ਆਈ ਤਾਜ਼ਾ ਵੱਡੀ ਖਬਰ
ਦੇਸ਼ ਵਿਚ ਜਿਸ ਤਰ੍ਹਾਂ ਲਗਾਤਾਰ ਮਹਿੰਗਾਈ ਵਧ ਰਹੀ ਸੀ ਉਸ ਦੇ ਚਲਦੇ ਆਮ ਜਨਤਾ ਖਾਸੀ ਪ੍ਰੇਸ਼ਾਨ ਨਜ਼ਰ ਆ ਰਹੀ ਸੀ , ਹਰ ਕਿਸੇ ਵੱਲੋਂ ਸਰਕਾਰ ਦੇ ਕੋਲੋਂ ਮੰਗ ਕੀਤੀ ਜਾ ਰਹੀ ਸੀ ਕਿ ਵਧ ਰਹੀਆਂ ਕੀਮਤਾਂ ਵਿੱਚ ਉਨ੍ਹਾਂ ਨੂੰ ਕੁਝ ਰਾਹਤ ਦਿੱਤੀ ਜਾਵੇ । ਇਸੇ ਵਿਚਕਾਰ ਹੁਣ ਕੇਂਦਰ ਸਰਕਾਰ ਵੱਲੋਂ ਆਮ ਜਨਤਾ ਨੂੰ ਇੱਕ ਵੱਡੀ ਰਾਹਤ ਦਿੱਤੀ ਗਈ ਹੈ । ਜੀ ਹਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਉਜਵਲਾ ਯੋਜਨਾ ਦੇ ਤਹਿਤ ਇਸ ਸਾਲ ਨੌੰ ਕਰੋੜ ਤੋਂ ਜ਼ਿਆਦਾ ਲਾਭਪਾਤਰੀਆਂ ਨੂੰ ਪ੍ਰਤੀ ਗੈਸ ਸਿਲੰਡਰ ਤੇ ਦੋ ਸੌ ਰੁਪਏ ਦੀ ਸਬਸਿਡੀ ਦੇਣ ਦਾ ਐਲਾਨ ਕਰ ਦਿੱਤਾ ਹੈ । ਇਸ ਦੇ ਨਾਲ ਹੀ ਵਿੱਤ ਮੰਤਰੀ ਵੱਲੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘਟਾਉਣ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ।
ਜਿਸ ਦੇ ਚਲਦੇ ਹੁਣ ਆਮ ਜਨਤਾ ਦੇ ਵਿੱਚ ਇੱਕ ਖ਼ੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ । ਵਿੱਤ ਮੰਤਰੀ ਦੇ ਵੱਲੋਂ ਇਸ ਬਾਬਤ ਇਕ ਟਵੀਟ ਵੀ ਕੀਤਾ ਗਿਆ ਤਾਂ ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਇਸ ਸਾਲ, ‘ਅਸੀਂ ਪ੍ਰਧਾਨ ਮੰਤਰੀ ਉਜਵਲ ਯੋਜਨਾਵਾਂ ਦੇ 9 ਕਰੋੜ ਪ੍ਰਤੀ ਪ੍ਰਤੀ ਲਾਭਪਾਤਰੀਆਂ ਨੂੰ ਗੈਸ ਸਿਲੰਡਰ 200 ਰੁਪਏ ਦੀ ਸਬਸਿਡੀ ਦੇਵਾਂਗੇ।’ ਇਸ ਤੋਂ ਇਲਾਵਾ ਉਨ੍ਹਾਂ ਅੱਗੇ ਗੱਲਬਾਤ ਕਰਦਿਆਂ ਲਿਖਿਆ ਅਸੀਂ ਪੈਟਰੋਲ ‘ਤੇ ਕੇਂਦਰੀ ਉਤਪਾਦ ਫੀਸ 8 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ‘ਤੇ 6 ਰੁਪਏ ਪ੍ਰਤੀ ਲੀਟਰ ਘੱਟ ਕਰ ਰਹੇ ਹਾਂ। ਪੈਟਰੋਲ ਦੀ ਕੀਮਤ 9.5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 7 ਰੁਪਏ ਪ੍ਰਤੀ ਲੀਟਰ ਘੱਟ ਹੋਵੇਗੀ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਜੋ ਇਹ ਵੱਡਾ ਐਲਾਨ ਕੀਤਾ ਗਿਆ ਹੈ ਕਿ ਆਮ ਜਨਤਾ ਨੂੰ ਪੈਟਰੋਲ ਡੀਜ਼ਲ ਤੇ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੁਝ ਰਾਹਤ ਦਿੱਤੀ ਜਾਵੇਗੀ , ਉਸ ਦੇ ਚਲਦੇ ਹੁਣ ਆਮ ਜਨਤਾ ਦੇ ਮੁਰਝਾਏ ਹੋਏ ਚਿਹਰੇ ਕੁਝ ਖੁਸ਼ ਨਜ਼ਰ ਆ ਰਹੇ ਹਨ । ਹਾਲਾਂਕਿ ਜਦੋਂ ਦੇਸ਼ ਦੇ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਸੀ ਤਾਂ ਉਸ ਸਮੇਂ ਬਹੁਤ ਸਾਰੀਆਂ ਉਮੀਦਾਂ ਸੀ ਕਿ ਵੱਧ ਰਹੀ ਮਹਿੰਗਾਈ ਕੁਝ ਘਟੇਗੀ, ਪਰ ਜਿਵੇਂ ਹੀ ਚੋਣਾਂ ਦੇ ਨਤੀਜੇ ਆਏ ਮਹਿੰਗਾਈ ਇਕ ਵਾਰ ਫਿਰ ਤੋਂ ਵਧੀ ।
ਜਿਸ ਕਾਰਨ ਲੋਕਾਂ ਦੀਆਂ ਨਜ਼ਰਾਂ ਸਰਕਾਰਾਂ ਵੱਲ ਟਿਕੀਆਂ ਹੋਇਆ ਸੀ ਕਿ ਸਰਕਾਰ ਉਨ੍ਹਾਂ ਨੂੰ ਕੁਝ ਰਾਹਤ ਦੇਵੇ , ਇਸੇ ਵਿਚਕਾਰ ਜੋ ਕੇਂਦਰ ਸਰਕਾਰ ਦੇ ਵੱਲੋਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਉਸ ਦੇ ਚਲਦੇ ਆਮ ਜਨਤਾ ਨੂੰ ਕੁਝ ਰਾਹਤ ਮਿਲੀ ਹੈ ।
Previous Post56 ਸਾਲਾਂ ਵਿਅਕਤੀ ਦੇ ਕਿਡਨੀ ਚੋਂ ਨਿਕਲੇ 206 ਪੱਥਰ, ਡਾਕਟਰਾਂ ਦੇ ਵੀ ਉੱਡੇ ਹੋਸ਼ , ਹਰ ਕੋਈ ਹੋ ਰਿਹਾ ਹੈਰਾਨ
Next Postਮੋਟਰ ਸਾਈਕਲ ਤੇ ਸਕੂਟਰ ਚਲਾਉਣ ਵਾਲੇ ਹੋ ਜਾਵੋ ਸਾਵਧਾਨ, ਇਹ ਗਲਤੀ ਕਰਨ ਤੇ ਹੋਵੇਗਾ 2000 ਜੁਰਮਾਨਾ- ਆਇਆ ਨਵਾਂ ਨਿਯਮ