ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੀਆਂ ਜ਼ਰੂਰਤਾਂ ਜਿੱਥੇ ਇਨਸਾਨ ਲਈ ਮੁੱਖ ਹਨ। ਉੱਥੇ ਹੀ ਹਰ ਘਰ ਵਿਚ ਖਾਣਾ ਬਣਾਉਣ ਵਾਸਤੇ ਰਸੋਈ ਗੈਸ ਦੀ ਵਰਤੋਂ ਕਰਨਾ ਵੀ ਲਾਜ਼ਮੀ ਹੈ ਜਿਸ ਵਾਸਤੇ ਸਲੰਡਰ ਦਾ ਹੋਣਾ ਜਰੂਰੀ ਹੈ। ਇਸ ਸਿਲੰਡਰ ਤੋਂ ਬਿਨ੍ਹਾਂ ਜਿਥੇ ਘਰ ਵਿੱਚ ਕੋਈ ਵੀ ਕੰਮ ਨਹੀਂ ਕੀਤਾ ਜਾ ਸਕਦਾ। ਉਥੇ ਹੀ ਸਾਹਮਣੇ ਆਉਣ ਵਾਲੀਆਂ ਕਈ ਤਰਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਲੋਕਾਂ ਨੂੰ ਅਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ ਜਦੋਂ ਮਹਿੰਗਾਈ ਦੇ ਇਸ ਯੁੱਗ ਵਿੱਚ ਉਨ੍ਹਾਂ ਨੂੰ ਗੈਸ ਸਿਲੰਡਰ ਪ੍ਰਾਪਤ ਕਰਨ ਵਾਸਤੇ ਕਈ ਤਰ੍ਹਾਂ ਦੇ ਮੁਸ਼ਕਿਲ ਦੌਰ ਵਿਚੋਂ ਗੁਜ਼ਰਨਾ ਪੈਂਦਾ ਹੈ।
ਵੱਧ ਰਹੀ ਮਹਿੰਗਾਈ ਦੇ ਚਲਦਿਆਂ ਹੋਇਆਂ ਲੋਕਾਂ ਲਈ ਜਿਥੇ ਪਹਿਲਾਂ ਹੀ ਘਰ ਦਾ ਗੁਜ਼ਾਰਾ ਕਰਨਾ ਆਸਾਨ ਨਹੀ ਰਿਹਾ ਹੈ ਕਿਉਂਕਿ ਕਰੋਨਾ ਦੇ ਦੌਰ ਵਿੱਚ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਠੱਪ ਹੋ ਗਏ ਉਥੇ ਹੀ ਵਧ ਰਹੀ ਮਹਿੰਗਾਈ ਲੋਕਾਂ ਦੇ ਘਰ ਦੇ ਬਜਟ ਤੇ ਅਸਰ ਪਾ ਰਹੀ ਹੈ। ਹੁਣ ਐਲਪੀਜੀ ਸਿਲੰਡਰ ਵਰਤਣ ਵਾਲਿਆਂ ਵਾਸਤੇ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਹੁਣ ਮਹੀਨੇ ਵਿਚ ਦੋ ਹੀ ਸਿਲੰਡਰ ਮਿਲਿਆ ਕਰਨਗੇ। ਉਥੇ ਹੀ ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਗੈਸ ਦੀਆਂ ਕੀਮਤਾਂ ਵਿਚ ਵੀ ਲਗਾਤਾਰ ਤਬਦੀਲੀ ਹੁੰਦੀ ਆ ਰਹੀ ਹੈ।
ਉੱਥੇ ਹੀ ਹੁਣ ਐਲ ਪੀ ਜੀ ਗੈਸ ਕੰਪਨੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਖਪਤਕਾਰਾਂ ਨੂੰ ਇੱਕ ਮਹੀਨੇ ਵਿੱਚ 2 ਸਿਲੰਡਰ ਹੀ ਮਿਲ ਸਕਦੇ ਹਨ। ਜਿਸ ਵਾਸਤੇ ਗੈਸ ਕੰਪਨੀਆਂ ਵੱਲੋਂ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਹਨ ਜੋ ਕਿ 1 ਅਕਤੂਬਰ ਤੋਂ ਜਾਰੀ ਹੋਏ ਹਨ। ਇਸ ਤਰ੍ਹਾਂ ਹੀ ਗੈਸ ਦੇ ਨਵੇਂ ਰੇਟ ਵੀ 1 ਅਕਤੂਬਰ ਤੋਂ ਜਾਰੀ ਹੋਏ ਹਨ ਉਸ ਦੇ ਅਨੁਸਾਰ ਹੀ ਗੈਸ ਸਲੰਡਰ ਪ੍ਰਾਪਤ ਹੋਵੇਗਾ। ਕਲਕੱਤਾ ਦੇ ਵਿੱਚ 1079 ਰੁਪਏ, ਚੇਨਈ ਵਿਚ 1068.5 ਰੁਪਏ, ਮੁੰਬਈ ਵਿਚ 1052.5 ਰੁਪਏ ਅਤੇ ਦਿੱਲੀ ਵਿਚ 1053 ਰੁਪਏ ਦੀ ਕੀਮਤ ਤੈਅ ਕੀਤੀ ਗਈ ਹੈ।
ਇਕ ਮਹੀਨੇ ਦੇ ਵਿਚ ਜਿਥੇ ਤੁਸੀਂ 15 ਸਿਲੰਡਰ ਹਾਸਲ ਕਰ ਸਕਦੇ ਹੋ ਉਥੇ ਹੀ ਇੱਕ ਸਾਲ ਦੇ ਵਿੱਚ ਖਪਤਕਾਰਾਂ ਨੂੰ 12 ਸਿਲੰਡਰ ਸਬਸਿਡੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਗੈਸ ਸਿਲੰਡਰ ਹਾਸਲ ਕਰਨ ਲਈ ਕੋਈ ਵੀ ਕੋਟਾ ਮਹੀਨੇ ਜਾਂ ਸਾਲ ਲਈ ਤੈਅ ਨਹੀਂ ਕੀਤਾ ਗਿਆ ਸੀ।
Previous Postਆਧਾਰ ਕਾਰਡ ਨੂੰ ਲੈਕੇ ਹੁਣ ਆ ਰਹੀ ਵੱਡੀ ਤਾਜਾ ਖਬਰ, 10 ਸਾਲ ਪੁਰਾਣੇ ਵਾਲਿਆਂ ਲਈ ਜਾਰੀ ਹੋਇਆ ਅਲਰਟ
Next Postਪੰਜਾਬ; ਸਿਰਫ 500 ਰੁਪਏ ਪਿੱਛੇ ਹੋਈ ਲੜਾਈ ਚ ਬਜ਼ੁਰਗ ਔਰਤ ਦੀ ਗਈ ਜਾਨ