PUBG ਦੇ ਸ਼ੋਂਕ ਨੇ ਮਾਂ ਭੈਣ ਅਤੇ ਭਰਾ ਦਾ ਕਰਵਾਇਆ ਕਤਲ – ਇਲਾਕੇ ਚ ਪਈ ਦਹਿਸ਼ਤ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੁਨੀਆਂ ਵਿਚ ਜਿੱਥੇ ਆਏ ਦਿਨ ਹੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਅੱਜ ਜਿੱਥੇ ਬੱਚੇ ਵਿੱਦਿਅਕ ਅਦਾਰਿਆਂ ਵਿੱਚ ਨਾ ਜਾ ਕੇ ਘਰ ਵਿਚ ਹੀ ਆਨਲਾਈਨ ਪੜ੍ਹਾਈ ਕਰ ਰਹੇ ਹਨ ਉਥੇ ਹੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਲਗਾਤਾਰ ਨੁਕਸਾਨ ਹੋ ਰਿਹਾ ਹੈ। ਕਿਉਂਕਿ ਕਰੋਨਾ ਕਾਰਨ ਵਿਦਿਅਕ ਅਦਾਰਿਆਂ ਦੇ ਬੰਦ ਹੋ ਜਾਣ ਤੋਂ ਬਾਅਦ ਬੱਚਿਆਂ ਨੂੰ ਪੜ੍ਹਾਈ ਵਾਸਤੇ ਜਿਥੇ ਘਰ ਵਿਚ ਪਰਿਵਾਰਕ ਮੈਂਬਰਾਂ ਦੇ ਮੋਬਾਈਲ ਫੋਨ ਤੇ ਦਿਤੇ ਗਏ ਹਨ। ਉੱਥੇ ਹੀ ਬੱਚਿਆਂ ਵੱਲੋਂ ਪੜਾਈ ਦੇ ਨਾਲ ਨਾਲ ਬਹੁਤ ਸਾਰੀਆਂ ਆਨਲਾਈਨ ਗੇਮਾਂ ਨੂੰ ਖੇਡਿਆ ਜਾ ਰਿਹਾ ਹੈ। ਜਿੱਥੇ ਬੱਚਿਆਂ ਵੱਲੋਂ ਇਨ੍ਹਾਂ ਗੈਮਸ ਦੇ ਕਾਰਨ ਹੀ ਉਸ ਦੇ ਕਾਰਨ ਹੀ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ।

ਹੁਣ ਪੱਬ ਜੀ ਦੇ ਸ਼ੌਕ ਨੇ ਮਾਂ ਭੈਣ ਅਤੇ ਭਰਾ ਦਾ ਕ-ਤ-ਲ ਕਰਵਾ ਦਿੱਤਾ ਹੈ ਜਿੱਥੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪਾਕਿਸਤਾਨ ਦੇ ਲਾਹੌਰ ਤੋਂ ਸਾਹਮਣੇ ਆਇਆ ਹੈ। ਇਥੇ ਇਕ ਬੱਚੇ ਵੱਲੋਂ ਆਨਲਾਈਨ ਖੇਡ ਪਬਜੀ ਖੇਡੀ ਜਾ ਰਹੀ ਸੀ। ਜਿੱਥੇ ਇਹ ਬੱਚਾ ਇਸ ਗੇਮ ਦਾ ਪੂਰੀ ਤਰਾਂ ਆਦੀ ਹੋ ਚੁੱਕਾ ਸੀ ਉਥੇ ਹੀ ਪਰਵਾਰਕ ਮੈਂਬਰਾਂ ਵੱਲੋਂ ਇਸ ਬੱਚੇ ਨੂੰ ਇਸ ਖੇਡ ਤੋਂ ਰੋਕਿਆ ਜਾ ਰਿਹਾ ਸੀ।

ਜਿਸ ਕਾਰਨ ਇਸ ਬੱਚੇ ਵੱਲੋਂ ਆਪਣੀ ਮਾਂ ਡਾਕਟਰ ਨਾਹੀਦ ਮੁਬਾਰਿਕ 40 ਸਾਲ, ਭਰਾ ਤੈਮੂਰ 21 ਸਾਲ, ਅਤੇ ਭੈਣਾ ਮਹਿਨੂਰ 16ਸਾਲਾਂ ,ਜੰਨਤ ਫਾਤਿਮਾ 8 ਸਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਥੇ ਹੀ ਪੁਲਿਸ ਵੱਲੋਂ ਜਿਥੇ ਘਰ ਵਿਚ ਇਨ੍ਹਾਂ ਸਭ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ ਉਥੇ ਹੀ ਪੁਲਸ ਵੱਲੋਂ ਇਸ ਮਾਮਲੇ ਦੀ ਪੂਰੀ ਜਾਂਚ ਕਰਦੇ ਹੋਏ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ।

ਇਸ ਤਰ੍ਹਾਂ ਦਾ ਮਾਮਲਾ ਪਾਕਿਸਤਾਨ ਵਿਚ ਪਿਛਲੇ ਸਾਲ ਅਪਰੈਲ ਦੌਰਾਨ ਵੀ ਸਾਹਮਣੇ ਆਇਆ ਸੀ। ਜਿਥੇ ਇੱਕ ਨੌਜਵਾਨ ਵੱਲੋਂ ਇਸ ਤਰ੍ਹਾਂ ਹੀ ਇਹ ਖੇਡ ਖੇਡਣ ਤੋਂ ਰੋਕੇ ਜਾਣ ਕਾਰਨ ਆਪਣੇ ਪਰਿਵਾਰ ਵਿੱਚ ਭਰਾ ਭਾਬੀ ਭੈਣ ਅਤੇ ਇੱਕ ਦੋਸਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।