SGPC ਵਲੋਂ ਗੁਰਦਵਾਰਿਆਂ ਦੇ ਨਾਲ ਲਗਦੀ ਜਮੀਨ ਤੇ ਵਸਾਏ ਜਾਣਗੇ ਜੰਗਲ, ਲਿਆ ਵੱਡਾ ਫੈਸਲਾ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਵਧ ਰਹੀ ਗਰਮੀ ਦਾ ਕਾਰਨ ਕਿਤੇ ਨਾ ਕਿਤੇ ਕੱਟੇ ਜਾ ਰਹੇ ਦਰਖ਼ਤ ਵੀ ਹਨ। ਕਿਉਂਕਿ ਪੰਜਾਬ ਵਿੱਚ ਜਿੱਥੇ ਦਰੱਖ਼ਤਾਂ ਨੂੰ ਵੱਧ ਤੋਂ ਵੱਧ ਕੱਟ ਕੇ ਸੜਕਾਂ ਨੂੰ ਚੌੜਾ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ , ਸ਼ਹਿਰ,ਕਾਰਖਾਨਿਆਂ ਅਤੇ ਉਦਯੋਗਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਉੱਥੇ ਹੀ ਦੇਸ਼ ਅੰਦਰ ਅਤੇ ਪੰਜਾਬ ਵਿੱਚ ਦਰਖ਼ਤਾਂ ਦੀ ਕਟਾਈ ਦੇ ਚਲਦਿਆਂ ਹੋਇਆਂ ਵਾਤਾਵਰਣ ਉਪਰ ਗਹਿਰਾ ਅਸਰ ਪਿਆ ਹੈ ਜਿੱਥੇ ਤਾਪਮਾਨ ਵਿਚ ਵੀ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਲਈ ਇਹ ਮੌਸਮ ਵਿਗਿਆਨੀਆਂ ਵੱਲੋਂ ਇਸ ਮੌਸਮ ਨੂੰ ਸਹੀ ਰੱਖਣ ਵਾਸਤੇ ਲੋਕਾਂ ਨੂੰ ਵੱਧ ਤੋਂ ਵੱਧ ਦਰੱਖਤ ਲਗਾਉਣ ਦੇ ਆਦੇਸ਼ ਵੀ ਜਾਰੀ ਕੀਤੇ ਜਾ ਰਹੇ ਹਨ, ਜਿਸ ਨਾਲ ਕੁਦਰਤੀ ਆਫ਼ਤਾਂ ਤੋਂ ਵੀ ਬਚਿਆ ਜਾ ਸਕੇ।

ਹੁਣ ਐਸ ਜੀ ਪੀ ਸੀ ਵੱਲੋਂ ਗੁਰਦੁਆਰਿਆਂ ਦੇ ਨਾਲ ਲੱਗਦੀ ਜ਼ਮੀਨ ਤੇ ਜੰਗਲ ਵਸਾਏ ਜਾਣ ਦਾ ਵੱਡਾ ਫ਼ੈਸਲਾ ਲਿਆ ਗਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜਿੱਥੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਸੈਸ਼ਨ ਦੇ ਵਿਚ ਇਕ ਐਲਾਨ ਕੀਤਾ ਗਿਆ ਸੀ। ਜਿਸ ਵਿਚ ਆਖਿਆ ਗਿਆ ਸੀ ਕਿ ਜ਼ਿਲਾ ਲੁਧਿਆਣਾ ਦੇ ਸਤਲੁਜ ਦੇ ਨਾਲ਼ ਕੰਡੇ ਤੇ ਸਥਿਤ ਮੱਤੇਵਾੜਾ ਜੰਗਲ ਨੂੰ ਕੱਟ ਕੇ ਉਸ ਜਗ੍ਹਾ ਤੇ ਇੰਡਸਟਰੀਅਲ ਪਾਰਕ ਬਣਾਇਆ ਜਾਵੇਗਾ।

ਉੱਥੇ ਕਿ ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਏਸ ਜੰਗਲ ਦੀ ਇਤਿਹਾਸਕ ਮਾਨਤਾ ਹੈ ਕਿਉਂਕਿ ਇਸ ਜੰਗਲ ਦੇ ਹੋਣ ਕਾਰਨ ਆਪਣੇ ਵਿਚ ਸੈਂਕੜੇ ਹੀ ਜੰਗਲੀ ਜੀਵ ਜੰਤੂਆਂ ਨੂੰ ਆਪਣੀ ਗੋਦ ਵਿਚ ਸੰਭਾਲ ਕੇ ਬੈਠਾ ਹੋਇਆ ਹੈ। ਉਥੇ ਹੀ ਉਨ੍ਹਾਂ ਆਖਿਆ ਕਿ ਅਗਰ ਜੰਗਲਾਂ ਨੂੰ ਇਸ ਤਰਾਂ ਕੱਟਿਆ ਜਾਵੇਗਾ ਤਾਂ ਮਨੁੱਖਤਾ ਦਾ ਕਤਲ ਹੋਵੇਗਾ ਜਿਸ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਵਾਤਾਵਰਣ ਸੰਭਾਲ ਵਾਸਤੇ ਅਹਿਮ ਫੈਸਲਾ ਲਿਆ ਗਿਆ ਹੈ

ਜਿਥੇ ਉਨ੍ਹਾਂ ਵੱਲੋਂ ਆਖਿਆ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਆਪਣੇ ਆਲੇ ਦੁਆਲੇ ਦੇ ਗੁਰਦੁਆਰਾ ਸਾਹਿਬ ਦੇ ਇਕ ਇਕ ਏਕੜ ਉੱਪਰ ਵਾਤਾਵਰਣ ਨੂੰ ਬਚਾਉਣ ਦਾ ਉਪਰਾਲਾ ਕਰਦੇ ਹੋਏ ਜੰਗਲ ਲਗਾ ਦਿੱਤੀਆਂ ਇਆ ਜਾਵੇਗਾ। ਜਿਸ ਨਾਲ ਜੰਗਲੀ ਜੀਵਨ ਸੁਰੱਖਿਆ ਅਤੇ ਲੋਕਾਂ ਨੂੰ ਸੁੱਧ ਹਵਾ ਮਿਲੇਗੀ।