LPG ਸਲੰਡਰ ਵਰਤਣ ਵਾਲਿਆਂ ਲਈ ਆਈ ਵੱਡੀ ਖਬਰ – ਹੋਇਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਜਿੱਥੇ ਕਰੋਨਾ ਕਾਰਨ ਹਾਹਾਕਾਰ ਮੱਚੀ ਹੋਈ ਹੈ ਉਥੇ ਹੀ ਲੋਕਾਂ ਦੇ ਰੁਜ਼ਗਾਰ ਚਲੇ ਜਾਣ ਕਾਰਨ ਲੋਕ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਲੋਕਾਂ ਨੂੰ ਜਿਥੇ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਐਲਾਨ ਕੀਤੇ ਜਾ ਰਹੇ ਹਨ। ਤਾਂ ਜੋ ਲੋਕਾਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਵਿੱਚ ਜਿੱਥੇ ਗੈਸ ਸਿਲੰਡਰ ਵੀ ਸ਼ਾਮਲ ਹੈ। ਉਥੇ ਹੀ ਲੋਕਾਂ ਨੂੰ ਕਈ ਵਾਰ ਗੈਸ ਖਤਮ ਹੋ ਜਾਣ ਤੇ ਕਈ ਤਰਾਂ ਦੀਆਂ ਦਿਕਤਾਂ ਪੇਸ਼ ਆਉਂਦੀਆਂ ਹਨ। ਉਹਨਾਂ ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਕਈ ਐਲਾਨ ਕੀਤੇ ਜਾ ਰਹੇ ਹਨ।

ਐਲ ਪੀ ਜੀ ਗੈਸ ਵਰਤਣ ਵਾਲਿਆਂ ਲਈ ਇਕ ਵੱਡੀ ਖਬਰ ਦਾ ਐਲਾਨ ਹੋਇਆ ਹੈ। ਜਿਨ੍ਹਾਂ ਲੋਕਾਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ। ਸਰਕਾਰ ਵੱਲੋਂ ਹੁਣ ਐਲਪੀਜੀ ਗੈਸ ਸਿਲੰਡਰ ਨੂੰ ਦੁਬਾਰਾ ਭਰਵਾਉਣ ਵਾਸਤੇ ਲਾਗੂ ਕੀਤੇ ਗਏ ਐਲਾਨ ਸਦਕਾ ਉਪਭੋਗਤਾ ਗੈਸ ਸਿਲੰਡਰ ਕਿਤਿਉਂ ਵੀ ਭਰਵਾ ਸਕਦੇ ਹਨ। ਇਸ ਸੁਵਿਧਾ ਵਾਸਤੇ ਐਲ ਪੀ ਜੀ ਗੈਸ ਦਾ ਸਿਲੰਡਰ ਭਰਨ ਲਈ ਮੋਬਾਇਲ ਐਪ ਜਾ ਆਪਣੀ ਕੰਪਨੀ ਦੇ ਵੈੱਬ ਪੋਰਟਲ ਤੇ ਅਪਲਾਈ ਕਰਨਾ ਹੋਵੇਗਾ। ਇਸ ਬਾਰੇ ਤੁਹਾਨੂੰ ਪਹਿਲਾਂ ਹੀ ਲਾਗੂ ਕੀਤੀ ਗਈ ਸੂਚੀ ਦਿਖਾਈ ਦੇਵੇਗੀ।

ਇਸ ਸੂਚੀ ਵਿੱਚੋਂ ਤੁਸੀਂ ਨਜ਼ਦੀਕ ਦੇ ਵਿਤਰਕ ਚੁਣ ਸਕਦੇ ਹੋ। ਜਿਸ ਨਾਲ ਗਾਹਕਾਂ ਨੂੰ ਜਲਦੀ ਵਿਚ ਗੈਸ ਦੀ ਸੁਵਿਧਾ ਮਿਲ ਜਾਵੇਗੀ। ਇਸ ਨਾਲ ਗਾਹਕਾਂ ਦਾ ਸਮਾਂ ਵੀ ਬਚ ਜਾਵੇਗਾ ਤੇ ਸਰਵਿਸ ਵੀ ਸਹੀ ਸਮੇਂ ਤੇ ਮਿਲ ਜਾਵੇਗੀ। ਇਸ ਯੋਜਨਾ ਦੇ ਪਹਿਲੇ ਗੇੜ ਵਿੱਚ ਇਸ ਸੁਵਿਧਾ ਦਾ ਫਾਇਦਾ ਚੰਡੀਗੜ੍ਹ ,ਗੁੜਗਾਉਂ ,ਪੁਣੇ, ਰਾਂਚੀ ਅਤੇ ਕੋਇੰਬਟੂਰ ਦੇ ਰਹਿਣ ਵਾਲੇ ਲੋਕਾਂ ਨੂੰ ਹੋਵੇਗਾ। ਇਸ ਤੋਂ ਪਿਛੋਂ ਇਹ ਯੋਜਨਾ ਹੋਰ ਸ਼ਹਿਰਾਂ ਵਿੱਚ ਵੀ ਲਾਗੂ ਕਰ ਦਿੱਤੀ ਜਾਵੇਗੀ।

ਜਿੱਥੇ ਗਾਹਕ ਆਪਣੀ ਮਰਜ਼ੀ ਅਨੁਸਾਰ ਗੈਸ ਪ੍ਰਾਪਤ ਕਰ ਸਕਣਗੇ। ਜੇਕਰ ਗਾਹਕ ਨੂੰ ਲਗਦਾ ਹੈ ਕੇ ਉਹ ਆਪਣੀ ਤੇਲ ਮਾਰਕੀਟਿੰਗ ਕੰਪਨੀ ਦੇ ਮੌਜੂਦ ਵਿਤਰਕ ਤੋਂ ਖੁਸ਼ ਨਹੀਂ ਹੈਂ। ਤਾਂ ਉਹ ਇਸ ਵਿੱਚ ਬਦਲਾਅ ਕਰ ਸਕਦਾ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਅਨੁਸਾਰ ਐਲਪੀਜੀ ਗਾਹਕ ਜਲਦੀ ਹੀ ਆਪਣੀ ਮਰਜ਼ੀ ਨਾਲ ਕਿਸੇ ਵੀ ਵਿਤਰਕ ਕੋਲੋਂ ਐਲਪੀਜੀ ਗੈਸ ਭਰਵਾ ਸਕਣਗੇ।