ਤਾਜਾ ਵੱਡੀ ਖਬਰ
ਜੰਮੂ ਕਸ਼ਮੀਰ : ਇਸ ਵੇਲੇ ਦੀ ਵੱਡੀ ਖਬਰ ਮਾਤਾ ਵੈਸ਼ਨੂੰ ਦੇਵੀ ਜੀ ਦੇ ਮੰਦਰ ਤੋਂ ਆ ਰਹੀ ਹੈ ਜਿਥੇ ਸ਼ਨੀਵਾਰ ਨੂੰ ਦਿਨ ਭਰ ਸੰਘਣੇ ਬੱਦਲਾਂ ਤੋਂ ਬਾਅਦ ਰਾਤ 8.30 ਵਜੇ ਦੇ ਕਰੀਬ ਮਾਤਾ ਵੈਸ਼ਨੋ ਦੇਵੀ ਮੰਦਰ ‘ਚ ਭਾਰੀ ਬਾਰਿਸ਼ ਹੋਈ।ਜਿਸ ਦੌਰਾਨ ਸ਼ਰਧਾਲੂਆਂ ਨੂੰ ਖਰਾਬ ਮੌਸਮ ਅਤੇ ਲਗਾਤਾਰ ਬਾਰਿਸ਼ ਦਾ ਵੀ ਸਾਹਮਣਾ ਕਰਨਾ ਪਿਆ ਪਰ ਇਸ ਦੇ ਬਾਵਜੂਦ ਸ਼ਰਧਾਲੂ ਪੂਰੇ ਉਤਸ਼ਾਹ ਨਾਲ ਭਵਨ ਵੱਲ ਵਧਦੇ ਰਹੇ। ਇਸ ਦੌਰਾਨ ਤਾਪਮਾਨ 25 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ। ਦੂਜੇ ਪਾਸੇ ਦਿਨ ਭਰ ਬੱਦਲ ਛਾਏ ਰਹਿਣ ਕਾਰਨ ਹੈਲੀਕਾਪਟਰ ਸੇਵਾ ਵੀ ਠੱਪ ਰਹੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਜੰਮੂ-ਕਸ਼ਮੀਰ ‘ਚ ਬਾਰਿਸ਼ ਹੋਈ ਸੀ ਜਿਸ ਕਾਰਨ ਤਾਪਮਾਨ ਆਮ ਨਾਲੋਂ ਹੇਠਾਂ ਆ ਗਿਆ ਸੀ। ਮੌਸਮ ਵਿਭਾਗ ਨੇ 23 ਜੁਲਾਈ ਤੱਕ ਹਲਕੀ ਤੋਂ ਆਮ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਦਸਣ ਜੋਗ ਹੈ ਕੇ ਇਹਨਾਂ ਦਿਨਾਂ ਚ ਹਜਾਰਾਂ ਦੀ ਗਿਣਤੀ ਚ ਸ਼ਰਧਾਲੂ ਮਾਤਾ ਜੀ ਦੇ ਦਰਸ਼ਨਾਂ ਲਈ ਰੋਜਾਨਾ ਜਾ ਰਹੇ ਹਨ।