LPG ਗੈਸ ਸਲੰਡਰ ਵਰਤਣ ਵਾਲਿਆਂ ਲਈ ਆਈ ਇਹ ਵੱਡੀ ਖਬਰ – ਜਨਤਾ ਚ ਖੁਸ਼ੀ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਇਨਸਾਨੀ ਜ਼ਿੰਦਗੀ ਲਈ ਬਹੁਤ ਸਾਰੀਆਂ ਜ਼ਰੂਰਤਾਂ ਮੁੱਖ ਬਣ ਗਈਆਂ ਹਨ। ਜਿਸ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਜਿੱਥੇ ਪਹਿਲਾਂ ਇਨਸਾਨ ਦੀਆਂ ਮੁੱਖ ਲੋੜਾਂ ਰੋਟੀ, ਕੱਪੜਾ ਅਤੇ ਮਕਾਨ ਮੰਨੀਆਂ ਜਾਂਦੀਆਂ ਸਨ ,ਪਰ ਅੱਜ ਉਹ ਜ਼ਰੂਰਤਾਂ ਬਹੁਤ ਜ਼ਿਆਦਾ ਵਧ ਗਈਆਂ ਹਨ। ਇਨਸਾਨ ਨੂੰ ਜਿੱਥੇ ਖਾਣਾ ਬਣਾਉਣ ਲਈ ਗੈਸ ਸਿਲੰਡਰ ਦੀ ਜ਼ਰੂਰਤ ਪੈਂਦੀ ਹੈ, ਉਥੇ ਹੀ ਇਸ ਗੈਸ ਸਿਲੰਡਰ ਨੂੰ ਪ੍ਰਾਪਤ ਕਰਨ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਸਮੇਂ ਤੋਂ ਕਰੋਨਾ ਦੇ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਬੁਰੇ ਆਰਥਿਕ ਹਾਲਾਤ ਵਿਚੋਂ ਗੁਜਰਨਾ ਪਿਆ ਜਿਸ ਕਾਰਨ ਲੋਕਾਂ ਨੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ।

ਉਥੇ ਹੀ ਸਿਲੰਡਰ ਦੀਆਂ ਵਧੀਆਂ ਕੀਮਤਾਂ ਕਾਰਨ ਲੋਕਾਂ ਨੂੰ ਘਰ ਵਿੱਚ ਰਸੋਈ ਗੈਸ ਵਾਸਤੇ ਭਾਰੀ ਜੱਦੋ-ਜਹਿਦ ਕਰਨੀ ਪਈ। ਹੁਣ ਐਲਪੀਜੀ ਗੈਸ ਸਿਲੰਡਰ ਵਰਤਣ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਲੋਕਾਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਐਲਪੀਜੀ ਕੁਨੈਕਸ਼ਨ ਲੈਣ ਵਾਲਿਆਂ ਨੂੰ ਆਸਾਨੀ ਹੋ ਜਾਵੇਗੀ। ਕਿਉਂਕਿ ਉਹਨਾਂ ਨੂੰ ਕੁਨੈਕਸ਼ਨ ਲੈਣ ਵਾਸਤੇ ਹੁਣ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ।

ਇਸ ਵਾਸਤੇ ਹੁਣ ਗ੍ਰਾਹਕਾਂ ਨੂੰ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਡ ਵੱਲੋਂ ਕੁਝ ਨਵੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਗਈ ਹੈ। ਹੁਣ ਕੁਨੇਕਸ਼ਨ ਪ੍ਰਾਪਤ ਕਰਨ ਵਾਸਤੇ ਗਾਹਕਾਂ ਨੂੰ ਜਾਰੀ ਕੀਤੇ ਗਏ ਨੰਬਰ ਤੇ 8454955555ਮਿਸ ਕਾਲ ਕਰਨੀ ਪਵੇਗੀ, ਜਿਸ ਤੋਂ ਬਾਅਦ ਕੰਪਨੀ ਵੱਲੋਂ ਖੁਦ ਗਾਹਕ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ। ਜਿਸ ਉਪਰਾਂਤ ਗਾਹਕ ਨੂੰ ਆਪਣਾ ਅਧਾਰ ਨੰਬਰ ਅਤੇ ਐਡਰੈੱਸ ਪਰੂਫ ਏਜੰਸੀ ਵਿਚ ਜਮਾ ਕਰਨ ਵਾਸਤੇ ਆਖਿਆ ਜਾਵੇਗਾ ਅਤੇ ਉਸ ਤੋਂ ਬਾਅਦ ਗੈਸ ਕੁਨੈਕਸ਼ਨ ਜਾਰੀ ਕਰ ਦਿੱਤਾ ਜਾਵੇਗਾ।

ਗਾਹਕਾਂ ਨੂੰ ਹੁਣ ਮਿਸ ਕਾਲ ਤੋਂ ਬਾਅਦ ਅਸਾਨੀ ਨਾਲ ਐਲ ਪੀ ਜੀ ਗੈਸ ਕੁਨੈਕਸ਼ਨ ਪ੍ਰਾਪਤ ਹੋ ਜਾਵੇਗਾ । ਇਸ ਸੁਵਿਧਾ ਦਾ ਫਾਇਦਾ ਲੈਣ ਵਾਸਤੇ ਗਾਹਕਾਂ ਨੂੰ ਆਪਣੇ ਰਜਿਸਟਰਡ ਫੋਨ ਨੰਬਰ ਤੋਂ ਹੀ ਮਿਸਡ ਕਾਲ ਕਰਨੀ ਪਵੇਗੀ। ਜਿਸ ਤੋਂ ਬਾਅਦ ਪਰੂਫ ਦੇ ਅਧਾਰ ਉੱਪਰ ਗੈਸ ਦਾ ਨਵਾਂ ਕੁਨੈਕਸ਼ਨ ਪਰੀਵਾਰ ਨੂੰ ਜਾਰੀ ਕਰ ਦਿੱਤਾ ਜਾਵੇਗਾ। ਇਸ ਯੋਜਨਾ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ।