ਕੇ ਐਲ ਰਾਹੁਲ ਨੂੰ ਮਿਲੀ ਇਹ ਵੱਡੀ ਖੁਸ਼ਖਬਰੀ
ਖੇਡਾਂ ਇਨਸਾਨ ਦੇ ਮਨੋਰੰਜਨ ਦਾ ਸਾਧਨ ਹੁੰਦੀਆਂ ਹਨ। ਜਿੱਥੇ ਇਹ ਸਾਨੂੰ ਮਾਨਸਿਕ ਤੌਰ ਉੱਤੇ ਆਰਾਮਦਾਇਕ ਮਹਿਸੂਸ ਕਰਵਾਉਂਦੀਆਂ ਹਨ ਉੱਥੇ ਹੀ ਸਰੀਰਕ ਤੌਰ ‘ਤੇ ਸਾਨੂੰ ਮਜ਼ਬੂਤੀ ਵੀ ਪ੍ਰਦਾਨ ਕਰਦੀਆਂ ਹਨ। ਵੈਸੇ ਤਾਂ ਇਸ ਸਮੇਂ ਸੰਸਾਰ ਵਿੱਚ ਵੱਖ-ਵੱਖ ਖੇਡਾਂ ਖੇਡੀਆਂ ਜਾ ਰਹੀਆਂ ਹਨ। ਪਰ ਭਾਰਤ ਵਿੱਚ ਕ੍ਰਿਕਟ ਦਾ ਖ਼ੁਮਾਰ ਲੋਕਾਂ ਦੇ ਸਿਰ ਚੜ੍ਹ ਬੋਲਦਾ ਹੈ। ਇਸ ਵੇਲੇ ਕ੍ਰਿਕਟ ਆਈਪੀਐੱਲ-13 ਯੂਏਈ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਇਆ ਜਾ ਰਿਹਾ ਹੈ।
ਇਸ ਵਿੱਚ ਭਾਰਤ ਦੀਆਂ 8 ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਵਿੱਚੋਂ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਚੇਨਈ ਸੁਪਰ ਕਿੰਗਜ਼ ਤੋਂ ਹਾਰ ਕੇ ਪਲੇਅ ਆਫ ਦੀ ਦੌੜ ਵਿੱਚੋਂ ਬਾਹਰ ਹੋ ਗਈ ਹੈ। ਆਈਪੀਐੱਲ ਦੇ ਸੀਜ਼ਨ 13 ਦੇ ਖੇਡੇ ਜਾ ਰਹੇ 53ਵੇਂ ਮੈਚ ਵਿਚ ਚੇਨਈ ਸੁਪਰ ਕਿੰਗਜ਼ ਨੇ ਪੰਜਾਬ ਨੂੰ 9 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚੋਂ ਬਾਹਰ ਕਰ ਦਿੱਤਾ ਸੀ। ਪਰ ਇਸ ਸੀਜ਼ਨ ਦੌਰਾਨ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ, ਵਿਕਟ ਕੀਪਰ ਅਤੇ ਓਪਨਰ ਬੱਲੇਬਾਜ਼ ਕੇ.ਐਲ. ਰਾਹੁਲ ਨੇ ਬੇਹਤਰੀਨ ਪ੍ਰਦਰਸ਼ਨ ਕਰਦੇ ਹੋਏ ਤਮਾਮ ਦਰਸ਼ਕਾਂ ਦਾ ਦਿਲ ਜਿੱਤ ਲਿਆ।
ਰਾਹੁਲ ਇਸ ਵਾਰ ਦੇ ਸੀਜ਼ਨ ਵਿੱਚ ਹੁਣ ਤੱਕ ਦੇ ਬੇਹਤਰੀਨ ਬੱਲੇਬਾਜ਼ ਸਾਬਿਤ ਹੋਏ ਹਨ। ਜਿੱਥੇ ਰਾਹੁਲ ਨੇ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 14 ਮੈਚਾਂ ਵਿੱਚ 5 ਅਰਧ ਸੈਂਕੜੇ ਅਤੇ 1 ਸੈਂਕੜੇ ਦੀ ਮਦਦ ਨਾਲ 670 ਦੌੜਾਂ ਬਣਾ ਕੇ ਓਰੇਂਜ਼ ਕੈਪ ਉਪਰ ਅਜੇ ਤੱਕ ਆਪਣਾ ਕਬਜ਼ਾ ਜਮਾਇਆ ਹੋਇਆ ਹੈ। ਪੰਜਾਬ ਦੀ ਟੀਮ ਭਾਵੇਂ ਆਈਪੀਐੱਲ-13 ਸੀਜ਼ਨ ਜਿੱਤਣ ਦੀ ਦੌੜ ਵਿੱਚੋਂ ਬਾਹਰ ਹੋ ਗਈ ਹੈ ਪਰ ਰਾਹੁਲ ਇਸ ਸਮੇਂ ਬੇਹੱਦ ਖੁਸ਼ ਹੈ। ਉਸਦੀ ਖੁਸ਼ੀ ਦਾ ਕਾਰਨ ਕੋਈ ਹੋਰ ਨਹੀਂ ਸਗੋਂ ਕਰਨਾਟਕ ਸਰਕਾਰ ਹੈ ਜਿਸਨੇ ਉਸਨੂੰ ਇੱਕ ਮਾਣ ਸਨਮਾਨ ਦੇਣ ਦਾ ਐਲਾਨ ਕੀਤਾ ਹੈ।
ਦਰਅਸਲ ਕਰਨਾਟਕ ਸਰਕਾਰ ਵੱਲੋਂ ਕੇ.ਐਲ. ਰਾਹੁਲ ਨੂੰ ਏਕਲਵਯ ਪੁਰਸਕਾਰ ਦੇ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਖੁਸ਼ਖਬਰੀ ਨੂੰ ਰਾਹੁਲ ਵਲੋਂ ਆਪਣੇ ਪ੍ਰਸ਼ੰਸਕਾਂ ਅਤੇ ਸਾਕ-ਸਬੰਧੀਆਂ ਦੇ ਨਾਲ ਟਵਿੱਟਰ ਜ਼ਰੀਏ ਸਾਂਝਾ ਕੀਤਾ ਗਿਆ। ਜਿਸ ਵਿੱਚ ਰਾਹੁਲ ਨੇ ਕਰਨਾਟਕ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਲਿਖਿਆ ਕਿ ਮੈਨੂੰ ਏਕਲਵਯ ਪੁਰਸਕਾਰ ਦੇ ਨਾਲ ਸਨਮਾਨਿਤ ਕਰਨ ਦੇ ਲਈ ਕਰਨਾਟਕ ਸਰਕਾਰ ਦਾ ਬਹੁਤ ਧੰਨਵਾਦ। ਮੇਰੇ ਕੋਚ, ਟੀਮ ਦੇ ਸਾਥੀ, ਦੋਸਤਾਂ ਅਤੇ ਪਰਿਵਾਰ ਦੇ ਸਮਰਥਨ ਤੋਂ ਬਿਨਾਂ ਇਹ ਸੰਭਵ ਨਹੀਂ ਸੀ। ਮੈਂ ਆਪਣੇ ਸੂਬੇ ਅਤੇ ਭਾਰਤ ਨੂੰ ਮਾਣ ਦਿਵਾਉਣ ਲਈ ਸਖ਼ਤ ਮਿਹਨਤ ਕਰਦਾ ਰਹਾਂਗਾ। ਤੁਹਾਡਾ ਸਾਰਿਆਂ ਦਾ ਧੰਨਵਾਦ।
Previous Postਕੂੜਾ ਚੁੱਕਣ ਵਾਲੀ ਇਸ ਕੁੜੀ ਦੀ ਜਦੋਂ ਅਸਲੀਅਤ ਪਤਾ ਲਗੀ ਸਾਰੇ ਰਹਿ ਗਏ ਹੱਕੇ ਬੱਕੇ
Next Postਪੰਜਾਬ ਚ ਸਾਰੀਆਂ ਕਲਾਸਾਂ ਲਈ ਸਕੂਲ ਖੋਲਣ ਦੇ ਬਾਰੇ ਵਿਚ ਆਈ ਤਾਜਾ ਵੱਡੀ ਖਬਰ