ਆਈ ਤਾਜਾ ਵੱਡੀ ਖਬਰ
ਇਸ ਸਮੇਂ ਪੰਜਾਬ ਵਿੱਚ ਅੱਜ ਜਿੱਥੇ ਵਿਧਾਨ ਸਭਾ ਚੋਣਾਂ ਤੋਂ ਬਾਅਦ 10 ਮਾਰਚ ਨੂੰ ਹੋਣ ਵਾਲੇ ਨਤੀਜਿਆਂ ਨੂੰ ਲੈ ਕੇ ਸਰਵੇ ਕੀਤੇ ਜਾ ਰਹੇ ਹਨ। ਉੱਥੇ ਹੀ ਵੱਖ-ਵੱਖ ਟੀ ਵੀ ਚੈਨਲਾਂ ਵੱਲੋਂ ਵੀ ਆਪਣੇ ਆਧਾਰ ਤੇ ਵੱਖ ਵੱਖ ਪਾਰਟੀਆਂ ਦੇ ਆਉਣ ਵਾਲੇ ਨਤੀਜੇ ਬਾਰੇ ਪ੍ਰਤੀਕਿਰਿਆ ਦਿਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਜਿੱਥੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਉਥੇ ਹੀ ਅਮਨ ਸ਼ਾਂਤੀ ਨਾਲ ਇਹ ਚੋਣਾਂ ਸੰਪੂਰਣ ਹੋ ਗਈਆਂ। ਜਿੱਥੇ ਹੁਣ ਇਨ੍ਹਾਂ ਚੋਣਾਂ ਦੇ ਨਤੀਜੇ ਦੇ ਐਲਾਨ ਵਿੱਚ ਦੋ ਦਿਨ ਦਾ ਸਮਾਂ ਬਾਕੀ ਰਹਿ ਗਿਆ ਹੈ। ਉੱਥੇ ਹੀ ਸਰਕਾਰ ਵੱਲੋਂ ਹੁਣ 10 ਮਾਰਚ ਦੀਆਂ ਤਿਆਰੀਆਂ ਵੀ ਮੁਕੰਮਲ ਕੀਤੀਆਂ ਜਾ ਰਹੀਆਂ ਹਨ।
ਜਿਸ ਦਿਨ ਵੋਟਾਂ ਦੀ ਗਿਣਤੀ ਸੁਰੱਖਿਅਤ ਢੰਗ ਨਾਲ ਕੀਤੀ ਜਾ ਸਕੇ। ਹੁਣ ਐਗਜ਼ਿਟ ਪੋਲ ਵਿੱਚ ਸ਼ਾਨਦਾਰ ਜਿੱਤ ਨੂੰ ਦੇਖਣ ਤੋਂ ਬਾਅਦ ਭਗਵੰਤ ਮਾਨ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਹੁਣ 10 ਮਾਰਚ ਨੂੰ ਚੋਣਾਂ ਦੇ ਨਤੀਜੇ ਘੋਸ਼ਿਤ ਕਰ ਦਿੱਤੇ ਜਾਣਗੇ ਉਥੇ ਹੀ ਜ਼ਿਲ੍ਹਾ ਮਾਨਸਾ ਦੇ ਵਿੱਚ ਤਿੰਨ ਵਿਧਾਨ ਸਭਾ ਹਲਕਿਆਂ ਦੀਆਂ ਈ ਵੀ ਐਮ ਮਸ਼ੀਨਾਂ ਦਾ ਸਟਰਾਂਗ ਰੂਮ ਨਹਿਰੂ ਮੈਮੋਰੀਅਲ ਕਾਲਜ ਵਿਚ ਬਣਾਇਆ ਗਿਆ ਹੈ। ਜਿਸ ਦਾ ਦੌਰਾ ਕਰਨ ਲਈ ਆਮ ਆਦਮੀ ਪਾਰਟੀ ਦੇ ਸੰਸਦ ਅਤੇ ਮੁੱਖ ਮੰਤਰੀ ਦੇ ਦਾਅਵੇਦਾਰ ਭਗਵੰਤ ਮਾਨ ਅੱਜ ਜਾਇਜ਼ਾ ਲੈਣ ਲਈ ਪਹੁੰਚੇ ਸਨ।
ਜਿੰਨਾ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸੁਰੱਖਿਆ ਦੇ ਪ੍ਰਬੰਧਾਂ ਦੀ ਤਾਰੀਫ਼ ਕੀਤੀ ਹੈ, ਜਿਸ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਸੰਤੁਸ਼ਟੀ ਵੀ ਜ਼ਾਹਿਰ ਕੀਤੀ ਗਈ। ਉੱਥੇ ਹੀ ਗਠਜੋੜ ਦੇ ਮਾਮਲੇ ਤੇ ਰਜਿੰਦਰ ਕੌਰ ਭੱਠਲ ਵੱਲੋਂ ਕੀਤੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਆਖਿਆ ਕਿ ਉਹ ਆਪਣੀ ਸੀਟ ਤੋਂ ਹੀ ਜਿੱਤ ਹਾਸਲ ਕਰ ਲੈਣ, ਉਹ ਵੀ ਬਹੁਤ ਹੋਵੇਗਾ।
ਉਥੇ ਹੀ ਉਨ੍ਹਾਂ ਆਖਿਆ ਹੈ ਕਿ ਲੋਕਾਂ ਵੱਲੋਂ ਬਦਲਾਅ ਲਿਆਉਣ ਦੀ ਕੀਤੀ ਗਈ ਇਸ ਕੋਸ਼ਿਸ਼ ਦਾ ਨਤੀਜਾ 10 ਮਾਰਚ ਨੂੰ ਸਾਹਮਣੇ ਆ ਜਾਵੇਗਾ ਜਿਸ ਵਿੱਚ ਲੋਕਾ ਵੱਲੋਂ ਬਦਲਾਅ ਲਿਆਂਦਾ ਜਾਵੇਗਾ। ਜਿੱਥੇ ਪੰਜਾਬ ਦੀਆਂ ਦੋ ਵੱਡੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਹਾਰ ਦਾ ਮੂੰਹ ਵੇਖਣਾ ਪਵੇਗਾ।
Previous Postਗੱਡੀਆਂ ਤੇ ਫਾਸਟ ਟੈੱਗ ਲਗਵਾਉਣ ਵਾਲੇ ਦੇਖਲੋ ਇਹ ਖਬਰ – ਪੈ ਗਿਆ ਇਹ ਭੀਚਕੜਾ
Next Postਪੰਜਾਬ ਚ ਮੀਂਹ ਪੈਣ ਦੇ ਬਾਰੇ ਹੁਣ ਜਾਰੀ ਹੋ ਗਿਆ ਇਹ ਵੱਡਾ ਅਲਰਟ – ਤਾਜਾ ਵੱਡੀ ਖਬਰ