LPG ਸਿਲੰਡਰ ਵਰਤਣ ਵਾਲਿਆਂ ਲਈ ਆਈ ਵੱਡੀ ਖਬਰ, ਸਾਲ ਦਾ ਕੋਟਾ ਕੀਤਾ ਤੈਅ- ਮਿਲਣਗੇ ਸਿਰਫ ਏਨੇ ਸਿਲੰਡਰ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਕਾਰਣ ਜਿੱਥੇ ਬਹੁਤ ਸਾਰੇ ਪਰਿਵਾਰਾਂ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਬਹੁਤ ਸਾਰੇ ਰੁਜ਼ਗਾਰ ਠੱਪ ਹੋ ਜਾਣ ਨਾਲ ਕਈ ਲੋਕ ਬੇਰੁਜ਼ਗਾਰ ਹੋ ਗਏ ਸਨ। ਜਿਸ ਦੇ ਚਲਦੇ ਹੋਏ ਬਹੁਤ ਸਾਰੇ ਪਰਿਵਾਰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਅਤੇ ਲੋਕਾਂ ਨੂੰ ਪੈਰਾਂ ਸਿਰ ਹੋਣ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਅਜਿਹੇ ਦੌਰ ਵਿਚ ਜਿੱਥੇ ਲੋਕਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ ਉਥੇ ਹੀ ਵਧ ਰਹੀ ਮਹਿੰਗਾਈ ਲੋਕਾਂ ਨੂੰ ਹੋਰ ਮੁਸ਼ਕਲ ਵਿਚ ਪਾ ਰਹੀ ਹੈ। ਬਹੁਤ ਸਾਰੀਆਂ ਚੀਜ਼ਾਂ ਦੀ ਵਧ ਰਹੀ ਕੀਮਤ ਦਾ ਅਸਰ ਹਰ ਘਰ ਉਪਰ ਪੈ ਰਿਹਾ ਹੈ।

ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਦਲਾਅ ਕੀਤੇ ਜਾਂਦੇ ਹਨ। ਉਥੇ ਹੀ ਲੋਕਾਂ ਨੂੰ ਰਾਹਤ ਦੇਣ ਲਈ ਯੋਜਨਾਵਾਂ ਲਾਗੂ ਕੀਤੀਆਂ ਜਾਂਦੀਆਂ ਹਨ। ਹੁਣ ਐਲਪੀਜੀ ਸਿਲੰਡਰ ਵੰਡਣ ਵਾਲਿਆਂ ਲਈ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇਸ ਸਾਲ ਦਾ ਕੋਟਾ ਤੈਅ ਕਰ ਦਿੱਤਾ ਗਿਆ ਹੈ ਅਤੇ ਇੱਕ ਸਾਲ ਵਿੱਚ ਏਨੇ ਸਿਲੰਡਰ ਹੀ ਮਿਲ ਸਕਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਐਲਪੀਜੀ ਗੈਸ ਵਰਤਣ ਵਾਲਿਆਂ ਵਾਸਤੇ 1 ਕੋਟਾ ਤੈਅ ਕਰ ਦਿੱਤਾ ਗਿਆ ਹੈ।

ਜਿੱਥੇ ਖਪਤਕਾਰਾਂ ਨੂੰ ਇੱਕ ਸਾਲ ਦੇ ਵਿੱਚ 15 ਸਿਲੰਡਰ ਦਿੱਤੇ ਜਾ ਸਕਦੇ ਹਨ। ਓਥੇ ਹੀ ਘਰੇਲੂ ਗੈਸ ਸਿਲੰਡਰ ਦਾ ਕੋਟਾ ਤੈਅ ਕੀਤੇ ਜਾਣ ਦੇ ਨਾਲ ਹੀ ਐਲ ਪੀ ਜੀ ਗੈਸ ਖ਼ਪਤਕਾਰ ਮਹੀਨੇ ਵਿਚ ਦੋ ਤੋਂ ਵਧੇਰੇ ਸਿਲੰਡਰ ਨਹੀਂ ਲੈ ਸਕਦੇ। ਤੇਲ ਕੰਪਨੀਆਂ ਵੱਲੋਂ ਲਾਗੂ ਕੀਤੇ ਗਏ ਇਹ ਤਿੰਨੋਂ ਬਦਲਾਅ ਖਪਤਕਾਰਾਂ ਤੇ ਲਾਗੂ ਹੋਣਗੇ। ਕਿਉਂ ਕਿ ਕਾਫੀ ਸਮੇਂ ਤੋਂ ਸ਼ਿਕਾਇਤਾਂ ਵੀ ਆ ਰਹੀਆਂ ਸਨ ਜਿਸਦੇ ਚਲਦਿਆਂ ਹੋਇਆਂ ਕਈ ਲੋਕਾਂ ਨੂੰ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ।

ਜਿਨ੍ਹਾਂ ਲੋਕਾਂ ਕੋਲ ਸਬਸਿਡੀ ਵਾਲੇ ਘਰੇਲੂ ਗੈਸ ਰਜਿਸਟਰਡ ਹਨ ਉਨ੍ਹਾਂ ਨੂੰ 12 ਸਲੰਡਰ ਮਿਲ ਸਕਦੇ ਹਨ। ਉਥੇ ਹੀ ਜ਼ਰੂਰਤ ਤੋਂ ਵੱਧ ਇੱਕ ਸਾਲ ਦੇ ਦੌਰਾਨ 15 ਤੋਂ ਵਧੇਰੇ ਸਿਲੰਡਰ ਹਾਸਲ ਨਹੀਂ ਕੀਤੇ ਜਾ ਸਕਦੇ। ਜ਼ਰੂਰਤ ਪੈਣ ਤੇ ਹੋਰ ਸਿਲੰਡਰ ਲੈਣ ਵਾਲਿਆਂ ਤੋਂ ਵੱਧ ਰੀਫੀਂਲਿੰਗ ਪ੍ਰਾਪਤ ਕੀਤੀ ਜਾਵੇਗੀ। ਅਤੇ ਖਪਤਕਾਰਾਂ ਨੂੰ ਅਧਿਕਾਰਿਕ ਕੰਪਨੀ ਤੋਂ ਮਨਜੂਰੀ ਵੀ ਲੈਣੀ ਹੋਵੇਗੀ।