ਆਈ ਤਾਜਾ ਵੱਡੀ ਖਬਰ
ਇੱਕ ਪਾਸੇ ਜਿਥੇ ਦੁਨੀਆ ਦੇ ਵਿੱਚ ਆਈ ਕੋਰੋਨਾ ਮਹਾਮਾਰੀ ਤੋਂ ਸਾਰੀ ਦੁਨੀਆ ਬੁਰੀ ਤਰਾਂ ਦੇ ਨਾਲ ਪ੍ਰਭਾਵਿਤ ਹੋਈ ਪਈ ਹੈ l ਦੁਨੀਆ ਦਾ ਅਜਿਹਾ ਕੋਈ ਵੀ ਦੇਸ਼ ਨਹੀਂ ਜੋ ਇਸ ਮਹਾਮਾਰੀ ਦੇ ਕਾਰਨ ਆਰਥਿਕ ਮੰਦੀ ਦਾ ਸ਼ਿਕਾਰ ਨਹੀਂ ਹੋਇਆ ਹੋਵੇ l ਇਸ ਮਹਾਮਾਰੀ ਨੇ ਦੁਨੀਆ ਨੂੰ ਵਿਕਾਸ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਕਰਕੇ ਰੱਖ ਦਿਤਾ ਹੈ l ਅੱਜ ਦੁਨੀਆ ਅਤੇ ਭਾਰਤ ਦੇਸ਼ ਦੇ ਅਜਿਹੇ ਹਾਲਾਤ ਸਾਹਮਣੇ ਆ ਰਹੇ ਹਨ ਕਿ ਜਿਹਨਾਂ ਲੋਕਾਂ ਦੀ ਕੋਰੋਨਾ ਦੇ ਚਲਦੇ ਨੌਕਰੀ ਚਲੇਗੀ ਉਸ ਪਰਿਵਾਰ ਦੇ ਲਈ ਦੋ ਵਕਤ ਦੀ ਰੋਜ਼ੀ -ਰੋਟੀ ਕਮਾਉਣੀ ਵੀ ਔਖੀ ਹੋਈ ਪਈ ਹੈ lਕੋਰੋਨਾ ਮਹਾਮਾਰੀ ਨੇ ਇਸ ਸਮੇ ਪੂਰੀ ਦੁਨੀਆ ਚਿੰਤਾ ਦੇ ਵਿੱਚ ਪਾ ਕੇ ਰੱਖੀ ਹੋਈ ਹੈ l
ਇਸੇ ਦੇ ਚਲਦੇ ਅਜਿਹੇ ਬਹੁਤ ਸਾਰੇ ਵਿਦਿਆਰਥੀ ਹਨ ਜੋ ਕਿ IELTS ਕਰ ਚੁਕੇ ਨੇ ਤੇ ਹੁਣ ਵਿਦੇਸ਼ਾਂ ਦੇ ਵਿਚ ਜਾ ਕੇ ਪੜਾਈ ਕਰਨਾ ਚਾਹੁੰਦੇ ਹਨ l ਪਰ ਹੁਣ ਓਹਨਾ ਵਿਦਿਆਰਥੀਆਂ ਦੇ ਲਈ ਇੱਕ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਜੋ ਵਿਦਿਆਰਥੀ ਹੁਣ ਵਿਦੇਸ਼ਾਂ ਦੇ ਵੀ ਵਿੱਚ ਜਾ ਕੇ ਉੱਚ ਸਿੱਖਿਆ ਹਾਸਲ ਕਰਨਾ ਚਹੁੰਦੇ ਹਨ ਓਹਨਾ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਹੋ ਰਹੀਆਂ ਹਨ l ਇਕੱਲੇ ਕਨੇਡਾ ਅੰਬੈਸੀ ਵਿਚ ਹੀ ਹੁਣ ਤਕਰੀਬਨ 60% ਵੀਜਾ ਅਰਜੀਆਂ ਜੋ ਵਿਦਿਆਰਥੀਆਂ ਵਲੋਂ ਦਿੱਤੀਆਂ ਗਈਆਂ ਹਨ ਉਹਨਾਂ ਨੂੰ ਰਿਫੂਜ ਕੀਤਾ ਜਾ ਰਿਹਾ ਹੈ
ਦਰਅਸਲ ਕੋਰੋਨਾ ਦੇ ਚਲਦੇ ਲੱਗੇ ਲੌਕਡਾਊਨ ਕਾਰਨ ਅੰਤਰਰਾਸ਼ਟਰੀ ਉਡਾਣਾਂ ਦੇ ਉਪਰ ਪਾਬੰਧੀਆ ਲੱਗੀਆਂ ਹੋਈਆਂ ਸੀ l ਜਿਸਦੇ ਚਲਦੇ ਵਿਦੇਸ਼ ਜਾ ਕੇ ਪੜਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਖਾਸੀਆਂ ਚਿੰਤਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ l ਇਕਲੇ ਕੈਨੇਡਾ ਦੇ ਵਿੱਚ ਹੀ 3.5 ਲੱਖ ਭਾਰਤੀ ਵਿਦਿਆਰਥੀਆਂ ਦੇ ਵਲੋਂ ਵੀਜ਼ਾ ਅਪਲਾਈ ਕੀਤਾ ਗਿਆ ਸੀ l
ਜਿਸਦੇ ਚਲਦੇ ਹੁਣ ਓਹਨਾ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਇਸ ਵੇਲੇ ਕੈਨੇਡੀਅਨ ਦੂਤਾਵਾਸ ’ਚ ਮੁਲਤਵੀ ਪਈਆਂ ਹਨ। ਜਿਹਨਾਂ ਦੇ ਵਿੱਚੋ ਜ਼ਿਆਦਾਤਰ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਹੈ l ਐਥੇ ਦੱਸਦਿਆਂ ਕਿ ਇਸ ਤੋਂ ਪਹਿਲਾਂ ਕੈਨੇਡਾ ਸਰਕਾਰ ਨੇ ਕਦੇ ਵੀ ਇੰਨੀ ਵੱਡੀ ਗਿਣਤੀ ’ਚ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਨਹੀਂ ਕੀਤੀਆਂ ਹੈ l ਪਰ ਇਸ ਵਾਰ ਸਰਕਾਰ ਦੇ ਅਜਿਹੇ ਫੈਸਲੇ ਦੇ ਕਾਰਨ ਵਿਦੇਸ਼ਾਂ ਚ ਪੜਾਈ ਕਰਨ ਦੇ ਚਾਹਵਾਨ ਵਿਦਿਆਰਥੀ ਕਾਫੀ ਨਿਰਾਸ਼ ਹਨ l
Previous Postਸੜਕ ਦੇ ਕਿਨਾਰੇ ਹੁਣ ਸੋਨੂੰ ਸੂਦ ਕਰਦੇ ਦਿਖੇ ਇਹ ਕੰਮ , ਸਾਰੇ ਪਾਸੇ ਹੋ ਰਹੀ ਚਰਚਾ
Next Postਪੰਜਾਬ : ਰਾਤ 1 ਵਜੇ ਸੁਤੇ ਪਏ16 ਸਾਲਾਂ ਦੇ ਮੁੰਡੇ ਨੂੰ ਕੰਨ ਤੋਂ ਮਿਲੀ ਇਸ ਤਰਾਂ ਮੌਤ , ਛਾਈ ਸੋਗ ਦੀ ਲਹਿਰ