ਆਈ ਤਾਜ਼ਾ ਵੱਡੀ ਖਬਰ
ਘਰੇਲੂ ਝਗੜੇ ਸਾਨੂੰ ਸਾਰਿਆਂ ਨੂੰ ਆਮ ਦੇਖਣ ਨੂੰ ਮਿਲਦੇ ਹਨ । ਇਹ ਘਰੇਲੂ ਝਗਡ਼ੇ ਸਾਨੂੰ ਹਰ ਰੋਜ਼ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਦੇ ਘਰਾਂ ਚ ,ਕਦੇ ਗਲੀਆਂ ਦੇ ਵਿੱਚ ,ਤੇ ਕਦੇ ਸੜਕਾਂ ਤੇ ਵਾਪਰਦੇ ਆਮ ਦਿਖਾਈ ਦਿੰਦੇ ਹਨ । ਇਹ ਘਰੇਲੂ ਝਗੜੇ ਵਾਪਰਨ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਕਦੇ ਘਰ ਦੇ ਵਿਚ ਛੋਟੇ ਮੋਟੇ ਮਨ ਮੁਟਾਵ, ਕਦੇ ਜ਼ਮੀਨੀ ਵਿਵਾਦ ਆਦਿ ਹੁੰਦੇ ਹਨ । ਕਈ ਵਾਰ ਇਹ ਘਰੇਲੂ ਝਗੜੇ ਥਾਣਿਆਂ ਤਕ ਪਹੁੰਚ ਜਾਂਦੇ ਹਨ । ਕੋਰਟ ਕਚਹਿਰੀ ਦੇ ਚੱਕਰ ਵੀ ਕਈ ਵਾਰ ਇਨ੍ਹਾਂ ਘਰੇਲੂ ਝਗਡ਼ਿਆਂ ਦੇ ਕਾਰਨ ਲਗਾਉਣੇ ਪੈ ਸਕਦੇ ਹਨ । ਪਰ ਅੱਜ ਇਕ ਬੇਹੱਦ ਹੀ ਹੈਰਾਨੀ ਵਾਲਾ ਮਾਮਲਾ ਗੜ੍ਹਸ਼ੰਕਰ ਤੋਂ ਸਾਹਮਣੇ ਆਇਆ । ਜਿੱਥੇ ਇਕ ਔਰਤ ਆਪਣੇ ਬੱਚਿਆਂ ਨੂੰ ਲੈ ਕੇ ਇਕ ਐੱਨ. ਆਰ .ਆਈ ਪਤੀ ਦੇ ਘਰ ਦੇ ਬਾਹਰ ਧਰਨਾ ਲਗਾ ਕੇ ਬੈਠ ਗਈ ।
ਪਰ ਜਦੋਂ ਇਸ ਔਰਤ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਅੌਰਤ ਨੇ ਕੁਝ ਹੈਰਾਨੀਜਨਕ ਖੁਲਾਸੇ ਕੀਤੇ । ਦਰਅਸਲ ਗੜ੍ਹਸ਼ੰਕਰ ਦੇ ਪਿੰਡ ਇਬ੍ਰਾਹੀਮਪੁਰ ਵਿਚ ਅੱਜ ਦੋ ਜੁੜਵਾ ਬੱਚੀਆਂ ਦੀ ਮਾਂ ਨੇ ਇਕ ਐਨ .ਆਰ .ਆਈ ਵਿਅਕਤੀ ਦੇ ਘਰ ਦੇ ਮੂਹਰੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ । ਜਦੋਂ ਪੀੜਤਾ ਰਣਜੀਤ ਕੌਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਅੌਰਤ ਨੇ ਦੋਸ਼ ਲਗਾਏ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਐੱਨ. ਆਰ .ਆਈ ਪਰਮਜੀਤ ਸਿੰਘ ਅਣਖੀ ਦੇ ਨਾਲ ਰਹਿ ਰਹੀ ਸੀ ।
