ਆਈ ਤਾਜਾ ਵੱਡੀ ਖਬਰ
ਦੇਸ਼ ਦੀ ਬਹੁਤ ਸਾਰੀ ਅਬਾਦੀ ਪਹਿਲਾਂ ਹੀ ਕਰੋਨਾ ਦੀ ਮਾਰ ਝੱਲ ਚੁੱਕੀ ਹੈ। ਕਿਉਂਕਿ ਕਰੋਨਾ ਦੇ ਸਮੇਂ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਸਨ ਤੇ ਲੋਕਾਂ ਨੂੰ ਭਾਰੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਲੋਕਾਂ ਵੱਲੋਂ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਉਥੇ ਹੀ ਮੁੜ ਤੋਂ ਕਰੋਨਾ ਕੇਸਾਂ ਵਿੱਚ ਹੋਏ ਵਾਧੇ ਨੇ ਦੁਨੀਆ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੀਆਂ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਵੱਲੋਂ ਸਮੇਂ ਸਮੇਂ ‘ਤੇ ਵੱਖ ਵੱਖ ਨਿਯਮਾਂ ਵਿੱਚ ਸੋਧ ਕਰਕੇ ਜਾਂ ਨਵੇਂ ਨਿਯਮ ਬਣਾ ਕੇ ਇਸ ਸਮਾਜ ਦੀ ਵਿਵਸਥਾ ਨੂੰ ਕਾਇਮ ਰੱਖਿਆ ਜਾਂਦਾ ਹੈ।
ਜਿਥੇ ਕੇਂਦਰ ਸਰਕਾਰ ਵੱਲੋਂ ਕਈ ਨਵੀਆਂ ਨੀਤੀਆਂ ਲਾਗੂ ਕੀਤੀਆਂ ਜਾਂਦੀਆਂ ਹਨ । ਉਥੇ ਹੀ ਗਰੀਬ ਵਰਗ ਉਪਰ ਇਨ੍ਹਾਂ ਦਾ ਅਸਰ ਦੇਖਣ ਨੂੰ ਮਿਲਦਾ ਹੈ।ਹੁਣ LPG ਗੈਸ ਸਿਲੰਡਰ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਨਾਲ ਖ਼ੁਸ਼ੀ ਦੀ ਲਹਿਰ ਫੈਲ ਗਈ ਹੈ। ਗੈਸ ਸਿਲੰਡਰ ਵਰਤਣ ਵਾਲਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਚਾਰ ਵਿਸ਼ੇਸ਼ ਸਹੂਲਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਜਿਸ ਬਾਰੇ ਕੰਪਨੀ ਵੱਲੋਂ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਕਰੋਨਾ ਦੌਰਾਨ ਗਾਹਕਾਂ ਨੂੰ ਮਿਸ ਕਾਲ ਕਰਕੇ ਸਿਲੰਡਰ ਬੁੱਕ ਕਰਨ ਦੀ ਆਗਿਆ ਦਿੱਤੀ ਗਈ ਹੈ। ਜਿਸ ਨਾਲ ਬਜ਼ੁਰਗਾਂ ਨੂੰ ਵੀ ਰਾਹਤ ਮਿਲੇਗੀ ਜਾਰੀ ਕੀਤੇ ਗਏ ਇਸ 8454955555 ਨੰਬਰ ਤੇ ਇੰਡੇਨ ਦਾ ਐਲਪੀਜੀ ਸਿਲੰਡਰ ਬੁੱਕ ਕੀਤਾ ਜਾ ਸਕਦਾ ਹੈ। ਜਿਸ ਉਪਰ ਮਿਸਡ ਕਾਲ ਵੀ ਕੀਤੀ ਜਾ ਸਕਦੀ ਹੈ। ਉਥੇ ਹੀ ਕੰਪਨੀ ਵੱਲੋਂ ਘਰ ਤੋਂ ਬਾਹਰ ਕੰਮ ਕਰਨ ਵਾਲੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਪੰਜ ਕਿੱਲੋ ਦਾ ਛੋਟਾ ਗੈਸ ਸਲੰਡਰ ਵੀ ਸ਼ੁਰੂ ਕੀਤਾ ਗਿਆ ਹੈ। ਜੋ ਇੰਡੇਨ ਦੀ ਏਜੰਸੀ ਜਾਂ ਕੰਪਨੀ ਦੇ ਪੈਟਰੋਲ ਪੰਪ ਤੋਂ ਖਰੀਦਿਆ ਜਾ ਸਕਦਾ ਹੈ।
ਉਥੇ ਹੀ ਕੰਪਨੀ ਵੱਲੋਂ ਗਾਹਕਾਂ ਲਈ ਕੰਬੋ ਸਲੰਡਰ ਦੀ ਪੇਸ਼ਕਸ਼ ਵੀ ਕੀਤੀ ਗਈ ਹੈ। ਜਿੱਥੇ 14.4 ਕਿਲੋ ਭਾਰ ਦੇ ਸਲੰਡਰ ਨਾਲ 5 ਕਿਲੋਂ ਸਿਲੰਡਰ ਵੀ ਪ੍ਰਾਪਤ ਕਰ ਸਕਦੇ ਹੋ। ਕੰਪਨੀ ਨੇ ਜਾਣਕਾਰੀ ਦਿਤੀ ਹੈ ਕਿ ਗਾਹਕਾਂ ਨੂੰ ਹੁਣ ਇੰਡੇਨ ਤੇਜ਼ ਸਲੰਡਰ ਮਿਲੇਗਾ, ਜਿਸ ਵਿੱਚ ਵਧੇਰੇ ਕੁਸ਼ਲਤਾ ਹੋਵੇਗੀ ਅਤੇ ਗਾਹਕਾਂ ਨੂੰ ਉੱਚ ਪੱਧਰੀ ਐਲ ਪੀ ਜੀ ਗੈਸ ਪ੍ਰਦਾਨ ਕਰੇਗਾ। ਇਹ ਚਾਰ ਨਵੀਆਂ ਸੇਵਾਵਾਂ ਕੰਪਨੀ ਵੱਲੋਂ ਗਾਹਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ੁਰੂ ਕੀਤੀਆਂ ਹਨ।
Previous Postਆਖਰ ਸਿੱਧੂ ਨੇ ਬਦਲੀ ਪਾਰਟੀ ਆਪ ਚ ਹੋ ਗਿਆ ਸ਼ਾਮਲ , ਵੱਡੀ ਪ੍ਰੈਸ ਕਾਨਫਰੰਸ ਚ ਭਗਵੰਤ ਮਾਨ ਨੇ ਕਰਵਾਈ ਇੰਟਰੀ
Next Postਪੰਜਾਬ ਲਈ ਆਈ ਮਾੜੀ ਖਬਰ ਵਜਿਆ ਕੋਰੋਨਾ ਤੋਂ ਬਾਅਦ ਹੁਣ ਇਹ ਖਤਰੇ ਦਾ ਘੁੱਗੂ , ਸਰਕਾਰ ਪਈ ਚਿੰਤਾ ਚ