PM ਮੋਦੀ ਪੰਜਾਬ ਚ ਕਰਨ ਜਾ ਰਹੇ ਕੱਲ੍ਹ ਨੂੰ ਇਸ ਤਰਾਂ ਰੈਲੀ ਹੋ ਗਈਆਂ ਪੂਰੀਆਂ ਤਿਆਰੀਆਂ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕੁਝ ਦਿਨ ਪਹਿਲਾਂ ਪੰਜਾਬ ਦਾ ਦੌਰਾ ਸੀ , ਜਿਸ ਦੌਰਾਨ ਉਨ੍ਹਾਂ ਦੇ ਵੱਲੋਂ ਫ਼ਿਰੋਜ਼ਪੁਰ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕੀਤਾ ਜਾਣਾ ਸੀ, ਪਰ ਇਹ ਰੈਲੀ ਤਾਂ ਉਨ੍ਹਾਂ ਦੀ ਧਰੀ ਦੀ ਧਰੀ ਰਹਿ ਗਈ ਤੇ ਉਨ੍ਹਾਂ ਵੱਲੋਂ ਸੁਰੱਖਿਆ ਵਿੱਚ ਕੁਤਾਹੀ ਦੇ ਦੋਸ਼ ਲਗਾਏ ਜਾ ਰਹੇ ਹਨ । ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਸਬੰਧੀ ਹੁਣ ਉੱਚ ਪੱਧਰੀ ਜਾਂਚ ਵੀ ਚੱਲ ਰਹੀ ਹੈ। ਹੁਣ ਇਸੇ ਵਿਚਕਾਰ ਖ਼ਬਰ ਸਾਹਮਣੇ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਲ ਪੰਜਾਬ ਦੇ ਵਿੱਚ ਇੱਕ ਵੱਖਰੇ ਢੰਗ ਦੇ ਨਾਲ ਰੈਲੀ ਹੋਣ ਜਾ ਰਹੀ ਹੈ । ਜਿਸ ਨੂੰ ਲੈ ਕੇ ਹੁਣ ਬੀਜੇਪੀ ਵਰਕਰਾਂ ਦੇ ਵਲੋ ਤਿਆਰੀਆਂ ਕਰ ਲਈਆਂ ਗਈਆਂ ਹਨ ।

ਦਰਅਸਲ ਹੁਣ ਬੀਜੇਪੀ ਵਰਕਰ ਪ੍ਰਧਾਨਮੰਤਰੀ ਨਰੇਂਦਰ ਮੋਦੀ ਤੋਂ ਵਿਧਾਨ ਸਭਾ ਚੋਣਾਂ ਵਿਚ ਜਿਤ ਦਾ ਮੰਤਰ ਲੈਣਗੇ ਤੇ ਇਸ ਦੇ ਲਈ ਭਾਜਪਾ ਪਾਰਟੀ ਵੱਲੋਂ ਹੁਣ ਸੋਲ਼ਾਂ ਜਨਵਰੀ ਨੂੰ ਇਕ ਵੱਡੀ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਹ ਰੈਲੀ ਵਰਚੁਅਲ ਰੂਪ ਵਿਚ ਕੀਤੀ ਜਾਵੇਗੀ । ਜਿਸ ਦੇ ਜ਼ਰੀਏ ਤਿੱਨ ਲੱਖ ਤੋਂ ਵੱਧ ਵਰਕਰਾਂ ਨੂੰ ਜੋੜਨ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਜ਼ਾਬਤਾ ਲੱਗ ਚੁੱਕਿਆ ਹੈ ਤੇ ਚੋਣ ਕਮਿਸ਼ਨ ਵੱਲੋਂ ਹੁਣ ਪੰਜਾਬ ਭਰ ਦੇ ਵਿੱਚ ਪੰਦਰਾਂ ਜਨਵਰੀ ਤਕ ਸਾਰੇ ਹੀ ਸਿਆਸੀ ਸਮਾਗਮਾਂ ਤੇ ਚੋਣ ਪ੍ਰਚਾਰ ਕਰਨ ਤੇ ਰੋਕ ਲਗਾ ਦਿੱਤੀ ਗਈ ਹੈ ।

ਜਿਸ ਦੇ ਚੱਲਦੇ ਹੁਣ ਵੱਖ ਵੱਖ ਸਿਆਸੀ ਪਾਰਟੀਆਂ ਰੈਲੀਆਂ ਕਰ ਕੇ ਚੋਣਾਂ ਸਬੰਧੀ ਚਰਚਾ ਰਣਨੀਤੀ ਤਿਆਰ ਕਰ ਰਹੀਆਂ ਹਨ । ਇਸ ਦੇ ਚੱਲਦੇ ਹੁਣ ਭਾਜਪਾ ਪਾਰਟੀ ਦੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਨ ਦੀਆਂ ਤਿਆਰੀਆਂ ਵਿਚ ਹੈ ।

ਇਸ ਦੇ ਚਲਦੇ ਹੁਣ ੳੁਨ੍ਹਾਂ ਦੇ ਵੱਲੋਂ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਤਿੰਨ ਲੱਖ ਭਾਜਪਾ ਵਰਕਰਾਂ ਦੇ ਨਾਲ ਵਰਚੂਅਲ ਰੈਲੀ ਕੀਤੀ ਜਾਵੇਗੀ । ੲਿਸ ਤੋਂ ੲਿਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਜੇ ਪੀ ਨੱਢਾ ਵੀ ਇਸ ਰੈਲੀ ਨੂੰ ਸੰਬੋਧਿਤ ਕਰ ਸਕਦੇ ਹਨ। ਕਈ ਵੱਡੇ ਆਗੂ ਵੀ ਇਸ ਵਰਚੁਅਲ ਰੈਲੀ ਵਿੱਚ ਸ਼ਾਮਲ ਹੋ ਸਕਦੇ ਹਨ ।