ਆਈ ਤਾਜਾ ਵੱਡੀ ਖਬਰ
ਜਿੱਥੇ ਡਾਕਟਰਾਂ ਨੂੰ ਰੱਬ ਦਾ ਦੂਸਰਾ ਰੂਪ ਮੰਨਿਆ ਜਾਂਦਾ ਹੈ ਜਿਨ੍ਹਾਂ ਵੱਲੋਂ ਬਹੁਤ ਸਾਰੇ ਇਨਸਾਨਾਂ ਨੂੰ ਦੁਬਾਰਾ ਜ਼ਿੰਦਗੀ ਦਿੱਤੀ ਜਾਂਦੀ ਹੈ। ਜਿਸ ਸਦਕਾ ਬਹੁਤ ਸਾਰੇ ਲੋਕਾਂ ਦੀਆਂ ਖੁਸ਼ੀਆਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਹਨ। ਹਸਪਤਾਲਾਂ ਵਿੱਚ ਅਜਿਹੇ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ ਜਿੱਥੇ ਸਟਾਫ਼ ਦੀ ਅਣਗਿਹਲੀ ਦੇ ਚੱਲਦਿਆਂ ਹੋਇਆ ਕਈ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਜਿਸ ਕਾਰਨ ਅਜਿਹੇ ਹਸਪਤਾਲਾਂ ਨੂੰ ਬਹੁਤ ਸਾਰੇ ਵਿਵਾਦਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਜਿਸ ਕਾਰਨ ਹਸਪਤਾਲ ਵਿੱਚ ਜੇਰੇ ਇਲਾਜ ਮਰੀਜਾਂ ਦੇ ਪਰਿਵਾਰਾਂ ਵੱਲੋਂ ਹੰਗਾਮਾ ਵੀ ਕਰ ਦਿੱਤਾ ਜਾਂਦਾ ਹੈ। ਅਜਿਹੀਆਂ ਘਟਨਾਵਾਂ ਦੇ ਸਾਹਮਣੇ ਆਉਣ ਨਾਲ ਬਹੁਤ ਸਾਰੇ ਲੋਕਾਂ ਦੇ ਵਿੱਚ ਉਨ੍ਹਾਂ ਹਸਪਤਾਲਾਂ ਵਿੱਚ ਜਾਣ ਨੂੰ ਲੈ ਕੇ ਡਰ ਪੈਦਾ ਹੋਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ।
ਹੁਣ ਆਈਸੀਯੂ ਵਿੱਚ ਦਾਖਲ ਮਰੀਜ਼ ਦੇ ਅੰਗ ਚੂਹੇ ਵਲੋਂ ਕੁੱਤਰ ਦਿਤੇ ਗਏ ਹਨ ਜਿੱਥੇ ਸਟਾਫ ਦੀ ਲਾਪਰਵਾਹੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਸਰਕਾਰੀ ਮੈਡੀਕਲ ਕਾਲਜ ਬਦਾਯੂ ਤੋਂ ਸਾਹਮਣੇ ਆਇਆ ਹੈ। ਜਿੱਥੇ 30 ਜੂਨ ਨੂੰ ਇਸ ਸਰਕਾਰੀ ਮੈਡੀਕਲ ਕਾਲਜ ਦੇ ਵਿਚ ਦਾਤਾਗੰਜ ਵਾਸੀ ਰਾਮ ਸੇਵਕ ਗੁਪਤਾ ਨੂੰ ਦਾਖਲ ਕਰਾਇਆ ਗਿਆ ਸੀ। ਜੋ ਕਿ 7 ਜੂਨ ਨੂੰ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਓਥੇ ਕੋਈ ਫਾਇਦਾ ਨਾ ਹੋਣ ਤੇ ਇਸ ਹਸਪਤਾਲ ਵਿੱਚ ਲਿਆਂਦਾ ਗਿਆ ਅਤੇ ਦੋ ਤਿੰਨ ਦਿਨ ਬਾਅਦ ਉਨ੍ਹਾਂ ਨੂੰ ਆਈਸੀਯੂ ਵਿੱਚ ਭੇਜ ਦਿੱਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਉਨ੍ਹਾਂ ਦਾ ਮਰੀਜ਼ ਆਈਸੀਯੂ ਵਿੱਚ ਜੇਰੇ ਇਲਾਜ ਸੀ ਅਤੇ ਉਸ ਦੇ ਸਰੀਰ ਉੱਪਰ ਕੁੱਝ ਜ਼ਖਮ ਦਿਖਾਈ ਦਿੱਤੇ ਸਨ।
ਇਸ ਬਾਬਤ ਹਸਪਤਾਲ ਦੇ ਡਾਕਟਰਾਂ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਜਦੋਂ ਉਨ੍ਹਾਂ ਵੱਲੋਂ ਐਤਵਾਰ ਸ਼ਾਮ ਨੂੰ ਆਈਸੀਯੂ ਵਿੱਚ ਜਾ ਕੇ ਦੇਖਿਆ ਗਿਆ ਤਾਂ ਮਰੀਜ਼ ਰਾਮ ਸੇਵਕ ਦੀਆਂ ਉਂਗਲਾਂ ਇਕ ਚੂਹੇ ਵਲੋਂ ਕੁਤਰ ਦਿੱਤੀਆਂ ਗਈਆਂ, ਜਿਸ ਬਾਰੇ ਜਾਣਕਾਰੀ ਮਿਲਦੇ ਹੀ ਸਾਰੇ ਰਿਸ਼ਤੇਦਾਰ ਹੈਰਾਨ ਰਹਿ ਗਏ ਅਤੇ ਉਨ੍ਹਾਂ ਵੱਲੋਂ ਹੰਗਾਮਾ ਕੀਤਾ ਗਿਆ ਅਤੇ ਸਟਾਫ਼ ਵੱਲੋਂ ਭੱਜ ਨੱਠ ਕਰਕੇ ਮਰੀਜ਼ ਦੀ ਪੱਟੀ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਜਾਂਚ ਦੀ ਮੰਗ ਕੀਤੀ ਗਈ ਹੈ ਜਿੱਥੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਵੱਲੋਂ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ।
Previous Postਢਾਈ ਸਾਲ ਦੀ ਬੱਚੀ ਨੂੰ ਹਲ੍ਹਕੇ ਹੋਏ ਕੁੱਤੇ ਨੇ ਵੱਢਿਆ , ਫਿਰ ਲੜਕੀ ਨੇ 40 ਲੋਕਾਂ ਨੂੰ ਵੱਢਿਆ ਫਿਰ ਹੋਈ ਮੌਤ
Next Postਰਿਸ਼ਵਤ ਲੈਂਦਾ ਰੰਗੇ ਹੱਥੀ ਫੜੇ ਜਾਣ ਤੇ ਪਟਵਾਰੀ ਨੇ ਨਿਗਲ ਲਏ 500 ਦੇ ਨੋਟ , ਡਾਕਟਰਾਂ ਦੀ ਲੱਖ ਕੋਸ਼ਿਸ ਤੇ ਵੀ ਨਹੀਂ ਕੱਢ ਸਕੇ ਬਾਹਰ