ਤਾਜਾ ਵੱਡੀ ਖਬਰ
ਐਲ ਪੀ ਜੀ ਸਲੰਡਰ ਵਰਤਣ ਵਾਲਿਆਂ ਲਈ ਹੁਣ ਖੁਸ਼ਖਬਰੀ ਸਾਹਮਣੇ ਆਈ ਹੈ, ਇੱਕ ਅਜਿਹੀ ਖੁਸ਼ਖਬਰੀ ਜਿਸਨੇ ਗ੍ਰਾਹਕਾਂ ਚ ਖੁਸ਼ੀ ਦੀ ਲਹਿਰ ਨੂੰ ਛੱਡ ਦਿੱਤਾ ਹੈ। ਇੱਕ ਅਜਿਹੀ ਸਕੀਮ ਆਈ ਹੈ,ਜਿਸਨੇ ਲੋਕਾਂ ਚ ਖੁਸ਼ੀ ਲਿਆਂਦੀ ਹੈ। ਹੁਣ ਮੁਫ਼ਤ ਐਲ ਪੀ ਜੀ ਸਲੰਡਰ ਮਿਲੇਗਾ ਨਾਲ ਦੀ ਨਾਲ ਹੀ ਕੈਸ਼ ਵੀ ਤੁਹਾਨੂੰ ਦਿੱਤਾ ਜਾਵੇਗਾ। ਐਲ ਪੀ ਜੀ ਕਨੈਕਸ਼ਨ ਦੇ ਨਾਲ ਨਾਲ ਇਹ ਕੈਸ਼ ਵੀ ਤੁਹਾਡੇ ਘਰ ਆਵੇਗਾ। ਸਕੀਮ ਤੁਹਾਡੇ ਘਰ ਖੁਸ਼ੀਆਂ ਲੈਕੇ ਆਵੇਗੀ।
ਇਸਦਾ ਲਾਭ ਹੁਣ ਗ੍ਰਾਹਕ ਲੈ ਸਕਦੇ ਨੇ, ਬਜਟ ਜਦ ਪੇਸ਼ ਕੀਤਾ ਗਿਆ ਸੀ ਤਾਂ ਉਸ ਵੇਲੇ ਇੱਕ ਕਰੋੜ ਨਵੇਂ ਐਲ ਪੀ ਜੀ ਕਨੈਕਸ਼ਨ ਦੇਣ ਦਾ ਵੀ ਜ਼ਿਕਰ ਹੋਇਆ ਸੀ। ਨਿਰਮਲਾ ਸੀਤਾਰਮਨ ਨੇ ਸਭਾ ਚ ਇੱਕ ਫਰਵਰੀ ਨੂੰ ਆਮ ਬਜਟ ਪੇਸ਼ ਕੀਤਾ, ਜਿਸ ਚ ਉਹਨਾਂ ਨੇ ਹੋਰ ਲੋਕਾਂ ਨੂੰ ਇਸਦਾ ਲਾਭ ਦੇਣ ਦੀ ਗਲ ਕਹੀ ਸੀ।ਸਰਕਾਰ ਵਲੋ ਲਿਆਂਦੀ ਗਈ ਉਜਵਲਾ ਯੋਜਨਾ ਦੇ ਤਹਿਤ ਗਰੀਬੀ ਰੇਖਾਂ ਦੇ ਥੱਲੇ ਰਹਿਣ ਵਾਲੇ ਲੋਕਾਂ ਨੂੰ ਇਸ ਸਕੀਮ ਦਾ ਲਾਭ ਮਿਲਦਾ ਹੈ। ਉਜਵਲਾ ਯੋਜਨਾ ਦੇ ਤਹਿਤ 8 ਕਰੋੜ ਲੋਕਾਂ ਨੂੰ ਲਾਭ ਦੇਣਾ ਸਰਕਾਰ ਦਾ ਇਕ ਉਦੇਸ਼ ਹੈ, ਟੀਚਾ ਹੈ, ਜਿਸਨੂੰ ਉਹ ਪੂਰਾ ਕਰਦੀ ਹੈ।
ਸਰਕਾਰ 8 ਕਰੋੜ ਪਰਿਵਾਰਾਂ ਨੂੰ ਐਲ ਪੀ ਜੀ ਕਨੈਕਸ਼ਨ ਦਿੰਦੀ ਹੈ, ਅਤੇ ਇਸਦੇ ਨਾਲ ਹੀ 1600 ਰੁਪਏ ਇਸੇ ਸਕੀਮ ਦੇ ਤਹਿਤ ਲੋਕਾਂ ਨੂੰ ਦਿੱਤੇ ਜਾਂਦੇ ਨੇ। ਦਸਣਾ ਬਣਦਾ ਹੈ ਕਿ ਇਹ ਜੌ ਰਕਮ ਹੈ ਇਹ ਕਨੈਕਸ਼ਨ ਤੁਸੀ ਖਰੀਦ ਸਕੋ ਉਸ ਲਈ ਦਿੱਤੀ ਜਾਂਦੀ ਹੈ, ਇਸ ਤੋਂ ਇਲਾਵਾ ਸਰਕਾਰ ਹੋਰ ਸੁਵਿਧਾਵਾਂ ਦੇਣ ਬਾਰੇ ਵੀ ਸੋਚ ਰਹੀ ਹੈ। ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ, ਓਹ ਅਸਾਨੀ ਨਾਲ ਚੁੱਲ੍ਹਾ ਅਤੇ ਗੈਸ ਭਰਵਾ ਸੱਕਣ ਇਸ ਲਈ ਵੀ ਸਰਕਾਰ ਈ ਐਮ ਆਈ ਦੀ ਸੁਵਿਧਾ ਗ੍ਰਾਹਕਾਂ ਨੂੰ ਦੇਣ ਬਾਰੇ ਸੋਚ ਰਹੀ ਹੈ।ਜਿਕਰਯੋਗ ਹੈ ਕਿ ਇਸ ਸਕੀਮ ਦਾ ਲਾਭ ਲੈਣ ਲਈ ਇਹ ਦਸਣਾ ਬੇਹੱਦ ਜਰੂਰੀ ਹੈ ਕਿ ਸਿਲੰਡਰ ਪੰਜ ਕਿਲੋ ਗ੍ਰਾਮ ਦਾ ਚਾਹੀਦਾ ਹੈ।
ਪਰਿਵਾਰ ਦੀ ਮਹਿਲਾ ਵੀ ਅਪਲਾਈ ਕਰ ਸਕਦੀ ਹੈ, ਤੁਹਾਡੇ ਕੋਲ ਸਾਰੇ ਜਰੂਰੀ ਦਸਤਾਵੇਜ ਹੋਣੇ ਚਾਹੀਦੇ ਨੇ ,ਜਿਸਦੀ ਜਰੂਰਤ ਹੈ। ਰਾਸ਼ਨ ਕਾਰਡ, ਬੀ ਪੀ ਐਲ ਕਾਰਡ, ਆਧਾਰ ਕਾਰਡ, ਐਲ ਆਈ ਸੀ ਦੀ ਪਾਲਸੀ, ਪਾਸਪੋਰਟ ਸਾਇਜ ਫੋਟਵਾਂ ਹੋਣੀਆਂ ਜਰੂਰੀ ਹਨ। ਇਹਨਾਂ ਸਾਰੇ ਦਸਤਾਵੇਜਾਂ ਨਾਲ ਤੁਸੀ ਇਸ ਸਕੀਮ ਦੇ ਲਈ ਅਪਲਾਈ ਕਰ ਸਕਦੇ ਹੋ। ਦੂਜੇ ਪਾਸੇ ਪ੍ਰਧਾਨਮੰਤਰੀ ਉੱਜਵਲਾ ਯੋਜਨਾ ਦੀ ਵੈੱਬਸਾਈਟ ਤੋਂ ਇਸਦੀ ਅਰਜ਼ੀ ਵੀ ਲਈ ਜਾ ਸਕਦੀ ਹੈ, ਅਤੇ ਫਿਰ ਤੁਸੀ ਅਪਲਾਈ ਕਰ ਸਕਦੇ ਹੋ। । ਤੁਸੀ ਕੇਵਾਈਸੀ ਫਾਰਮ ਭਰ ਕੇ ਨੇੜਲੇ ਗੈਸ ਸੈਂਟਰ ਚ ਵੀ ਦੇ ਸਕਦੇ ਹੋ।
Previous Postਖੇਤੀ ਕਨੂੰਨਾਂ ਦਾ ਕਰਕੇ ਹੁਣੇ ਹੁਣੇ ਮੋਦੀ ਸਰਕਾਰ ਲਈ ਆਈ ਇਹ ਵੱਡੀ ਮਾੜੀ ਖਬਰ
Next Postਵਿਦੇਸ਼ ਚ ਇੰਡੀਆ ਆਉਣ ਲਈ ਜਹਾਜੇ ਚੜਦੇ ਪੰਜਾਬੀ ਨੌਜਵਾਨ ਨੂੰ ਏਅਰਪੋਰਟ ਤੇ ਮਿਲੀ ਇਸ ਤਰਾਂ ਮੌਤ ,ਛਾਇਆ ਸੋਗ