ਆਈ ਤਾਜਾ ਵੱਡੀ ਖਬਰ
ਕੇਂਦਰ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਨਾ ਕੋਈ ਐਲਾਨ ਕੀਤਾ ਜਾਦਾ ਹੈ। ਇਨਸਾਨ ਨੂੰ ਜ਼ਿੰਦਗੀ ਜੀਣ ਲਈ ਹਰ ਇੱਕ ਚੀਜ਼ ਦੀ ਜ਼ਰੂਰਤ ਪੈਂਦੀ ਹੈ। ਸਮੇਂ ਦੇ ਮੁਤਾਬਕ ਹਰ ਚੀਜ਼ ਵਿੱਚ ਤਬਦੀਲੀ ਹੋ ਰਹੀ ਹੈ। ਲੋਕਾਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਬਦਲਾਅ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ, ਤਾਂ ਜੋ ਲੋਕਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਹਰ ਇਨਸਾਨ ਨੂੰ ਖਾਣਾ ਬਣਾਉਣ ਲਈ ਰਸੋਈ ਵਿਚ ਗੈਸ ਦੀ ਵਰਤੋਂ ਕਰਨੀ ਪੈਂਦੀ ਹੈ। ਕਈ ਵਾਰ ਇਸ ਦੀ ਸਹੀ ਸਮੇਂ ਤੇ ਡਿਲਵਰੀ ਨਾ ਹੋਣ ਕਾਰਨ ਉਪਭੋਗਤਾ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ।
ਜਿਸ ਦੇ ਚੱਲਦੇ ਹੋਏ ਰਸੋਈ ਗੈਸ ਪ੍ਰਾਪਤ ਕਰਨ ਵਿੱਚ ਮੁਸ਼ਕਿਲ ਆ ਜਾਂਦੀ ਹੈ। ਗੈਸ ਸਿਲੰਡਰਾਂ ਦੇ ਬਾਰੇ ਕੀਤੇ ਗਏ ਕਈ ਐਲਾਨ ਲੋਕਾਂ ਨੂੰ ਹੈਰਾਨੀ ਵਿੱਚ ਪਾ ਦਿੰਦੇ ਹਨ। ਐਲ ਪੀ ਜੀ ਗੈਸ ਵਰਤਣ ਵਾਲਿਆਂ ਲਈ ਇਕ ਵੱਡੀ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਹੱਲ ਕਰਨ ਵਾਸਤੇ ਐਲਪੀਜੀ ਸਿਲੰਡਰ ਦੀ ਬੁਕਿੰਗ ਲਈ ਪਿਛਲੇ ਸਾਲ 1 ਨਵੰਬਰ 2020 ਤੋਂ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ।
ਉਪਭੋਗਤਾਵਾਂ ਨੂੰ ਜਿਥੇ ਆਪਣੀ ਗੈਸ ਏਜੰਸੀ ਤੋਂ ਗੈਸ ਬੁਕਿੰਗ ਕਰਨ ਤੋਂ ਬਾਅਦ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਸੀ । ਉੱਥੇ ਹੀ ਹੁਣ ਉਨ੍ਹਾਂ ਦੀ ਸਮੱਸਿਆ ਨੂੰ ਖਤਮ ਕਰ ਦਿੱਤਾ ਗਿਆ ਹੈ। ਕਿਉਂਕਿ ਪਹਿਲਾਂ ਇਕ ਹੀ ਗੈਸ ਏਜੰਸੀ ਤੋਂ ਗੈਸ ਲੈਣ ਲਈ ਖਪਤਕਾਰਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਸੀ। ਪਰ ਹੁਣ ਐਲਪੀਜੀ ਦੇ ਖਪਤਕਾਰ ਕਿਸੇ ਵੀ ਗੈਸ ਏਜੰਸੀ ਤੋਂ ਗੈਸ ਭਰਵਾ ਸਕਦੇ ਹਨ। ਜਿਵੇਂ ਕਿ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਕੰਪਨੀਆਂ ਇਕ ਵਿਸ਼ੇਸ਼ ਪਲੇਟਫਾਰਮ ਬਣਾ ਰਹੀਆਂ ਹਨ।
ਇਸ ਸਬੰਧੀ ਸਰਕਾਰ ਵੱਲੋਂ ਤੇਲ ਕੰਪਨੀਆਂ ਨੂੰ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਹੁਣ ਐਲਪੀਜੀ ਵੱਲੋਂ ਗੈਸ ਦੀ ਬੁਕਿੰਗ ਕਰਨ ਦੀ ਪ੍ਰਣਾਲੀ ਨੂੰ ਅਸਾਨ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਅਤੇ ਤੇਲ ਕੰਪਨੀਆਂ ਵਿਚਾਰ ਕਰ ਰਹੀਆਂ ਹਨ ਕਿ ਖਪਤਕਾਰਾਂ ਲਈ ਐਲ ਪੀ ਜੀ ਗੈਸ ਅਤੇ ਫਿਲਿੰਗ ਦੀ ਪੂਰੀ ਪ੍ਰਕਿਰਿਆ ਨੂੰ ਸੌਖਾ ਅਤੇ ਤੇਜ਼ ਬਣਾਇਆ ਜਾਣਾ ਚਾਹੀਦਾ ਹੈ।
Previous Postਪੰਜਾਬ ਚ ਇਥੇ ਨੌਜਵਾਨ ਕੁੜੀ ਨੂੰ ਘਰ ਦੇ ਅੰਦਰ ਇਸ ਤਰਾਂ ਦਿੱਤੀ ਗਈ ਮੌਤ , ਛਾਈ ਸੋਗ ਦੀ ਲਹਿਰ
Next Postਸੰਯੁਕਤ ਕਿਸਾਨ ਮੋਰਚੇ ਨੇ ਕਰਤਾ ਅਜਿਹਾ ਐਲਾਨ , ਸਾਰੇ ਇੰਡੀਆ ਚ ਹੋ ਗਈ ਚਰਚਾ – ਤਾਜਾ ਵੱਡੀ ਖਬਰ