣ ਤੱਕ ਵੈਕਸੀਨ ਲਗਵਾ ਲਈ ਹੈ । ਹਾਲਾਂਕਿ ਇਸ ਮਹਾਂਮਾਰੀ ਦੇ ਸਮੇਂ ਦੌਰਾਨ ਬ੍ਰਿਟੇਨ ਦੇ ਮੌਜੂਦਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਤੇ ਮਹਾਮਾਰੀ ਨਾਲ ਠੀਕ ਤਰ੍ਹਾਂ ਨਾ ਨਜਿੱਠਣ ਦੇ ਦੋਸ਼ ਵੀ ਲਗਾਏ ਜਾ ਰਹੇ ਹਨ ।
ਜ਼ਿਕਰਯੋਗ ਹੈ ਕਿ ਸਭ ਨੂੰ ਹੀ ਪਤਾ ਹੈ ਕਿ ਬ੍ਰਿਟੇਨ ਨੇ ਪੂਰੀ ਦੁਨੀਆਂ ਵਿਚ ਉਪਨਿਵੇਸ਼ਵਾਦ ਤੇ ਸਾਮਰਾਜਵਾਦ ਨੂੰ ਫੈਲਾਇਆ ਹੈ ਪਰ ਇਸ ਲੋਕਤੰਤਰ ਦੀ ਖ਼ੂਬਸੂਰਤੀ ਦੇਖ ਕੇ ਨਿਯਮਾਂ ਨੂੰ ਤੋੜ ਕੇ ਸਿਰਫ਼ ਇੱਕ ਪਾਰਟੀ ਕਰਨ ਕਰ ਕੇ ਪ੍ਰਧਾਨ ਮੰਤਰੀ ਦੀ ਪਾਰਟੀ ਦੇ ਅੰਦਰ ਉਨ੍ਹਾਂ ਦਾ ਹੀ ਵਿਰੋਧ ਵਧ ਚੁੱਕਿਆ ਹੈ ।
ਜਿਸ ਦੇ ਚੱਲਦੇ ਹੁਣ ਬ੍ਰਿਟੇਨ ਦੇ ਸਿਆਸੀ ਗਲਿਆਰਿਆਂ ਵਿੱਚ ਇੱਥੋਂ ਤਕ ਕਿ ਆਮ ਲੋਕਾਂ ਦੇ ਵਿੱਚ ਵੀ ਇਸ ਚਰਚਾ ਨੇ ਜ਼ੋਰ ਫੜ ਲਿਆ ਹੈ ਕਿ ਭਾਰਤੀ ਮੂਲ ਦੇ ਰਿਸ਼ੀ ਸੂਨਕ ਬ੍ਰਿਟੇਨ ਦੇ ਅਗਲੇ ਪ੍ਰਧਾਨਮੰਤਰੀ ਬਣਨ ਵਾਲੇ ਹਨ । ਖ਼ਬਰਾਂ ਅਜਿਹੀਆਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਪਰ ਇਥੇ ਸਵਾਲ ਇਹ ਉੱਠਦਾ ਹੈ ਕਿ ਹੁਣ ਬ੍ਰਿਟੇਨ ਵਿਚ ਪਹਿਲਾਂ ਹਿੰਦੂ ਚਿਹਰਾ ਪ੍ਰਧਾਨਮੰਤਰੀ ਬਣਨ ਵਾਲਾ ਹੈ?
ਜ਼ਿਕਰਯੋਗ ਹੈ ਕਿ ਸੁਨਾਕ ਬ੍ਰਿਟੇਨ ਦੇ ਵਿੱਤ ਮੰਤਰੀ ਹਨ ਤੇ ਉਨ੍ਹਾਂ ਦੀ ਉਮਰ ਤਕਰੀਬਨ ਇਕਤਾਲੀ ਸਾਲ ਹੈ ਤੇ ਦੋ ਹਜਾਰ ਪੰਦਰਾਂ ਵਿੱਚ ਉਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਜ਼ਰੀਏ ਉਹ ਸੰਸਦ ਬਣ ਕੇ ਸੰਸਦ ਪਹੁੰਚੇ ਸਨ ਤੇ ਉਦੋਂ ਤੋਂ ਹੀ ਬ੍ਰਿਟੇਨ ਦੇ ਆਰਥਿਕ ਨੀਤੀਆਂ ਵਿੱਚ ਉਨ੍ਹਾਂ ਦੀ ਕਾਫ਼ੀ ਕਿਸੇ ਦੇਰੀ ਵੇਖੀ ਗਈ ਸੀ। ਹਾਲਾਂਕਿ ਲਗਾਤਾਰ ਚਰਚਾਵਾਂ ਆਉਂਦੀਆਂ ਹਨ ਪਰ ਇਨ੍ਹਾਂ ਨੂੰ ਅਮਲੀ ਰੂਪ ਮਿਲਦਾ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ।
Previous Postਕੁਦਰਤ ਦੇ ਰੰਗ : ਜੁੜਵਾਂ ਭੈਣਾਂ ਨੇ ਕਰਾਇਆ ਜੁੜਵਾਂ ਭਰਾਵਾਂ ਨਾਲ ਵਿਆਹ – ਬੱਚੇ ਵੀ ਦੋਵਾਂ ਜੋੜਿਆਂ ਦੇ ਹੋਏ ਹਮਸ਼ਕਲ ਪੈਦਾ
Next Postਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਦੇ ਬਾਰੇ ਆਈ ਇਹ ਮਾੜੀ ਖਬਰ – ਪ੍ਰਸੰਸਕ ਕਰ ਰਹੇ ਦੁਆਵਾਂ