ਆਈ ਤਾਜ਼ਾ ਵੱਡੀ ਖਬਰ
ਦੇਸ਼ ਦੇ ਪੰਜ ਸੂਬਿਆਂ ਦੇ ਵਿੱਚ ਜਿਵੇਂ ਹੀ ਚੋਣਾਂ ਖਤਮ ਹੋਈਆਂ ਹਨ ਉਦੋਂ ਤੋਂ ਹੀ ਹੁਣ ਲਗਾਤਾਰ ਮਹਿੰਗਾਈ ਆਪਣੀਆਂ ਜਡ਼੍ਹਾਂ ਮਜ਼ਬੂਤ ਕਰਦੀ ਹੋਈ ਨਜ਼ਰ ਆ ਰਹੀ ਹੈ । ਹਰ ਰੋਜ਼ ਵੱਖ ਵੱਖ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ । ਜਿਸਦੇ ਚਲਦੇ ਦੇਸ਼ ਵਿਚ ਆਮ ਨਾਗਰਿਕ ਖਾਸੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ । ਇਸੇ ਵਿਚਕਾਰ ਮਹਿੰਗਾਈ ਦਾ ਇਕ ਹੋਰ ਵੱਡਾ ਝਟਕਾ ਦੇਸ਼ ਵਾਸੀਆਂ ਨੂੰ ਲੱਗਿਆ ਹੈ ਕਿਉਂਕਿ ਹੁਣ ਐੱਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧ ਚੁੱਕੀਆਂ ਹਨ । ਦੱਸ ਦੇਈਏ ਕਿ ਮਹਿੰਗਾਈ ਘਟਣ ਦੀ ਉਮੀਦ ਕਰ ਰਹੇ ਲੋਕਾਂ ਨੂੰ ਇਕ ਵਾਰ ਫਿਰ ਤੋਂ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਹੁਣ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ ਇਕ ਜਾ ਦੋ ਰੁਪਏ ਨਹੀਂ ਸਗੋਂ , ਪੂਰੇ ਸੌ ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ ।
ਦੱਸ ਦੇਈਏ ਕਿ ਇਹ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਨਹੀਂ ਸਗੋਂ ਇਹ ਵਾਧਾ ਵਪਾਰਕ ਐੱਲਪੀਜੀ ਸਿਲੰਡਰਾਂ ਤੇ ਹੋਇਆ ਹੈ । ਫ਼ਿਲਹਾਲ ਘਰੇਲੂ ਰਸੋਈ ਗੈਸ ਸਿਲੰਡਰਾਂ ਦੇ ਖਪਤਕਾਰਾਂ ਨੂੰ ਰਾਹਤ ਮਿਲੀ ਹੈ । ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਯਾਨੀ ਕਿ ਇੱਕ ਅਪ੍ਰੈਲ ਨੂੰ ਵਪਾਰਕ ਐੱਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿਚ ਪੂਰੇ 250 ਰੁਪਏ ਦਾ ਵਾਧਾ ਹੋਇਆ ਸੀ। ਇਸੇ ਵਿਚਾਲੇ ਪੂਰੇ ਇਕ ਮਹੀਨੇ ਬਾਅਦ ਯਾਨੀ ਕਿ 1 ਮਈ ਨੂੰ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਚ 100 ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਇੱਕ ਪਾਸੇ ਜਦੋਂ ਦੇਸ਼ ਦੇ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਸੀ ਤਾਂ ਉਸ ਸਮੇਂ ਹਰ ਇੱਕ ਪਾਰਟੀ ਤੇ ਹਰ ਇੱਕ ਲੀਡਰ ਵੱਲੋਂ ਮਹਿੰਗਾਈ ਦਾ ਮੁੱਦਾ ਚੁੱਕਿਆ ਜਾ ਰਿਹਾ ਸੀ । ਆਖਿਆ ਜਾ ਰਿਹਾ ਸੀ ਕਿ ਦੇਸ਼ ਵਿੱਚ ਮਹਿੰਗਾਈ ਨੂੰ ਘੱਟ ਕੀਤਾ ਜਾਵੇਗਾ।
ਪਰ ਜਿਵੇਂ ਹੀ ਇਹ ਚੋਣਾਂ ਖਤਮ ਹੋਈਆਂ ਹਨ ਉਸ ਤੋਂ ਬਾਅਦ ਹੁਣ ਮਹਿੰਗਾਈ ਵਧ ਰਹੀ ਹੈ । ਹਰ ਰੋਜ਼ ਵੱਖ ਵੱਖ ਚੀਜ਼ਾਂ ਦੀਆ ਕੀਮਤਾਂ ਵਧ ਰਹੀਆਂ ਹਨ , ਆਮ ਲੋਕ ਜਿਸ ਕਾਰਨ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਹਨ । ਵਧਦੀ ਮਹਿੰਗਾਈ ਦਾ ਪ੍ਰਭਾਵ ਸਭ ਤੋਂ ਵੱਧ ਆਮ ਲੋਕਾਂ ਦੀਆਂ ਜੇਬਾਂ ਤੇ ਪੈਂਦਾ ਹੈ ਜਿਸ ਦੇ ਚੱਲਦੇ ਹੁਣ ਆਮ ਲੋਕਾਂ ਤੇ ਵੱਲੋਂ ਸਰਕਾਰ ਦੇ ਕੋਲ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਵਧ ਰਹੀਆਂ ਕੀਮਤਾਂ ਵਿੱਚ ਕੁਝ ਰਾਹਤ ਦਿੱਤੀ ਜਾਵੇ ।
Previous Postਪੰਜਾਬ ਦੇ ਮੌਸਮ ਬਾਰੇ ਆਈ ਵੱਡੀ ਖਬਰ, ਮੀਂਹ ਪੈਣ ਨੂੰ ਲੈਕੇ ਜਾਰੀ ਹੋਇਆ ਅਲਰਟ
Next Postਸ਼ਗਨ ਵਾਲੇ ਦਿਨ ਘਰ ਦੇ ਅੰਦਰੋਂ ਲਾੜੇ ਦੀ ਮਿਲੀ ਇਸ ਹਲਾਤ ਚ ਲਾਸ਼ – 2 ਦਿਨ ਬਾਅਦ ਸੀ ਵਿਆਹ , ਤਾਜਾ ਵੱਡੀ ਖਬਰ