ਆਈ ਤਾਜਾ ਵੱਡੀ ਖਬਰ
ਅਕਸਰ ਇਹ ਦੇਖਿਆ ਜਾਦਾ ਹੈ ਕਿ ਜਦੋ ਕੋਈ ਨਵੀ ਸਰਕਾਰ ਬਣਨੀ ਹੋਵੇ ਜਾਂ ਚੋਣਾਂ ਨਜ਼ਦੀਕ ਹੋਣ ਤਾਂ ਮਹਿੰਗਾਈ ਇਕ ਬਹੁਤ ਵੱਡਾ ਮੁੱਦਾ ਬਣਿਆ ਹੁੰਦਾ ਹੈ। ਪਰ ਲਗਾਤਾਰ ਆਮ ਜਾਂ ਰੋਜਾਨਾ ਵਰਤੋ ਵਾਲਿਆ ਚੀਜ਼ਾਂ ਜਾਂ ਘਰੇਲੂ ਵਸਤੂਆ ਦੀਆ ਕੀਮਤਾਂ ਲਗਾਤਾਰ ਵਧਾਇਆ ਜਾ ਰਹੀਆ ਹਨ ਅਤੇ ਆਮ ਲੋਕਾਂ ਦੀਆ ਜੇਬ ਤੇ ਬੋਝ ਪਾਇਆ ਜਾਦਾ ਹੈ ਅਤੇ ਆਮ ਲੋਕਾਂ ਨੂੰ ਮਹਿੰਗਾਈ ਦੀ ਮਾਰ ਝੱਲਣ ਲਈ ਮਜ਼ਬੂਰ ਕੀਤਾ ਜਾਦਾ ਹੈ ਜਿਸ ਨਾਲ ਉਨ੍ਹਾਂ ਨੂੰ ਕਈ ਤਰ੍ਹਾਂ ਦੀਆ ਦਿੱਕਤਾਂ ਦਾ ਸਾਹਮਣਾ ਕਰਨਾ ਪੈਦਾ ਹੈ। ਇਸੇ ਤਰ੍ਹਾਂ ਇਕ ਵਾਰ ਫੇਰ ਕੀਮਤ ਵੱਧ ਰਹੀਆ ਹਨ।
ਦਰਅਸਲ ਹੁਣ ਇਹ ਖਬਰ ਨਾਲ ਤੁਹਾਡੇ ਬਜ਼ਟ ਉੱਤੇ ਹੋਰ ਬੋਝ ਪਾ ਸਕਦੀ ਹੈ। ਦੱਸ ਦਈਏ ਕਿ ਹੁਣ ਇਹ ਜਾਣਕਾਰੀ ਮਿਲ ਰਹੀ ਹੈ ਕਿ LPG ਸਲੰਡਰ ਤਕਰੀਬਨ 73.5 ਰੁਪਏ ਮਹਿੰਗਾ ਹੋ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ LPG ਸਲੰਡਰਾਂ ਦੀਆ ਕੀਮਤਾਂ ਵਿਚ ਵਾਧਾ ਸਰਕਾਰੀ ਤੇਲ ਕੰਪਨੀਆਂ ਨੇ ਵੱਲੋ ਕੀਤਾ ਗਿਆ ਹੈ। ਦੱਸ ਦਈਏ ਕਿ ਅੱਜ ਯਾਨੀ ਕਿ ਇਕ ਅਗਸਤ ਤੋਂ ਐੱਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ (LPG Gas Cylinder Price) ਵਿੱਚ ਇਹ ਵਾਧਾ ਲਾਗੂ ਕੀਤਾ ਜਾਵੇਗਾ।
