ਆਈ ਤਾਜ਼ਾ ਵੱਡੀ ਖਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਦੇ ਹੀ ਆਪਣੇ ਕੰਮਕਾਜ ਇਮਾਨਦਾਰੀ ਨਾਲ ਕਰਨੇ ਸ਼ੁਰੂ ਕੀਤੇ ਗਏ ਸਨ। ਉਥੇ ਹੀ ਉਨ੍ਹਾਂ ਵੱਲੋਂ ਭ੍ਰਿਸ਼ਟਾਚਾਰ ਨੂੰ ਠਲ੍ਹ ਪਾਉਣ ਵਾਸਤੇ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਸੀ। ਜਿਸ ਉਪਰ ਬਹੁਤ ਸਾਰੀਆਂ ਸ਼ਿਕਾਇਤਾਂ ਵੀ ਦਰਜ ਹੋਈਆਂ ਸਨ ਅਤੇ ਉਸ ਨੂੰ ਦੇਖਦੇ ਹੋਏ ਕਈ ਫੈਸਲੇ ਕੀਤੇ ਗਏ ਸਨ। ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਏ ਦਿਨ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਨਾ ਕੁਝ ਨਵਾਂ ਐਲਾਨ ਕੀਤਾ ਜਾ ਰਿਹਾ ਹੈ ਜਿਸ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਵੀ ਜਾਰੀ ਹੈ।ਹੁਣ CM ਭਗਵੰਤ ਮਾਨ ਵਲੋਂ ਆਈ ਵੱਡੀ ਖਬਰ, 1 ਅਕਤੂਬਰ ਤੋਂ ਹੋਵੇਗੀ ਝੋਨੇ ਦੀ ਖਰੀਦ ਸ਼ੁਰੂ, ਜਿਸ ਬਾਰੇ ਸਭ ਜਾਣਕਾਰੀ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਝੋਨੇ ਦੀ ਖਰੀਦ ਨੂੰ ਲੈ ਕੇ ਹੁਣ ਪੰਜਾਬ ਦੇ ਮੁੱਖਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੱਸਿਆ ਗਿਆ ਹੈ ਕਿ ਪੰਜਾਬ ਵਿੱਚ ਇੱਕ ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋਏਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਖਿਆ ਗਿਆ ਹੈ ਕਿ ਉਹ ਹੁਣ ਕਿਸਾਨਾਂ ਦੀਆਂ ਫਸਲਾਂ ਰੁਲਣ ਨਹੀਂ ਦੇਣਗੇ। ਇਸ ਲਈ ਹੀ ਹੁਣ ਪੰਜਾਬ ਵਿੱਚ 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕੀਤੀ ਜਾਏਗੀ । ਉਨ੍ਹਾਂ ਕਿਹਾ ਕਿ ਪੰਜਾਬ ਨੂੰ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣਾਇਆ ਜਾਵੇਗਾ ਕਿਉਂਕਿ ਭਗਤ ਸਿੰਘ ਦੀ ਕੁਰਬਾਨੀ ਕਰਕੇ ਕੀ ਦੇਸ਼ ਦੀ ਆਜ਼ਾਦੀ ਹੋਈ ਹੈ।
ਉਥੇ ਹੀ ਉਨ੍ਹਾਂ ਸ਼ਹੀਦਾਂ ਬਾਰੇ ਆਖਿਆ ਕਿ ਸੰਵਿਧਾਨ ਦੀ ਸਹੁੰ ਚੁੱਕ ਕੇ ਦੇਸ਼ ਦੇ ਸ਼ਹੀਦਾਂ ਨੂੰ ਨਿੰਦਣਾ ਬਹੁਤ ਗਲਤ ਹੈ। ਪੰਜਾਬ ਦੇ ਹਿਤਾ ਦਾ ਖਿਆਲ ਰੱਖਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਏਜੀ ਵਿਨੋਦ ਘਈ ਹੋਣਗੇ ਅਤੇ ਬਿਨਾਂ ਸਿਫਾਰਿਸ਼ ਤੋਂ ਉਨ੍ਹਾਂ ਨੂੰ ਟੀਮ ਦੇਣਗੇ।
ਉਥੇ ਹੀ 15 ਅਗਸਤ ਨੂੰ ਮਨਾਏ ਜਾਣ ਵਾਲੇ 75 ਨੇ ਆਜ਼ਾਦੀ ਦਿਵਸ ਦੇ ਮੌਕੇ ਉਪਰ ਉਨ੍ਹਾਂ ਵੱਲੋਂ ਉਹਨਾਂ 100 ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ। ਇਸ ਤੋਂ ਇਲਾਵਾ 15 ਅਗਸਤ ਦੇ ਦਿਨ ਬਹੁਤ ਸਾਰੇ ਕੱਚੇ ਕਰਮਚਾਰੀਆਂ ਨੂੰ ਵੀ ਵੱਖ-ਵੱਖ ਵਿਭਾਗਾਂ ਵਿਚ ਪੱਕੇ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ।
Previous Postਇਥੇ ਸਕੂਲਾਂ ਚ ਕਰੋਨਾ ਨੂੰ ਦੇਖਦੇ ਹੋਏ ਮਾਸਕ ਪਹਿਨਣਾ ਹੋਇਆ ਲਾਜਮੀ, ਹੋਏ ਨਿਰਦੇਸ਼ ਜਾਰੀ
Next Postਪੰਜਾਬ: ਜਲੇਬੀਆਂ ਖਾਣ ਨਾਲ ਬਿਮਾਰ ਹੋਏ ਪਰਿਵਾਰ ਦੇ 3 ਮੈਂਬਰਾਂ ਚੋਂ 1 ਬੀਬੀ ਦੀ ਹੋਈ ਮੌਤ