ਇੰਨਾ ਹੀ ਨਹੀਂ ਸਗੋਂ ,ਦੋਵੇਂ ਪਤੀ ਪਤਨੀ ਦੇ ਰਿਸ਼ਤੇ ਦੇ ਵਾਂਗ ਇਕ ਦੂਜੇ ਦੇ ਨਾਲ ਰਹਿੰਦੇ ਸੀ ਅਤੇ ਉਨ੍ਹਾਂ ਇਸੇ ਵਕਫ਼ੇ ਦੌਰਾਨ ਦੋ ਜੁੜਵਾ ਬੱਚੀਆਂ ਨੂੰ ਟੈਸਟ ਟਿਊਬ ਰਾਹੀਂ ਜਨਮ ਦਿੱਤਾ । ਪਰ ਪਰਮਜੀਤ ਸਿੰਘ ਅਣਖੀ ਨੂੰ ਇਸ ਗੱਲ ਤੋਂ ਤਕਲੀਫ ਸੀ ਕਿਉਂਕਿ ਉਸ ਨੂੰ ਜੁੜਵਾ ਲੜਕਿਆਂ ਨਹੀਂ ਸਗੋਂ ਲੜਕੇ ਚਾਹੀਦੇ ਸਨ । ਉੱਥੇ ਹੀ ਇਸ ਮੌਕੇ ਗੱਲਬਾਤ ਕਰਦਿਆਂ ਪੀੜਤਾ ਨੇ ਦੱਸਿਆ ਕਿ ਪਰਮਜੀਤ ਦਾ ਪਹਿਲਾ ਜਰਮਨ ਦੇ ਵਿੱਚ ਵਿਆਹ ਹੋ ਚੁੱਕਿਆ ਸੀ । ਪਰ ਉਥੋਂ ਪਰਮਜੀਤ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਦਿੱਤਾ ਸੀ ।
ਜਿੱਥੇ ਉਸ ਦੇ ਬੱਚੇ ਵੀ ਸਨ। ਪੀਡ਼ਤਾ ਨੇ ਦੱਸਿਆ ਕਿ ਉਸ ਦੀ ਸੱਸ ਅਤੇ ਪਰਮਜੀਤ ਸਿੰਘ ਨੇ ਉਸ ਨੂੰ ਪਿਛਲੇ ਸੱਤ ਦਿਨਾਂ ਤੋਂ ਮਾਰ ਕੁੱਟ ਕੇ ਘਰੋਂ ਬਾਹਰ ਕੱਢ ਦਿੱਤਾ । ਜਿਸ ਤੇ ਚਲ ਦੇ ਉਸਦੇ ਵੱਲੋਂ ਪੁਲੀਸ ਪ੍ਰਸ਼ਾਸਨ ਨੂੰ ਦਰਖਾਸਤ ਵੀ ਦਿੱਤੀ ਗਈ ਸੀ । ਪਰ ਅਜੇ ਤਕ ਉਸ ਤੇ ਕੋਈ ਕਾਰਵਾਈ ਕਰ ਕੇ ਇਨਸਾਫ ਨਹੀਂ ਮਿਲਿਆ । ਜਿਸ ਦੇ ਰੋਸ ਵਜੋਂ ਅੱਜ ਉਹ ਸੜਕ ਤੇ ਬੈਠ ਕੇ ਇਨਸਾਫ਼ ਦੀ ਗੁਹਾਰ ਲਗਾ ਰਹੀ ਹੈ । ਜ਼ਿਕਰਯੋਗ ਹੈ ਕਿ ਇਸ ਦੌਰਾਨ ਕਈ ਸਿਆਸੀ ਲੀਡਰਾਂ ਅਤੇ ਵੱਲੋਂ ਵੀ ਆ ਕੇ ਇਸ ਔਰਤ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ ।
Home ਤਾਜਾ ਖ਼ਬਰਾਂ NRI ਦੀ ਘਰਵਾਲੀ ਨੇ ਘਰ ਦੇ ਗੇਟ ਮੂਹਰੇ ਲਾਇਆ ਧਰਨਾ ਕਾਰਨ ਜਾਣ ਸਭ ਰਹਿ ਗਏ ਹੱਕੇ ਬੱਕੇ – ਤਾਜਾ ਵੱਡੀ ਖਬਰ
Previous Postਪੰਜਾਬ ਚ ਵਾਪਰਿਆ ਕਹਿਰ ਕ੍ਰਿਕੇਟ ਖੇਡਦਿਆਂ ਇਸ ਤਰਾਂ ਹੋਈ ਮੁੰਡੇ ਦੀ ਮੌਤ , ਛਾਈ ਸੋਗ ਦੀ ਲਹਿਰ
Next Postਹੁਣੇ ਹੁਣੇ ਇਥੇ ਅਬਾਦੀ ਵਾਲੇ ਇਲਾਕੇ ਚ ਹਵਾਈ ਜਹਾਜ ਹੋਇਆ ਕਰੇਸ਼ ਹੋਇਆ ਮੌਤਾਂ – ਬਚਾਅ ਕਾਰਜ ਜਾਰੀ