LPG ਗੈਸ ਸਲੰਡਰ ਵਰਤਣ ਵਾਲਿਆਂ ਲਈ ਜਰੂਰੀ ਖਬਰ – ਸਬਸਿਡੀ ਲੈਣ ਲਈ ਹੁਣੇ ਕਰੋ ਇਹ ਕੰਮ

ਆਈ ਤਾਜਾ ਵੱਡੀ ਖਬਰ

ਪਿਛਲੇ ਸਾਲ ਮਾਰਚ ਵਿੱਚ ਕਰੋਨਾ ਦੇ ਕਾਰਨ ਕੀਤੀ ਗਈ ਤਾਲਾਬੰਦੀ ਨੇ ਸਾਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਕਿਉਂਕਿ ਤਾਲਾਬੰਦੀ ਦੇ ਡਰ ਨੇ ਬਹੁਤ ਸਾਰੇ ਲੋਕਾਂ ਨੂੰ ਡਰ ਦੇ ਸਾਏ ਹੇਠ ਜੀਣ ਲਈ ਮਜਬੂਰ ਕਰ ਦਿੱਤਾ ਸੀ। ਇਸ ਕਰੋਨਾ ਕਾਰਨ ਜਿੱਥੇ ਬਹੁਤ ਸਾਰੇ ਕਾਰੋਬਾਰ ਠੱਪ ਹੋ ਗਏ। ਉੱਥੇ ਹੀ ਬਹੁਤ ਸਾਰੇ ਲੋਕਾਂ ਦੀਆ ਨੌਕਰੀ ਚਲੇ ਜਾਣ ਕਾਰਨ ਲੋਕਾਂ ਨੂੰ ਭਾਰੀ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਲੋਕਾਂ ਦੇ ਘਰ ਦੀਆਂ ਮੁੱਖ ਲੋੜਾਂ ਵੀ ਪੂਰੀਆਂ ਕਰਨੀਆਂ ਮੁਸ਼ਕਿਲ ਹੋ ਰਹੀਆਂ ਹਨ। ਜਿਨ੍ਹਾਂ ਵਿੱਚ ਅਨਾਜ, ਬਿਜਲੀ ,ਪਾਣੀ ਅਤੇ ਰਸੋਈ ਗੈਸ ਜ਼ਰੂਰਤਾਂ ਸ਼ਾਮਲ ਹਨ।

ਹੁਣ ਐਲਪੀਜੀ ਸਿਲੰਡਰ ਵਰਤਣ ਵਾਲਿਆਂ ਲਈ ਇੱਕ ਜ਼ਰੂਰੀ ਖਬਰ ਸਾਹਮਣੇ ਆਈ ਹੈ। ਸਬਸਿਡੀ ਲੈਣ ਲਈ ਹੁਣ ਇਹ ਕੰਮ ਕਰਨਾ ਪਵੇਗਾ। ਕਰੋਨਾ ਤੋਂ ਬਾਅਦ ਆਰਥਿਕ ਮੰਦੀ ਦੇ ਦੌਰਾਨ ਸਰਕਾਰ ਵੱਲੋਂ ਜ਼ਰੂਰਤਮੰਦਾਂ ਨੂੰ ਗੈਸ ਸਬਸਿਡੀ ਦਾ ਫਾਇਦਾ ਦਿਵਾਉਣ ਲਈ ਗਿਵ ਈਟ ਅੱਪ ਨਾਮ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਵਿੱਚ ਉਹਨਾਂ ਲੋਕਾਂ ਨੂੰ ਸਬਸਿਡੀ ਛੱਡਣ ਦੀ ਅਪੀਲ ਕੀਤੀ ਗਈ ਸੀ ਜੋ ਗੈਸ ਸਲੰਡਰ ਨੂੰ ਖਰੀਦਣ ਵਿੱਚ ਸਮਰੱਥ ਹਨ। ਤਾਂ ਸਬਸਿਡੀ ਦਾ ਫਾਇਦਾ ਗਰੀਬ ਲੋਕਾਂ ਨੂੰ ਦਿੱਤਾ ਜਾ ਸਕੇ। ਇਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਸਬਸਿਡੀ ਛੱਡ ਦਿੱਤੀ ਗਈ ਸੀ।

ਹੁਣ ਦੁਨੀਆਂ ਇਕ ਵਾਰ ਫਿਰ ਤੋਂ ਆਰਥਿਕ ਮੰਦੀ ਦੇ ਦੌਰ ਵਿਚ ਹੋਣ ਕਾਰਨ ਇਸ ਦਾ ਫਾਇਦਾ ਲੈਣਾ ਚਾਹੁੰਦੀ ਹੈ। ਤੁਹਾਨੂੰ ਇਹ ਮੌਕਾ ਫਿਰ ਤੋਂ ਮਿਲ ਸਕਦਾ ਹੈ। ਤੇ ਤੁਸੀ ਐਲਪੀਜੀ ਸਿਲੰਡਰ ਤੇ ਮਿਲ ਰਹੀ ਸਬਸਿਡੀ ਦਾ ਲਾਭ ਲੈ ਸਕਦੇ ਹੋ ਇਸ ਲਈ ਤੁਹਾਨੂੰ ਗੈਸ ਏਜੰਸੀ ਵਿੱਚ ਇੱਕ ਲੈਟਰ ਦੇਣੀ ਹੋਵੇਗੀ ਜਿਸ ਵਿੱਚ ਆਈ ਡੀ ਪਰੂਫ ,ਘਰ ਦਾ ਪਤਾ, ਗੈਸ ਕੁਨੈਕਸ਼ਨ ਦੇ ਪੇਪਰ ਤੇ ਇਨਕਮ ਪਰੂਫ ਦੀ ਕਾਪੀ ਲਾਉਣੀ ਲਾਜ਼ਮੀ ਕੀਤੀ ਗਈ ਹੈ।

ਉਸ ਤੋਂ ਬਾਅਦ ਏਜੰਸੀ ਵੱਲੋਂ ਇੱਕ ਫਾਰਮ ਲੈ ਕੇ ਭਰਨਾ ਹੋਵੇਗਾ। ਏਜੰਸੀ ਵੱਲੋਂ ਜਾਂਚ ਕਰਨ ਉਪਰੰਤ ਰਿਕਾਰਡ ਸਹੀ ਹੋਣ ਤੇ ਗਾਹਕਾਂ ਨੂੰ ਸਬਸਿਡੀ ਦੀ ਸਹੂਲਤ ਮੁੜ ਤੋਂ ਜਾਰੀ ਕਰ ਦਿੱਤੀ ਜਾਵੇਗੀ। ਇਸ ਕੰਮ ਲਈ ਇੱਕ ਹਫਤੇ ਦਾ ਸਮਾਂ ਲੱਗੇਗਾ। ਸਬਸਿਡੀ ਦੀ ਰਕਮ ਲੋਕਾਂ ਦੇ ਬੈਂਕ ਖਾਤੇ ਵਿੱਚ ਆ ਜਾਂਦੀ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਗੈਸ ਡੀਲਰ ਨਾਲ ਗੱਲ ਕਰ ਸਕਦੇ ਹੋ।