ਆਈ ਤਾਜ਼ਾ ਵੱਡੀ ਖਬਰ
ਜਿਸ ਤਰ੍ਹਾਂ ਦੇਸ਼ ਦੇ ਵਿੱਚ ਲਗਾਤਾਰ ਮਹਿੰਗਾਈ ਵਧ ਰਹੀ ਹੈ । ਉਸ ਦੀ ਚਲਦੇ ਹਰ ਵਰਗ ਖਾਸੀ ਖਾਸਾ ਪ੍ਰੇਸ਼ਾਨ ਦਿਖਾਈ ਦੇ ਰਿਹਾ ਹੈ । ਵਸਤੂਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਨੇ । ਜਿਸ ਕਾਰਨ ਆਮ ਲੋਕਾਂ ਦੀ ਜ਼ਿੰਦਗੀ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੁੰਦੀ ਹੋਈ ਦਿਖਾਈ ਦੇ ਰਹੀ ਹੈ । ਹਰ ਰੋਜ਼ ਹੀ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ ਕਦੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ , ਤੇ ਕਦੇ ਸਿਲੰਡਰਾਂ ਦੇ ਰੇਟਾਂ ਦੇ ਵਿੱਚ । ਜਿਸ ਕਾਰਨ ਹਰ ਵਰਗ ਸੜਕਾਂ ਤੇ ਉਤਰ ਕੇ ਵਧ ਰਹੀਆਂ ਕੀਮਤਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ
ਜਿੱਥੇ ਆਮ ਲੋਕ ਸੜਕਾਂ ਤੇ ਉਤਰ ਕੇ ਵਧ ਰਹੀਆਂ ਕੀਮਤਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ , ਉਥੇ ਸਿਆਸੀ ਪਾਰਟੀਅਾਂ ਵੀ ਸੜਕਾਂ ਤੇ ਉਤਰ ਕੇ ਮੌਜੂਦਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ।ਇਸ ਵਿਚਕਾਰ ਹੁਣ ਸਰਕਾਰ ਦੇ ਵੱਲੋਂ ਇਕ ਹੋਰ ਰਸੋਈ ਘਰ ਚ ਵਰਤੋਂ ਵਿਚ ਲਿਆਉਣ ਵਾਲੀ ਚੀਜ਼ ਦੇ ਰੇਟ ਦੇ ਵਿਚ ਵਾਧਾ ਕੀਤਾ ਗਿਆ ਹੈ । ਜਿਸ ਦੇ ਚਲਦੇ ਆਮ ਲੋਕਾਂ ਦਾ ਗੁੱਸਾ ਹੋਰ ਵੱਧਦਾ ਜਾ ਰਿਹਾ ਹੈ । ਦਰਅਸਲ ਸਰਕਾਰ ਦੇ ਵੱਲੋਂ ਘਰੇਲੂ LPG ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ ।
ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਸਿਲੰਡਰ ਦੇ ਰੇਟਾਂ ਦੇ ਵਿੱਚ ਵਾਧਾ ਹੋ ਰਿਹਾ ਹੈ । ਪਿਛਲੇ ਕੁਝ ਦਿਨ ਪਹਿਲਾਂ ਹੀ ਗੈਸ ਸਿਲੰਡਰਾਂ ਦੀ ਕੀਮਤਾਂ ਦੇ ਵਿੱਚ ਪੱਚੀ ਰੁਪਏ ਦਾ ਵਾਧਾ ਕੀਤਾ ਗਿਆ ਸੀ ਤੇ ਹੁਣ ਇਕ ਵਾਰ ਫਿਰ ਤੋਂ ਗੈਸ ਸਿਲੰਡਰ ਦੇ ਰੇਟ ਵਧੇ ਹਨ ।ਜ਼ਿਕਰਯੋਗ ਹੈ ਕਿ ਪੰਦਰਾਂ ਦਿਨਾਂ ਚ ਗ਼ੈਰ – ਸਬਸਿਡੀ ਵਾਲੇ ਐਲਪੀਜੀ ਗੈਸ ਸਿਲੰਡਰਾਂ ਦੇ ਵਿੱਚ ਪੂਰੇ ਪੰਜਾਹ ਰੁਪਏ ਦਾ ਵਾਧਾ ਹੋ ਗਿਆ ਹੈ ।
ਪੰਜਾਹ ਰੁਪਏ ਇਹ ਸਿਲੰਡਰ ਮਹਿੰਗੇ ਹੋ ਚੁੱਕੇ ਹੈ । ਤੇ ਅੱਜ ਯਾਨੀ ਇੱਕ ਸਤੰਬਰ ਨੂੰ ਪੂਰੇ ਪੱਚੀ ਰੁਪਏ ਦਾ ਵਾਧਾ ਇਨ੍ਹਾਂ ਸਿਲੰਡਰਾਂ ਦੇ ਵਿਚ ਵਾਧਾ ਕੀਤਾ ਗਿਆ ਹੈ । ਦਿੱਲੀ ਚ ਹੁਣ ਚੌਦਾਂ ਪੁਆਇੰਟ ਦੋ ਕਿਲੋਗ੍ਰਾਮ ਦੇ ਗ਼ੈਰ ਸਬਸਿਡੀ ਵਾਲੇ ਸਿਲੰਡਰਾਂ ਦੀ ਕੀਮਤਾਂ ਦੇ ਵਿੱਚ ਪੂਰੇ ਪੱਚੀ ਰੁਪਏ ਦਾ ਵਾਧਾ ਹੋਇਆ ਹੈ । ਅਤੇ ਦਿੱਲੀ ਦੇ ਵਿੱਚ ਹੁਣ ਇਹ ਤੇ ਦਿੱਲੀ ਦੇ ਵਿੱਚ ਹੁਣ ਇਨ੍ਹਾਂ ਸਿਲੰਡਰਾਂ ਦੀ ਕੀਮਤ 884.50 ਰੁਪਏ ਹੋ ਗਈ ਹੈ । ਜਿਸ ਕਾਰਨ ਆਮ ਵਰਗ ਖਾਸਾ ਪ੍ਰੇਸ਼ਾਨ ਦਿਖਾਈ ਦੇ ਰਿਹਾ ਹੈ ।
Previous Postਕੈਪਟਨ ਅਮਰਿੰਦਰ ਸਿੰਘ ਨੇ ਹੁਣ ਕਰਤਾ ਇਹ ਵੱਡਾ ਕੰਮ – ਜਨਤਾ ਚ ਛਾਈ ਖੁਸ਼ੀ ਦੀ ਲਹਿਰ
Next Postਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਬਾਰੇ ਆਈ ਇਹ ਵੱਡੀ ਖਬਰ ਅਦਾਲਤ ਚੋਂ