ਆਈ ਤਾਜਾ ਵੱਡੀ ਖਬਰ
ਜਦੋਂ ਵੀ ਕੋਈ ਖੁਸ਼ੀ ਦਾ ਮਾਹੌਲ ਹੁੰਦਾ ਹੈ ਤਾਂ, ਲੋਕ ਨੱਚ ਟੱਪ ਕੇ ਉਸ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ l ਪਰ ਕਈ ਵਾਰ ਇਸ ਖੁਸ਼ੀ ਦੇ ਮਾਹੌਲ ਦੇ ਵਿੱਚ ਅਜਿਹੇ ਪੰਗੇ ਪੈ ਜਾਂਦੇ ਹਨ, ਜਿਸ ਤੋਂ ਬਾਅਦ ਹਾਲਾਤ ਬਹੁਤ ਜ਼ਿਆਦਾ ਖਰਾਬ ਦਿਖਾਈ ਦਿੰਦੇ ਹਨ। ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਡੀਜੇ ਤੇ ਨੱਚਣ ਨੂੰ ਲੈ ਕੇ ਜੰਗ ਦਾ ਮਾਹੌਲ ਬਣ ਗਿਆ l ਜਿਸ ਕਾਰਨ ਡੰਡੇ ਕੁਰਸੀਆਂ ਬਰਸਾਈਆਂ ਗਈਆਂ ਤੇ ਇਸ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ। ਮਾਮਲਾ ਛੱਤੀਸਗੜ੍ਹ ਦੇ ਨਾਲ ਸੰਬੰਧਿਤ ਹੈ। ਜਿੱਥੇ ਦੋ ਧਿਰਾਂ ਵਿਚਾਰੇ ਡੀਜੇ ਤੇ ਨੱਚਣ ਨੂੰ ਲੈ ਕੇ ਅਜਿਹਾ ਵਿਵਾਦ ਛਿੜ ਪਿਆ ਕਿ 3 ਲੋਕਾਂ ਦੀ ਮੌਤ ਹੋ ਗਈ।
ਇਨਾ ਹੀ ਨਹੀਂ ਸਗੋਂ ਇਸ ਵਿਵਾਦ ਦੇ ਵਿੱਚ ਦਰਜਨ ਤੋਂ ਵੱਧ ਮੁੰਡੇ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਜੋ ਦੋ ਵਿਵਾਦ ਕਾਫੀ ਵੱਧ ਗਿਆ ਤਾਂ ਜਿਸ ਦੇ ਹੱਥ ਜੋ ਲੱਗਾ, ਉਹ ਉਸ ਨਾਲ ਹੀ ਇਕ-ਦੂਜੇ ਦੇ ਵਰਾਉਣਾ ਸ਼ੁਰੂ ਕਰ ਦਿੱਤਾ। ਜਿਸ ਦੀ ਗਵਾਹੀ ਘਟਨਾ ਵਾਲੀ ਥਾਂ ‘ਤੇ ਪਏ ਲੱਕੜ, ਡੰਡੇ, ਪੱਥਰ, ਟੁੱਟੀਆਂ ਹੋਈਆਂ ਕੁਰਸੀਆਂ ਦੇ ਰਹੀਆਂ ਹਨ l ਇਹਨਾਂ ਨੂੰ ਵੇਖਣ ਤੋਂ ਬਾਅਦ ਪਤਾ ਚੱਲਦਾ ਪਿਆ ਹੈ ਕਿ ਦੋ ਧਿਰਾਂ ਵਿਚ ਕਿਸ ਕਦਰ ਕੁੱਟਮਾਰ ਹੋਈ ਹੈ। ਇਸ ਘਟਨਾ ਦੇ ਬੀਤਣ ਤੋਂ ਬਾਅਦ ਮੌਕੇ ਦੇ ਉੱਪਰ ਜੋ ਮਾਹੌਲ ਬਣਿਆ ਉਸ ਨੂੰ ਵੇਖਣ ਤੋਂ ਬਾਅਦ ਹੁਣ ਸਾਰੇ ਲੋਕ ਕਾਫੀ ਡਰੇ ਤੇ ਸਹਿਮੇ ਹੋਏ ਦਿਖਾਈ ਦਿੱਤੇ l ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ l ਜਿਸ ਤੋਂ ਬਾਅਦ ਦੁਰਗ ਪੁਲਸ ਸੁਪਰਡੈਂਟ ਨੇ ਵਾਧੂ ਫੋਰਸ ਲਾ ਕੇ ਪਿੰਡ ਨੰਦਨੀ ਨੂੰ ਛਾਉਣੀ ‘ਚ ਤਬਦੀਲ ਕਰ ਦਿੱਤਾ। ਉਧਰ ਪਿੰਡ ਵਾਸੀਆਂ ਨੇ ਥਾਣੇ ਪਹੁੰਚ ਕੇ ਪੁਲਸ ਦੇ ਸਮੇਂ ‘ਤੇ ਨਾ ਪਹੁੰਚ ਸਕਣ ਕਾਰਨ ਗੁੱਸਾ ਜ਼ਾਹਰ ਕੀਤਾ। ਹਾਲਾਂਕਿ ਡੀਜੇ ਨੂੰ ਲੈ ਕੇ ਨੱਚਣ ਵਾਲੇ ਵਿਵਾਦ ਦੇ ਚਲਦੇ ਮਾਹੌਲ ਕਾਫੀ ਤਨਾਪੂਰਨ ਪਾਇਆ ਜਾ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ, ਪੁਲਿਸ ਵੱਲੋਂ ਆਖਿਆ ਜਾ ਰਿਹਾ ਹੈ ਕਿ ਜੋ ਵੀ ਦੋਸ਼ੀ ਹੋਣਗੇ, ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
Previous Postਬੱਚਿਆਂ ਨਾਲ ਭਰੀ ਸਕੂਲੀ ਬੱਸ ਹੋਈ ਭਿਆਨਕ ਹਾਦਸੇ ਦੀ ਸ਼ਿਕਾਰ , 2 ਦੀ ਹੋਈ ਮੌਤ ਏਨੇ ਹੋਏ ਜ਼ਖਮੀ
Next Postਹੁਣੇ ਹੁਣੇ ਫਿਲਮ ਇੰਡਸਟਰੀ ਚ ਛਾਇਆ ਮਾਤਮ , ਪ੍ਰਸਿੱਧ ਅਦਾਕਾਰ ਦੀ ਹੋਈ ਅਚਾਨਕ ਮੌਤ