ਦੱਸ ਦਈਏ ਕਿ ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (IOC) ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਨੇ ਕਮਰਸ਼ੀਅਲ ਗੈਸ ਸਿਲੰਡਰ 19 ਕਿੱਲੋ ਵਾਲੇ ਸਿਲੰਡਰ ਦੀਆਂ ਕੀਮਤਾਂ ਵਿਚ ਇਸ ਵਾਧੇ ਦਾ ਦਾ ਇਜ਼ਾਫਾ ਕੀਤਾ ਹੈ ਜੋ ਕਿ 73.5 ਰੁਪਏ ਦਾ ਵਾਧਾ ਕਿਹਾ ਜਾ ਰਿਹਾ ਹੈ। ਦੱਸ ਦਈਏ ਕਿ ਦੂਜੇ ਪਾਸੇ ਦੇਸ ਦੀ ਰਾਜਧਾਨੀ ਦਿੱਲੀ ਵਿਚ ਵੀ ਕਮਰਸ਼ੀਅਲ ਗੈਸ ਸਿਲੰਡਰ 19 ਕਿੱਲੋਗ੍ਰਾਮ ਦੀ ਕੀਮਤ 1500 ਰੁਪਏ ਤੋਂ ਵੱਧ ਗਈ ਹੈ ਜੋ ਕਿ ਹੁਣ ਤਕਰੀਬਨ 1623 ਰੁਪਏ ਹੋ ਗਈ ਹੈ।
ਦੱਸ ਦਈਏ ਕਿ ਇਨ੍ਹਾਂ ਕੰਪਨੀਆਂ ਦੇ ਵੱਲੋਂ 14.2 ਕਿੱਲੋਗ੍ਰਾਮ ਆਮ ਆਦਮੀ ਦੀ ਵਰਤੋਂ ਵਾਲੇ ਰਸੋਈ ਗੈਸ ਸਿਲੰਡਰ ਜੋ ਬਿਨਾਂ ਸਬਸਿਡੀ ਹਨ ਉਨ੍ਹਾਂ ਦੀਆ ਕੀਮਤਾਂ ਵਿਚ ਵਾਧਾ ਨਹੀਂ ਕੀਤਾ ਹੈ। ਦੱਸ ਦਈਏ ਕਿ ਜੇਕਰ ਤੁਸੀ ਰਸੋਈ ਗੈਸ ਸਿਲੰਡਰ ਦੀ ਕੀਮਤ ਦੀ ਬਾਰੇ ਕੋਈ ਜਾਣਕਾਰੀ ਚਾਹੀਦੀ ਜੋਵੇ ਤਾਂ ਇਸ ਬਾਰੇ ਸਰਕਾਰੀ ਤੇਲ ਕੰਪਨੀ ਦੀ ਵੈੱਬਸਾਈਟ ਜਾਣਕਾਰੀ ਮਿਲ ਜਾਵੇਗੀ। ਕਿਉਕਿ ਇਸ ਵੈੱਬਸਾਇਟ ਉਤੇ ਹੀ ਕੰਪਨੀਆਂ ਹਰ ਮਹੀਨੇ ਨਵੇਂ ਰੇਟ ਆਪਡੇਟ ਕਰਦੀਆਂ ਰਹਿੰਦੀਆ ਹਨ। ਇਸ ਵੈਬਸਾਇਟ ਦਾ ਲਿੰਕ (https://iocl.com/Products/IndaneGas.aspx) ਹੈ। ਤੁਸੀ ਆਪਣੇ ਸ਼ਹਿਰ ਦਾ ਨਾਮ ਲਿਖ ਕੇ ਗੈਸ ਸਿਲੰਡਰ ਦੇ ਰੇਟ ਚੈੱਕ ਕਰ ਸਕਦੇ ਹੋ।
Previous Postਅਚਾਨਕ ਹੁਣੇ ਹੁਣੇ 30 ਸਤੰਬਰ ਤੱਕ ਲਈ ਕੇਂਦਰ ਸਰਕਾਰ ਨੇ ਕਰਤਾ ਇੰਡੀਆ ਲਈ ਇਹ ਐਲਾਨ – ਤਾਜਾ ਵੱਡੀ ਖਬਰ
Next Postਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਹੋਇਆ ਮੌਤ ਦਾ ਤਾਂਡਵ , ਛਾਈ ਸੋਗ ਦੀ ਲਹਿਰ