LPG ਸਿਲੰਡਰ ਵਰਤਣ ਵਾਲਿਆਂ ਲਾਏ ਆ ਰਹੀ ਇਹ ਵੱਡੀ ਖਬਰ , ਲੋਕਾਂ ਚ ਖੁਸ਼ੀ

ਆਈ ਤਾਜਾ ਵੱਡੀ ਖਬਰ

ਅੱਜ ਦੇ ਸਮੇਂ ਵਿੱਚ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਵਿੱਚ ਘਰ ਦੀ ਰਸੋਈ ਵਿਚ ਗੈਸ ਸਲੰਡਰ ਦਾ ਹੋਣਾ ਬਹੁਤ ਜ਼ਰੂਰੀ ਹੈ। ਜਿਸ ਤੋਂ ਬਿਨਾਂ ਘਰ ਦਾ ਗੁਜ਼ਾਰਾ ਨਹੀਂ ਹੋ ਸਕਦਾ। ਅਗਰ ਘਰ ਦੀ ਰਸੋਈ ਵਿਚ ਗੈਸ ਨਹੀਂ ਹੋਵੇਗਾ ਤਾਂ ਇਸ ਗੈਸ ਸਲੰਡਰ ਤੋਂ ਬਿਨਾਂ ਰੋਟੀ ਦਾ ਬਣਨਾ ਅਸੰਭਵ ਹੋ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਗਾਹਕਾਂ ਨੂੰ ਗੈਸ ਸਲੰਡਰ ਨਾਲ ਜੁੜੀਆਂ ਹੋਈਆਂ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਗੈਸ ਸਿਲੰਡਰ ਅੱਜ ਹਰ ਘਰ ਦੀ ਇੱਕ ਅਜਿਹੀ ਜ਼ਰੂਰਤ ਬਣ ਚੁੱਕੀ ਹੈ।

ਜਿਸ ਤੋਂ ਬਿਨਾਂ ਘਰ ਵਿਚ ਗੈਸ ਚੁੱਲ੍ਹਾ ਨਹੀਂ ਬਲ ਸਕਦਾ। ਇਸ ਲਈ ਸਰਕਾਰ ਵੱਲੋਂ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਈ ਤਰ੍ਹਾਂ ਦੇ ਐਲਾਨ ਕੀਤੇ ਜਾਂਦੇ ਹਨ ਤਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਸਕੇ। ਹੁਣ ਐਲਪੀਜੀ ਗੈਸ ਵਰਤਣ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੋਣ ਐਲਪੀਜੀ ਸਿਲੰਡਰ ਦੀ ਬੁਕਿੰਗ ਕਰਵਾਉਣ ਵਾਲੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਇਕ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ।

ਜਿਸ ਦੇ ਅਨੁਸਾਰ ਗੈਸ ਏਜੰਸੀ ਤੋਂ ਗੈਸ ਬੁੱਕ ਕਰਨ ਦੀ ਜ਼ਰੂਰਤ ਨਹੀ ਹੋਵੇਗੀ, ਜ਼ਰੂਰਤ ਪੈਣ ਤੇ ਤੁਸੀਂ ਕਿਸੇ ਹੋਰ ਗੈਸ ਏਜੰਸੀ ਤੋਂ ਵੀ ਗੈਸ ਬੁੱਕ ਕਰਵਾ ਸਕਣਗੇ। ਹੁਣ ਇਕ ਵਾਰ ਫਿਰ ਤੋਂ ਐਲਪੀਜੀ ਬੁਕਿੰਗ ਅਤੇ ਸਪੁਰਦਗੀ ਪ੍ਰਣਾਲੀ ਨੂੰ ਬਹੁਤ ਆਸਾਨ ਬਣਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪਿਛਲੇ ਸਾਲ ਜਦੋਂ ਐਲਪੀਜੀ ਦੇ ਨਿਯਮਾਂ ਦੀ ਚਰਚਾ ਕੀਤੀ ਜਾ ਰਹੀ ਸੀ ਤਾਂ ਇਹ ਵਿਚਾਰਿਆ ਗਿਆ ਸੀ ਕਿ ਖਪਤਕਾਰਾਂ ਨੂੰ ਐਲਪੀਜੀ ਸਿਲੰਡਰ ਭਰਵਾਉਣ ਲਈ ਗੈਸ ਏਜ਼ੰਸੀ ਤੇ ਨਿਰਭਰ ਨਹੀਂ ਕਰਨਾ ਚਾਹੀਦਾ।

ਇਸ ਲਈ ਸਰਕਾਰ ਅਤੇ ਤੇਲ ਕੰਪਨੀਆਂ ਇੱਕ ਪਲੇਟਫਾਰਮ ਤਿਆਰ ਕਰਨਗੀਆਂ। ਅਗਰ ਕੋਈ ਹੋਰ ਗੈਸ ਏਜੰਸੀ ਨਜ਼ਦੀਕ ਹੈ ਤਾਂ ਉਸਨੂੰ ਐਲ ਪੀ ਜੀ ਦਾ ਸਿਲੰਡਰ ਦੁਆਰਾ ਭਰਨਾ ਚਾਹੀਦਾ ਹੈ। ਹੁਣ ਸਰਕਾਰ ਅਤੇ ਤੇਲ ਕੰਪਨੀਆਂ ਵਿਚਾਰ ਕਰ ਰਹੀਆਂ ਹਨ ਕਿ ਖਪਤਕਾਰਾਂ ਲਈ ਐਲ ਪੀ ਜੀ ਗੈਸ ਤੇ ਰਿਫਿਲ ਦੀ ਬੁਕਿੰਗ ਦੀ ਪ੍ਰਕਿਰਿਆ ਨੂੰ ਸੌਖਾ ਅਤੇ ਤੇਜ਼ ਬਣਾਇਆ ਜਾਣਾ ਚਾਹੀਦਾ ਹੈ। ਪਿਛਲੇ ਸਾਲ 1 ਨਵੰਬਰ 2020 ਤੋਂ ਕੁਝ ਤਬਦੀਲੀਆਂ ਲਾਗੂ ਕੀਤੀਆਂ ਗਈਆਂ ਸਨ। ਜਿਸ ਵਿੱਚ ਗੈਸ ਸਿਲੰਡਰ ਦੀ ਬੁਕਿੰਗ ਓਟੀਪੀ ਅਧਾਰਤ ਸੀ ਤਾਂ ਜੋ ਬੁਕਿੰਗ ਪ੍ਰਣਾਲੀ ਵਧੇਰੇ ਸੁਰੱਖਿਅਤ ਅਤੇ ਬਿਹਤਰ ਹੋ ਸਕੇ।